ਮਜੀਠੀਆ ਦੇ ਨਿਸ਼ਾਨੇ 'ਤੇ ਰਾਹੁਲ ਗਾਂਧੀ ਦੀ ਟ੍ਰੈਕਟਰ ਰੈਲੀਆਂ

10/02/2020 6:18:01 PM

ਚੰਡੀਗੜ੍ਹ : ਆਲ ਇੰਡੀਆ ਕਾਂਗਰਸ ਦੇ ਸਾਬਕਾ ਰਾਹੁਲ ਗਾਂਧੀ ਵਲੋਂ ਭਲਕੇ ਤੋਂ ਪੰਜਾਬ ਵਿਚ ਕੀਤੀਆਂ ਜਾਣ ਵਾਲੀਆਂ ਟ੍ਰੈਕਟਰ ਰੈਲੀਆਂ 'ਤੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਹਮਲਾ ਬੋਲਿਆ ਹੈ। ਮਜੀਠੀਆ ਦਾ ਕਹਿਣਾ ਹੈ ਕਿ ਕਾਂਗਰਸ ਕੇਂਦਰ ਨਾਲ ਮਿਲ ਕੇ ਫਿਕਸ ਮੈਚ ਖੇਡ ਰਹੀ ਹੈ। ਪੱਤਰਕਾਰਾਂ ਨਾਲ ਵੀਡੀਓ ਕਾਨਫਰੰਸ ਕਰਦੇ ਹੋਏ ਮਜੀਠੀਆ ਨੇ ਕਿਹਾ ਇਨ੍ਹਾਂ ਖੇਤੀ ਬਿੱਲਾਂ ਖ਼ਿਲਾਫ਼ ਕਾਂਗਰਸ ਨੇ ਨਾ ਤਾਂ ਲੋਕ ਸਭਾ ਵਿਚ ਆਵਾਜ਼ ਚੁੱਕੀ ਅਤੇ ਨਾ ਹੀ ਰਾਜ ਸਭਾ ਵਿਚ ਰੌਲਾ ਪਾਇਆ, ਜਦਕਿ ਹੁਣ ਸਿਰਫ ਡਰਾਮਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ ''ਚ ਤਾਇਨਾਤ ਪੰਜਾਬ ਪੁਲਸ ਦੇ ਅਫ਼ਸਰ ਨੇ ਅੰਮ੍ਰਿਤਸਰ ''ਚ ਕੀਤੀ ਖ਼ੁਦਕੁਸ਼ੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਕਿ ਅਕਾਲੀ ਪੰਜਾਬ ਵਿਚ ਧਰਨਾ ਦੇਣ ਦੀ ਬਜਾਏ ਦਿੱਲੀ ਜਾ ਕੇ ਮੋਰਚਾ ਲਗਾਉਣ ਦੇ ਬਿਆਨ 'ਤੇ ਮਜੀਠੀਆ ਨੇ ਕਿਹਾ ਕਿ ਪਹਿਲਾਂ ਕੈਪਟਨ ਦੱਸਣ ਕਿ ਰਾਹੁਲ ਗਾਂਧੀ ਪੰਜਾਬ ਵਿਚ ਕੀ ਕਰਨ ਆ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤੀ ਬਿੱਲਾਂ ਖ਼ਿਲਾਫ਼ ਪਹਿਲਾਂ ਰਾਹੁਲ ਗਾਂਧੀ ਕਿਉਂ ਨਹੀਂ ਬੋਲੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਇਹ ਦੱਸਣ ਕਿ ਉਨ੍ਹਾਂ ਦਿੱਲੀ ਵਿਚ ਰਹਿ ਕੇ ਵੀ ਕੇਂਦਰ ਖ਼ਿਲਾਫ਼ ਧਰਨਾ ਕਿਉਂ ਨਹੀਂ ਦਿੱਤਾ ਅਤੇ ਉਨ੍ਹਾਂ ਦੀ ਭਾਈਵਾਲ ਮਹਾਰਾਸ਼ਟਰ ਸਰਕਾਰ ਵਲੋਂ ਇਨ੍ਹਾਂ ਖੇਤੀ ਬਿੱਲਾਂ ਦਾ ਸਮਰਥਨ ਕੀਤਾ ਗਿਆ ਹੈ, ਉਨ੍ਹਾਂ ਇਹ ਗਠਜੋੜ ਕਿਉਂ ਨਹੀਂ ਤੋੜਿਆ। 

ਇਹ ਵੀ ਪੜ੍ਹੋ: ਚੰਡੀਗੜ੍ਹ ''ਚ ਅਕਾਲੀਆਂ ''ਤੇ ਹੋਏ ਲਾਠੀਚਾਰਜ ਕਾਰਣ ਲੋਹਾ-ਲਾਖਾ ਹੋਏ ਵੱਡੇ ਬਾਦਲ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਤਿੰਨ ਤਖ਼ਤ ਸਾਹਿਬਾਨਾਂ ਤੋਂ ਚੱਲੇ 'ਕਿਸਾਨ ਮਾਰਚ' ਦੇ ਚੰਡੀਗੜ੍ਹ ਵਿਖੇ ਪੁੱਜਣ ਉਪਰੰਤ ਉਨ੍ਹਾਂ ਦੇ ਸ਼ਾਂਤਮਈ ਢੰਗ ਨਾਲ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਅਕਾਲੀਆਂ 'ਤੇ ਕੀਤਾ ਅੱਤਿਆਚਾਰ ਵੀ ਕਾਂਗਰਸ ਅਤੇ ਕੇਂਦਰ ਦੀ ਮਿਲੀਭੁਗਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਮਸਲੇ ਉਠਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਦਬਾਉਣ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤਕ ਇਹ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ।

ਇਹ ਵੀ ਪੜ੍ਹੋ: ਮੈਂ ਜੱਜ ਹਾਂ, ਸੁਰੱਖਿਆ ਚਾਹੀਦੀ ਹੈ, ਸਵਾਗਤ ਲਈ ਆਏ ਦੋ ਥਾਣੇਦਾਰ, ਸੱਚ ਸਾਹਮਣੇ ਆਇਆ ਤਾਂ ਉੱਡੇ ਹੋਸ਼

Gurminder Singh

This news is Content Editor Gurminder Singh