ਜਲੰਧਰ ਦੇ ਰੇਲਵੇ ਸਟੇਸ਼ਨ ''ਤੇ ਅਚਾਨਕ ਪਈਆਂ ਭਾਜੜਾਂ, ਬੰਬ ਨਿਰੋਧਕ ਦਸਤੇ ਨੂੰ ਦੇਖ ਲੋਕਾਂ ਦੇ ਉੱਡੇ ਹੋਸ਼

08/28/2020 6:35:46 PM

ਜਲੰਧਰ (ਸੋਨੂੰ ਮਹਾਜਨ) : ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਸ਼ੁੱਕਰਵਾਰ ਨੂੰ ਉਸ ਸਮੇਂ ਭਾਜੜ ਪੈ ਗਈ ਜਦੋਂ ਪੰਜਾਬ ਪੀ. ਏ. ਪੀ. ਕੰਪਲੈਕਸ ਵਿਚ ਬੰਬ ਡਿਸਪੋਜ਼ਲ ਦਸਤੇ, ਐੱਸ. ਡੀ. ਆਰ. ਐੱਫ. ਟੀਮ ਡਾਗ ਸਕੂਆਇਡ ਟੀਮ, ਆਰ. ਪੀ. ਐੱਫ. ਜੀ. ਆਰ. ਪੀ. ਐੱਫ ਅਤੇ ਰੇਲਵੇ ਵਿਭਾਗ ਨੇ ਆ ਕੇ ਅਚਾਨਕ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ। ਇੰਨੀ ਵੱਡੀ ਗਿਣਤੀ ਵਿਚ ਪੁਲਸ ਫੌਰਸ ਅਤੇ ਸੁਰੱਖਿਆ ਦਸਤੇ ਦੇਖ ਲੋਕ ਹੈਰਾਨ ਰਹਿ ਗਏ। ਸਟੇਸ਼ਨ 'ਤੇ ਮੌਜੂਦ ਯਾਤਰੀਆਂ ਦੇ ਚਿਹਰੇ 'ਤੇ ਪਸੀਨੇ ਛੁੱਟ ਗਏ। ਬਾਅਦ ਵਿਚ ਪਤਾ ਲੱਗਾ ਕਿ ਸਾਰੀਆਂ ਟੀਮਾਂ ਗੰਭੀਰ ਹਾਲਾਤ ਨਾਲ ਇਕੱਠਿਆਂ ਨਜਿੱਠਣ ਲਈ ਮੌਕ ਡਰਿੱਲ ਕਰ ਰਹੀਆਂ ਸਨ। ਇਸ ਦੌਰਾਨ ਜਦੋਂ ਯਾਤਰੀਆਂ ਨੂੰ ਇਸ ਰਿਹਰਸਲ ਬਾਰੇ ਪਤਾ ਲੱਗਾ ਤਾਂ ਜਾ ਕੇ ਯਾਤਰੀਆਂ ਦੇ ਸਾਹ 'ਚ ਸਾਹ ਆਇਆ। 

ਇਹ ਵੀ ਪੜ੍ਹੋ :  ਸਟੱਡੀ ਵੀਜ਼ਾ ਲਗਾ ਕੈਨੇਡਾ ਗਈ ਪਤਨੀ ਨੇ ਚਾੜ੍ਹਿਆ ਚੰਨ, ਉਹ ਹੋਇਆ ਜੋ ਸੋਚਿਆ ਨਾ ਸੀ

ਇਸ ਮੌਕਡਰਿੱਲ ਸੰਬੰਧੀ ਜਾਣਕਾਰੀ ਦਿੰਦੇ ਹੋਏ ਆਰ. ਪੀ. ਐੱਫ., ਜੀ. ਆਰ. ਪੀ. ਐੱਫ. ਅਤੇ ਪੰਜਾਬ ਪੁਲਕ ਕੰਪਲੈਕਸ ਪੀ. ਏ. ਪੀ. ਦੇ ਬੰਬ ਰੋਧਕ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਅਤੇ ਬੰਬ ਡਿਫਿਊਜ਼ ਕਰਨ ਦੇ ਹਾਲਾਤ ਨਾਲ ਕਿਸ ਤਰ੍ਹਾਂ ਨਜਿੱਠਿਆ ਜਾਏ, ਇਸ ਲਈ ਅੱਜ ਉਨ੍ਹਾਂ ਨੇ ਮੌਕ ਡਰਿੱਲ ਕੀਤੀ ਹੈ, ਜਿਸ ਵਿਚ ਜਵਾਨਾਂ ਨੂੰ ਇਸ ਦਾ ਅਭਿਆਸ ਕਰਵਾਇਆ ਗਿਆ ਹੈ। 

ਇਹ ਵੀ ਪੜ੍ਹੋ :  ਲਾਲ ਚੂੜਾ ਪਾ ਮੁੰਡੇ ਨਾਲ ਖੜ੍ਹੀ ਕੁੜੀ ਨੇ ਹੱਥ ਬੰਨ੍ਹ ਕੇ ਨਹਿਰ 'ਚ ਮਾਰੀ ਛਾਲ, ਘਟਨਾ ਦੇਖ ਕੰਬ ਗਏ ਲੋਕ

ਐੱਸ. ਡੀ. ਆਰ. ਐੱਫ. ਟੀਮ ਦੇ ਅਸਿਸਟੈਂਟ ਸਬ ਇੰਸਪੈਕਟਰ ਰੁਪੇਸ਼ ਕੁਮਾਰ ਨੇ ਕਿਹਾ ਕਿ ਸਾਰੀਆਂ ਟੀਮਾਂ ਦੇ ਤਾਲਮੇਲ ਨਾਲ ਰੇਲ ਗੱਡੀ ਵਿਚ ਜੇ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਨ੍ਹਾਂ ਹਾਲਾਤ ਨਾਲ ਕਿਵੇਂ ਨਜਿੱਠਿਆ ਜਾਵੇ, ਇਸ ਲਈ ਇਹ ਮੌਕਡਰਿੱਲ ਕਰਕੇ ਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ।

ਇਹ ਵੀ ਪੜ੍ਹੋ :  ਕੋਰੋਨਾ ਨਾਲ ਟਾਕਰੇ ਲਈ ਮੁੱਖ ਮੰਤਰੀ ਵਲੋਂ ਮੋਬਾਇਲ ਕਲੀਨਿਕ ਐਬੂਲੈਂਸ ਨੂੰ ਹਰੀ ਝੰਡੀ, ਪਿੰਡਾਂ 'ਚ ਕਰੇਗੀ ਪਹੁੰਚ

Gurminder Singh

This news is Content Editor Gurminder Singh