PM ਮੋਦੀ ਦੇ ਟਵੀਟ 'ਤੇ ਬੋਲੇ ਰਾਹੁਲ ਗਾਂਧੀ, ਨਫਰਤ ਛੱਡੋ, ਸੋਸ਼ਲ ਮੀਡੀਆ ਨਹੀਂ

03/02/2020 10:07:58 PM

ਜਲੰਧਰ (ਵੈੱਬ ਡੈਸਕ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੇ ਗਏ ਟਵੀਟ 'ਤੇ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਨਫਰਤ ਛੱਡੋ, ਸੋਸ਼ਲ ਮੀਡੀਆ ਨਹੀਂ। ਜ਼ਿਕਰਯੋਗ ਹੈ ਕਿ ਅੱਜ ਪੀ.ਐਮ. ਮੋਦੀ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਟਵੀਟ ਕਰਦਿਆਂ ਕਿਹਾ ਸੀ ਕਿ ਮੈਂ ਸੋਚ ਰਿਹਾ ਹਾਂ ਕਿ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਉਂਟ ਬੰਦ ਕਰ ਦਿਆਂ। ਜਿਸ ਨੂੰ ਲੈ ਕੇ ਰਾਹੁਲ ਨੇ ਉਨ੍ਹਾਂ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ ਹੈ। ਰਾਹੁਲ ਗਾਂਧੀ ਦੇ ਇਸ ਟਵੀਟ 'ਤੇ 23 ਮਿੰਟਾਂ 'ਚ ਹੀ 3.6k ਕੁਮੈਂਟ, ਰੀਟਵੀਟ 4k ਅਤੇ 12 ਹਜ਼ਾਰ ਤੋਂ ਵਧੇਰੇ ਲਾਈਕ ਮਿਲ ਚੁੱਕੇ ਹਨ।

Sunny Mehra

This news is Content Editor Sunny Mehra