ਦੇਸ਼ ਨੂੰ ਸਰਕਾਰ ਨਹੀਂ ਅੰਬਾਨੀ-ਅਡਾਨੀ ਚਲਾ ਰਹੇ : ਰਾਹੁਲ ਗਾਂਧੀ

10/04/2020 6:20:48 PM

ਮੋਗਾ : ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ 'ਚ ਸ਼ਾਮਲ ਹੋਣ ਲਈ ਤਿੰਨ ਦਿਨਾਂ ਦੌਰੇ 'ਤੇ ਪੰਜਾਬ ਆਏ ਰਾਹੁਲ ਗਾਂਧੀ ਦੇ ਮੋਗਾ ਵਿਖੇ ਰੈਲੀ 'ਚ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਜਦੋਂ ਕਾਂਗਰਸ ਦੀ ਸਰਕਾਰ ਆਈ ਤਾਂ ਸਭ ਤੋਂ ਪਹਿਲਾਂ ਉਹ ਇਨ੍ਹਾਂ ਕਾਨੂੰਨਾਂ ਨੂੰ ਖ਼ਤਮ ਕਰਨਗੇ। ਰਾਹੁਲ ਗਾਂਧੀ ਨੇ ਆਖਿਆ ਕਿ ਅੱਜ ਦੇਸ਼ ਨੂੰ ਸਰਕਾਰ ਨਹੀਂ ਸਗੋਂ ਅੰਬਾਨੀ-ਅਡਾਨੀ ਵਰਗੇ ਉਦਯੋਗਪਤੀ ਚਲਾ ਰਹੇ ਹਨ, ਇਹੋ ਕਾਰਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਨੂੰ ਕਿਸਾਨਾਂ ਦਾ ਐੱਮ. ਐੱਸ. ਪੀ. ਖਤਮ ਕਰਕੇ ਸਿੱਧਾ-ਸਿੱਧਾ ਉਨ੍ਹਾਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਹਨ। 

ਇਹ ਵੀ ਪੜ੍ਹੋ :  ਰਾਹੁਲ ਦੇ ਮੰਚ 'ਤੇ ਗਰਜੇ ਸਿੱਧੂ, ਕਿਹਾ ਕਾਲੀ ਪੱਗ ਬੰਨ੍ਹ ਕਾਲੇ ਕਾਨੂੰਨ ਦਾ ਵਿਰੋਧ ਕਰਨ ਆਇਆ ਹਾਂ 

ਰਾਹੁਲ ਨੇ ਕਿਹਾ ਕਿ ਉਹ ਕੇਂਦਰ ਨੂੰ ਪੁੱਛਣਾ ਚਾਹੁੰਦੇ ਹਨ ਕਿ ਕੋਰੋਨਾ ਮਹਾਮਾਰੀ ਦੇ ਦੌਰ ਵਿਚ ਇਨ੍ਹਾਂ ਕਾਨੂੰਨਾਂ ਨੂੰ ਹਫੜਾ-ਦਫੜੀ 'ਚ ਪਾਸ ਕਰਵਾਉਣ ਦੀ ਕੀ ਜਲਦੀ ਸੀ ਅਤੇ ਜੇਕਰ ਜ਼ਰੂਰੀ ਵੀ ਸੀ ਤਾਂ ਇਸ 'ਤੇ ਲੋਕ ਸਭਾ ਅਤੇ ਰਾਜ ਸਭਾ ਵਿਚ ਚਰਚਾ ਕਿਉਂ ਨਹੀਂ ਕਰਵਾਈ ਗਈ। ਪ੍ਰਧਾਨ ਮੰਤਰੀ ਆਖ ਰਹੇ ਹਨ ਕਿ ਇਨ੍ਹਾਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ ਪਰ ਜੇ ਕਿਸਾਨ ਹੀ ਖੁਸ਼ੀ ਨਹੀਂ ਹਨ ਤਾਂ ਇਨ੍ਹਾਂ ਕਾਨੂੰਨਾਂ ਦਾ ਕੀ ਫਾਇਦਾ ਹੈ। ਜੇ ਕਿਸਾਨ ਖ਼ੁਸ਼ ਹੁੰਦੇ ਤਾਂ ਉਹ ਸੜਕਾਂ 'ਤੇ ਕਿਉਂ ਆਉਂਦੇ। 

ਇਹ ਵੀ ਪੜ੍ਹੋ :  ਦੇਸ਼ ਨੂੰ ਸਰਕਾਰ ਨਹੀਂ ਅੰਬਾਨੀ-ਅਡਾਨੀ ਚਲਾ ਰਹੇ : ਰਾਹੁਲ ਗਾਂਧੀ

ਰਾਹੁਲ ਨੇ ਕਿਹਾ ਕਿ 6 ਸਾਲ ਤੋਂ ਲਗਾਤਾਰ ਨਰਿੰਦਰ ਮੋਦੀ ਝੂਠ ਬੋਲ ਰਹੇ ਹਨ ਪਹਿਲਾਂ ਨੋਟ ਬੰਦੀ ਕੀਤੀ ਅਤੇ ਕਿਹਾ ਕਿ ਕਾਲਾ ਧੰਨ ਵਾਪਸ ਆਵੇਗਾ, ਫਿਰ ਜੀ. ਐੱਸ. ਟੀ. ਨਾਲ ਛੋਟੇ ਵਪਾਰੀਆਂ, ਦੁਕਾਨਦਾਰਾਂ ਅਤੇ ਗਰੀਬਾਂ ਨੂੰ ਖ਼ਤਮ ਕੀਤਾ ਗਿਆ। ਕੋਵਿਡ ਦੇ ਸਮੇਂ 'ਚ ਉਦਯੋਗਪਤੀਆਂ ਦਾ ਕਰਜ਼ਾ ਮੁਆਫ ਕੀਤਾ ਗਿਆ ਪਰ ਗਰੀਬਾਂ ਨੂੰ ਮਦਦ ਨਹੀਂ ਦਿੱਤੀ ਗਈ। ਜਦਕਿ ਹੁਣ ਵੀ ਉਦਯੋਗਪਤੀਆਂ ਨੂੰ ਲਾਭ ਪਹੁੰਚਾਉਣ ਲਈ ਕਿਸਾਨਾਂ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਰਾਹੁਲ ਨੇ ਕਿਹਾ ਕਿ ਕਿਸਾਨਾਂ ਦੀ ਜ਼ਮੀਨ ਅਤੇ ਪੈਸੇ 'ਤੇ ਦੋ ਤਿੰਨ ਅਰਬ ਪਤੀਆਂ ਦੀ ਅੱਖ ਹੈ ਜਿਸ ਲਈ ਇਹ ਕਾਨੂੰਨ ਲਿਆਂਦੇ ਗਏ ਹਨ। 

ਇਹ ਵੀ ਪੜ੍ਹੋ :  ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਨੂੰ ਹੋਇਆ ਕੋਰੋਨਾ

ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੂੰ ਅਡਾਨੀ-ਅੰਬਾਨੀ ਵਰਗੇ ਉਦਯੋਗਪਤੀ ਹੀ ਜੀਵਨ ਦੇ ਰਹੇ ਹਨ ਕਿਉਂਕਿ ਮੋਦੀ ਉਨ੍ਹਾਂ ਲਈ ਜ਼ਮੀਨ ਤਿਆਰ ਕਰਦੇ ਹਨ ਅਤੇ ਉਹ ਮੀਡੀਆ ਵਿਚ 24 ਘੰਟੇ ਮੋਦੀ ਦਾ ਚਿਹਰਾ ਦਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦੇਸ਼ ਨੂੰ ਭੋਜਨ ਪ੍ਰਤੀ ਨਿਰਭਰ ਕੀਤਾ ਪਰ ਅੱਜ ਇਨ੍ਹਾਂ ਨੂੰ ਖ਼ਤਮ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਅਤੇ ਸਰਕਾਰ ਦਾ ਇਕੋ ਇਕ ਟੀਚਾ ਐੱਮ. ਐੱਸ. ਪੀ. ਨੂੰ ਖਤਮ ਕਰਨਾ ਹੈ ਕਿਉਂਕਿ ਕੇਂਦਰ ਜਾਣਦਾ ਹੈ ਕਿ ਜਿਵੇਂ ਹੀ ਐੱਮ. ਐੱਸ. ਪੀ. ਖ਼ਤਮ ਹੋਈ ਤਾਂ ਕਿਸਾਨ ਖ਼ਤਮ ਹੋ ਜਾਵੇਗਾ ਅਤੇ ਸਿੱਧਾ ਫਾਇਦਾ ਅਡਾਨੀ-ਅੰਬਾਨੀ ਨੂੰ ਹੋਵੇਗਾ।

ਇਹ ਵੀ ਪੜ੍ਹੋ :  ਲਾਪਤਾ ਪਾਵਨ ਸਰੂਪਾਂ ਦਾ ਮਾਮਲਾ ਗਰਮਾਇਆ, ਸ਼੍ਰੋਮਣੀ ਕਮੇਟੀ ਨੂੰ 15 ਦਿਨਾਂ ਦਾ ਅਲਟੀਮੇਟਮ

Gurminder Singh

This news is Content Editor Gurminder Singh