ਰੇਲਵੇ ਸਟੇਸ਼ਨ ''ਤੇ ਵਾਟਰ ਵੈਂਡਿੰਗ ਮਸ਼ੀਨਾਂ ਬੰਦ

12/03/2018 1:42:55 PM

ਚੰਡੀਗੜ੍ਹ (ਲਲਨ) : ਰੇਲਵੇ ਸਟੇਸ਼ਨ ਤੋਂ ਰੋਜ਼ਾਨਾ ਹਜ਼ਾਰਾਂ ਯਾਤਰੀ ਸਫਰ ਕਰਦੇ ਹਨ ਪਰ ਰੇਲਵੇ ਪ੍ਰਸ਼ਾਸਨ ਵਲੋਂ ਯਾਤਰੀਆਂ ਨੂੰ ਸਹੂਲਤਾਂ ਨਾਂਹ ਦੇ ਬਰਾਬਰ ਦਿੱਤੀਆਂ ਜਾ ਰਹੀਆਂ ਹਨ। ਜਾਂ ਇੰਝ ਆਖ ਲਈਏ ਕਿ ਸਹੂਲਤਾਂ ਦੇ ਨਾਂ 'ਤੇ ਯਾਤਰੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤਾਂ ਇਹ ਗੱਲ ਗਲਤ ਨਹੀਂ ਹੋਵੇਗੀ ਕਿਉਂਕਿ ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਯਾਤਰੀਆਂ ਨੂੰ ਠੰਡ 'ਚ ਚਾਹ ਦੀ ਚੁਸਕੀ ਲੈਣ ਲਈ ਪਲੇਟ ਫਾਰਮ ਨੰਬਰ-1 'ਤੇ ਆਉਣਾ ਪੈਂਦਾ ਹੈ। ਇਹੋ ਨਹੀਂ ਜੇਕਰ ਵਾਸ਼ਰੂਮ ਦੀ ਗੱਲ ਕੀਤੀ ਜਾਵੇ ਤਾਂ ਪਲੇਟ ਫਾਰਮ ਨੰਬਰ-1 ਨੂੰ ਛੱਡ ਕੇ ਨਾ ਤਾਂ ਪੰਚਕੂਲਾ ਵਾਲੇ ਪਾਸੇ ਤੇ ਨਾ ਕਿਸੇ ਹੋਰ ਪਲੇਟ ਫਾਰਮ 'ਤੇ ਵਾਸ਼ਰੂਮ ਦਾ ਪ੍ਰਬੰਧ ਹੈ। 
ਇਸ ਦੇ ਨਾਲ ਹੀ ਰੇਲਵੇ ਵਲੋਂ ਲੱਖਾਂ ਰੁਪਏ ਖਰਚ ਕਰ ਕੇ ਵਾਟਰ ਵੈਂਡਿੰਗ ਮਸ਼ੀਨ ਯਾਤਰੀਆਂ ਨੂੰ ਸਸਤੇ ਰੇਟ 'ਤੇ ਪਾਣੀ ਮੁਹੱਈਆ ਕਰਵਾਉਣ ਲਈ ਲਾਈ ਗਈ ਸੀ ਪਰ ਪਲੇਟ ਫਾਰਮ ਨੰਬਰ-1 ਨੂੰ ਛੱਡ ਕੇ ਕਿਸੇ ਵੀ ਹੋਰ ਪਲੇਟਫਾਰਮ ਨੰਬਰ 'ਤੇ ਲੱਗੀ ਹੋਈ ਵਾਟਰ ਵੈਂਡਿੰਗ ਮਸ਼ੀਨ ਬੰਦ ਹੀ ਰਹਿੰਦੀ ਹੈ। ਰੇਲਵੇ ਸਟੇਸ਼ਨ 'ਤੇ ਊਣਤਾਈਆਂ ਐਂਟਰੀ ਗੇਟ ਤੋਂ ਹੀ ਸ਼ੁਰੂ ਹੋ ਜਾਂਦੀਆਂ ਹਨ। ਸਟੇਸ਼ਨ 'ਤੇ ਬਣੇ ਫੂਡ ਕੋਟ ਨੂੰ ਬੰਦ ਹੋਇਆਂ ਇਕ ਸਾਲ ਹੋਣ ਵਾਲਾ ਹੈ ਪਰ ਅਜੇ ਤੱਕ ਇਸ ਦੇ ਟੈਂਡਰ ਵੀ ਨਹੀਂ ਲਾਏ ਗਏ। ਇਸ ਤੋਂ ਇਲਾਵਾ ਸਟੇਸ਼ਨ 'ਤੇ ਰੱਖੀਆਂ ਵਾਟਰ ਵੈਂਡਿੰਗ ਮਸ਼ੀਨਾਂ ਵੀ ਚਿੱਟਾ ਹਾਥੀ ਬਣੀਆਂ ਹੋਈਆਂ ਹਨ।

Babita

This news is Content Editor Babita