ਰੇਲਵੇ ਟ੍ਰੈਕ ਕਿਨਾਰੇ ਲਾਵਾਰਿਸ ਹਾਲਤ ''ਚ ਪਈ ਲਾਸ਼ ਮਿਲੀ

02/05/2018 7:26:33 AM

ਲੁਧਿਆਣਾ, (ਵਿਪਨ)- ਬੱਸ ਸਟੈਂਡ ਨੇੜਿਓਂ ਰੇਲਵੇ ਟ੍ਰੈਕ ਕਿਨਾਰੇ ਤੋਂ ਪੁਲਸ ਨੂੰ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਜੀ. ਆਰ. ਪੀ. ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਹਰਧਨ ਸਿੰਘ  ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਲੁਧਿਆਣਾ ਤੋਂ ਮਾਡਲ ਗ੍ਰਾਮ ਸਟੇਸ਼ਨ ਵਿਚਕਾਰ ਪੈਂਦੇ ਇਲਾਕੇ ਬੱਸ ਸਟੈਂਡ ਪੁਲ ਦੇ ਹੇਠਾਂ ਰੇਲਵੇ ਟ੍ਰੈਕ ਕਿਨਾਰੇ ਇਕ ਅਣਪਛਾਤੇ ਬਜ਼ੁਰਗ ਵਿਅਕਤੀ ਦੀ ਲਾਸ਼ ਪਈ ਹੈ। ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪਹੁੰਚੇ ਅਤੇ ਜਾਂਚ ਦੌਰਾਨ ਦੇਖਿਆ ਕਿ ਮ੍ਰਿਤਕ ਜਿਸ ਦੀ ਉਮਰ 50-55 ਸਾਲ ਦੇ ਕਰੀਬ ਸੀ ਅਤੇ ਉਸ ਦੀ ਮੌਤ ਕਿਸ ਕਾਰਨ ਹੋਈ ਇਸ ਗੱਲ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਲੱਗ ਸਕੇਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਕੋਲੋਂ ਅਜਿਹਾ ਕੋਈ ਦਸਤਾਵੇਜ਼ ਜਾਂ ਸਾਮਾਨ ਨਹੀਂ ਮਿਲਿਆ, ਜਿਸ ਨਾਲ ਉਸ ਦੀ ਪਛਾਣ ਹੋ ਸਕਦੀ। ਇਸ ਲਈ ਫਿਲਹਾਲ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਨੂੰ ਪਛਾਣ ਲਈ ਲਾਸ਼ਘਰ ਵਿਚ ਰੱਖ ਦਿੱਤਾ ਗਿਆ ਹੈ।