ਰੇਲਵੇ ਮੁਲਾਜ਼ਮਾਂ ਨੇ ਮੰਗਿਆ ਮ੍ਰਿਤਕ ਪਤੀ-ਪਤਨੀ ਦੇ ਲਈ ਮੁਆਵਜ਼ਾ

10/26/2017 3:48:02 AM

ਕਪੂਰਥਲਾ,   (ਮੱਲ੍ਹੀ)-  ਆਰ. ਸੀ. ਐੱਫ. 'ਚ ਸੇਵਾ ਨਿਭਾਅ ਰਹੇ ਚਮਨ ਲਾਲ ਤੇ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਦੀ ਡੇਂਗੂ ਨਾਲ ਹੋਈ ਮੌਤ ਉਪਰੰਤ ਆਰ. ਸੀ. ਐੱਫ. ਦੀਆਂ ਮੁਲਾਜ਼ਮ ਜਥੇਬੰਦੀਆਂ ਵੱਲੋਂ ਮ੍ਰਿਤਕ ਪਤੀ-ਪਤਨੀ ਦੇ ਬੱਚਿਆਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਪਾਸੋਂ 25-25 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ।
 ਰੇਲ ਕੋਚ ਫੈਕਟਰੀ ਦੀ ਮੁਲਾਜ਼ਮ ਜਥੇਬੰਦੀ ਆਲ ਇੰਡੀਆ ਐੱਸ. ਸੀ./ਐੱਸ. ਟੀ. ਰੇਲਵੇ ਕਰਮਚਾਰੀ ਐਸੋਸੀਏਸ਼ਨ, ਆਰ. ਸੀ. ਐੱਫ. ਇੰਪਲਾਈਜ਼ ਯੂਨੀਅਨ, ਆਰ. ਸੀ. ਐੱਫ. ਮੈੱਨਜ਼ ਯੂਨੀਅਨ, ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ (ਰਜਿ.), ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ (ਰਜਿ.) ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਅਹੁਦੇਦਾਰਾਂ ਜਿਨ੍ਹਾਂ 'ਚ ਜੀਤ ਸਿੰਘ, ਰਣਜੀਤ ਸਿੰਘ ਨਾਹਰ, ਸਰਬਜੀਤ ਸਿੰਘ, ਅਮਰੀਕ ਸਿੰਘ ਗਿੱਲ, ਰਾਜਵੀਰ ਸ਼ਰਮਾ, ਜਸਵੰਤ ਸਿੰਘ ਸੈਣੀ, ਕਿਸ਼ਨ ਜੱਸਲ, ਧਰਮ ਪਾਲ ਪੈਂਥਰ, ਅਮਰਜੀਤ ਸਿੰਘ ਮੱਲ, ਗੁਰਭੇਜ ਸਿੰਘ ਤੋਂ ਇਲਾਵਾ ਤਰਸੇਮ ਸਿੰਘ ਡੌਲਾ, ਗੁਰਮੁੱਖ ਸਿੰਘ ਢੋਡ, ਇੰਦਰਜੀਤ ਰੂਪੋਵਾਲੀ, ਨਿਰਵੈਰ ਸਿੰਘ ਤੇ ਦਰਸ਼ਨ ਲਾਲ ਮੱਟੂ ਆਦਿ ਨੇ ਰੇਲਵੇ ਮੁਲਾਜ਼ਮ ਚਮਨ ਲਾਲ ਤੇ ਉਨ੍ਹਾਂ ਦੀ ਪਤਨੀ ਬਲਵਿੰਦਰ ਦੌਰ ਦੀ ਡੇਂਗੂ ਨਾਲ ਹੋਈ ਮੌਤ ਪਿੱਛੇ ਸਮੇਂ ਦੀਆਂ ਸਰਕਾਰਾਂ ਵੱਲੋਂ ਦਿੱਤੀਆਂ ਜਾ ਰਹੀਆਂ ਘਟੀਆ ਸਿਹਤ ਸਹੂਲਤਾਂ ਨੂੰ ਜ਼ਿੰਮੇਵਾਰ ਦੱਸਿਆ ਤੇ ਕਿਹਾ ਕਿ ਉਕਤ ਪਤੀ-ਪਤਨੀ ਦੀ ਮੌਤ ਨਾਲ ਉਨ੍ਹਾਂ ਦੇ ਬੱਚਿਆਂ ਕੋਲੋਂ ਉਨ੍ਹਾਂ ਦੇ ਮਾਪੇ ਹਮੇਸ਼ਾ ਲਈ ਵਿਛੜ ਗਏ ਹਨ ਤੇ ਪਰਿਵਾਰ ਨੂੰ ਦੁੱਖ ਦੀ ਘੜੀ 'ਚ ਹਮਦਰਦੀ ਤੇ ਆਰਥਕ ਸਹਾਇਤਾ ਵਜੋਂ ਮੁਆਵਜ਼ੇ ਦੀ ਬੇਹੱਦ ਲੋੜ ਹੈ।