ਰੇਲਵੇ ਸਟੇਸ਼ਨਾਂ ''ਤੇ ਯਾਤਰੀਆਂ ਨੂੰ ਵੇਚੀਆਂ ਚੀਜ਼ਾਂ ਤਾਂ ਦੇਣਾ ਹੋਵੇਗਾ ਬਿੱਲ

06/24/2018 1:00:06 AM

ਫਿਰੋਜ਼ਪੁਰ(ਆਨੰਦ)-ਜੇਕਰ ਰੇਲਵੇ ਸਟੇਸ਼ਨਾਂ 'ਤੇ ਕਿਸੇ ਵੀ ਯਾਤਰੀ ਨੂੰ ਖਾਣ ਪੀਣ ਤੋਂ ਲੈ ਕੇ ਕੋਈ ਵੀ ਛੋਟੀ ਤੋਂ ਛੋਟੀ ਚੀਜ਼ ਵੇਚੀ ਗਈ ਤਾਂ ਵੈਂਡਰਾਂ, ਠੇਕੇਦਾਰਾਂ ਅਤੇ ਸਟਾਲ ਸੰਚਾਲਕਾਂ ਨੂੰ ਯਾਤਰੀਆਂ ਨੂੰ ਬਿੱਲ ਦੇਣਾ ਹੋਵੇਗਾ, ਜਿਸ ਲਈ ਰੇਲਵੇ ਨੇ ਆਪਣਾ ਰੁਖ਼ ਥੋੜ੍ਹਾ ਸਖਤ ਕਰ ਦਿੱਤਾ ਹੈ ਤੇ ਰੇਲਵੇ ਸਟੇਸ਼ਨਾਂ 'ਤੇ ਵੀ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਖਰੀਦੀ ਗਈ ਚੀਜ਼ਾਂ ਦੇ ਬਿੱਲ ਦੇਣ ਲਈ ਹੁਕਮ ਜਾਰੀ ਕਰ ਦਿੱਤੇ ਹਨ। ਇਨ੍ਹਾਂ ਹੁਕਮਾਂ ਨੂੰ ਰੇਲਵੇ ਕਰਮਚਾਰੀਆਂ ਵੱਲੋਂ ਅਖਬਾਰਾਂ, ਖਾਣ-ਪੀਣ ਦੀਆਂ ਸਟਾਲਾਂ ਤੋਂ ਲੈ ਕੇ ਸਾਰੀਆਂ ਤਰ੍ਹਾਂ ਦੀਆਂ ਸਟਾਲਾਂ 'ਤੇ ਲੱਗਾ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਅਧਿਕਾਰੀਆਂ ਦੇ ਇਹ ਹੁਕਮ ਕਿੰਨੇ ਕਾਰਗਰ ਸਾਬਤ ਹੁੰਦੇ ਹਨ ਕਿਉਂਕਿ ਇਸ ਸਬੰਧੀ ਵਿਰੋਧਾਭਾਸ ਸ਼ੁਰੂ ਹੋ ਗਿਆ ਹੈ। ਕੀਮਤ ਤੋਂ ਜ਼ਿਆਦਾ ਵਸੂਲਣ ਦੀਆਂ ਆਦਤਾਂ 'ਤੇ ਲਗੇਗੀ ਰੋਕ ਉਂਝ ਜੇਕਰ ਇਹ ਕੋਸ਼ਿਸ਼ ਸਹੀ ਤਰ੍ਹਾਂ ਨਾਲ ਕਾਰਗਰ ਸਿੱਧ ਹੁੰਦੀ ਹੈ ਤਾਂ ਇਹ ਨਿਸ਼ਚਿਤ ਤੌਰ 'ਤੇ ਯਾਤਰੀਆਂ ਲਈ ਫਾਇਦੇ ਦਾ ਸੌਦਾ ਹੋਵੇਗਾ ਕਿਉਂਕਿ ਕਈ ਸਾਮਾਨ 'ਤੇ ਵੈਂਡਰ ਤੇ ਠੇਕੇਦਾਰ ਯਾਤਰੀਆਂ ਨਾਲ ਉਨ੍ਹਾਂ ਦੀ ਤੈਅ ਕੀਮਤ ਤੋਂ ਜ਼ਿਆਦਾ ਵਸੂਲੀ ਕਰਦੇ ਹਨ ਤੇ ਵਿਰੋਧ ਕਰਨ 'ਤੇ ਉਨ੍ਹਾਂ ਨੂੰ ਦਬੰਗਈ ਦਿਖਾਉਣ 'ਚ ਕੋਈ ਗੁਰੇਜ਼ ਨਹੀਂ ਕਰਦੇ ਹਨ। ਵੈਂਡਰਾਂ ਤੇ ਸਟਾਲ ਸੰਚਾਲਕਾਂ ਨੂੰ ਬਦਲਣਾ ਪਵੇਗਾ ਨਜ਼ਰੀਆ ਇਨ੍ਹਾਂ ਹੁਕਮਾਂ ਤੋਂ ਬਾਅਦ ਵੈਂਡਰਾਂ ਤੇ ਸਟਾਲ ਸੰਚਾਲਕਾਂ ਨੂੰ ਵੀ ਆਪਣਾ ਨਜ਼ਰੀਆ ਬਦਲਣਾ ਪਵੇਗਾ ਤੇ ਇਸ ਵਿਵਸਥਾ ਨੂੰ ਦਰੁਸਤ ਕਰਨ ਲਈ ਕੰਮ ਕਰਨਾ ਪਵੇਗਾ।