ਪਿਛਲੇ 3 ਸਾਲਾਂ ਦੇ ਮੁਕਾਬਲੇ 2019 ''ਚ ਹੋਏ ਸਭ ਤੋਂ ਵੱਧ ਹਾਦਸੇ

01/01/2020 5:42:49 PM

ਚੰਡੀਗੜ੍ਹ (ਲਲਨ) : ਰੇਲਵੇ ਵੱਲੋਂ ਰੇਲਵੇ ਟ੍ਰੈਕ 'ਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਚੰਡੀਗੜ੍ਹ ਜੀ. ਆਰ. ਪੀ. ਅਧੀਨ ਆਉਣ ਵਾਲੇ ਇਲਾਕੇ 'ਚ ਐਕਸੀਡੈਂਟ ਅਤੇ ਖੁਦਕੁਸ਼ੀ ਕੇਸਾਂ 'ਚ ਕੋਈ ਕਮੀ ਨਹੀਂ ਆਈ ਹੈ। ਸਾਲ 2018 ਦੇ ਮੁਕਾਬਲੇ ਇਸ ਸਾਲ 'ਚ ਅਜਿਹੇ 8 ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਰੇਲਵੇ ਹਾਦਸਿਆਂ ਨੂੰ ਰੋਕਣ ਲਈ ਹਰ ਸਾਲ ਜਾਗਰੂਕਤਾ ਮੁਹਿੰਮ ਚਲਾਉਂਦਾ ਹੈ। ਲੱਖਾਂ ਰੁਪਏ ਖਰਚੇ ਜਾਂਦੇ ਹਨ ਪਰ ਇਸਦਾ ਲਾਭ ਨਜ਼ਰ ਨਹੀਂ ਆ ਰਿਹਾ। ਉਥੇ ਹੀ ਖੁਦਕੁਸ਼ੀ ਲਈ ਵੀ ਲੋਕ ਰੇਲਵੇ ਟ੍ਰੈਕ ਨੂੰ ਹੀ ਚੁਣ ਰਹੇ ਹਨ। ਇਸ ਸਾਲ ਰੇਲਵੇ ਟ੍ਰੈਕ 'ਤੇ ਜਿੰਨੀਆਂ ਮੌਤਾਂ ਹੋਈਆਂ ਹਨ, ਉਨ੍ਹਾਂ 'ਚ 27 ਖੁਦਕੁਸ਼ੀਆਂ ਹਨ।

ਸਾਲ 2019 'ਚ ਅਜਿਹੇ ਮਾਮਲਿਆਂ ਦੀ ਗਿਣਤੀ 79
ਸਾਲ 2018 'ਚ ਕੁਲ 71 ਹਾਦਸਿਆਂ ਅਤੇ ਖੁਦਕੁਸ਼ੀਆਂ ਦੇ ਕੇਸ ਸਾਹਮਣੇ ਆਏ ਸਨ ਪਰ ਸਾਲ 2019 'ਚ ਇਹ ਅੰਕੜਾ 79 ਹੋ ਗਿਆ। ਇਸ ਸਾਲ ਰੇਲ ਹਾਦਸੇ 52 ਅਤੇ 27 ਖੁਦਕੁਸ਼ੀ ਦੇ ਕੇਸ ਹੋਏ। ਇਨ੍ਹਾਂ ਅੰਕੜਿਆਂ ਨੂੰ ਲੈ ਕੇ ਰੇਲਵੇ ਦੇ ਵੀ ਹੋਸ਼ ਉਡੇ ਹੋਏ ਹਨ। ਹਾਦਸਿਆਂ ਨੂੰ ਰੋਕਣ ਲਈ ਵੱਖਰੀ ਨੀਤੀ ਤਿਆਰ ਕੀਤੀ ਜਾ ਰਹੀ ਹੈ।

ਇਹ ਹਨ ਅੰਕੜੇ :

ਸਾਲ   ਹਾਦਸੇ ਅਤੇ ਖੁਦਕੁਸ਼ੀਆਂ
 
2016   67
2017        70
2018       71
2019     79
 

ਰੇਲਵੇ ਟ੍ਰੈਕ 'ਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਰੇਲਵੇ ਲਾਈਨ 'ਤੇ ਮੋਬਾਇਲ ਅਤੇ ਈਅਰਫੋਨ ਯੂਜ਼ ਨਾ ਕਰਨ ਦੀ ਸਲਾਹ ਵੀ ਦਿੱਤੀ ਜਾਂਦੀ ਹੈ।  --ਨਰੇਸ਼ ਕੁਮਾਰ, ਥਾਣਾ ਇੰਚਾਰਜ, ਜੀ. ਆਰ. ਪੀ., ਚੰਡੀਗੜ੍ਹ    

Anuradha

This news is Content Editor Anuradha