ਮੇਰਾ ਭਾਸ਼ਣ ਸੁਨਣ ਤੋਂ ਬਾਅਦ ਮੁਸਕੁਰਾਈ ਹਰਸਿਮਰਤ : ਰਾਹੁਲ ਗਾਂਧੀ

07/20/2018 3:24:31 PM

ਨਵੀਂ ਦਿੱਲੀ : ਮੋਦੀ ਸਰਕਾਰ ਖਿਲਾਫ ਲੋਕ ਸਭਾ ਵਿਚ ਪੇਸ਼ ਹੋਏ ਬੇਭਰੋਸਗੀ ਮਤੇ 'ਤੇ ਬਹਿਸ ਦੌਰਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ 'ਤੇ ਜਮ ਕੇ ਭੜਾਸ ਕੱਢੀ। ਆਪਣੇ ਸੰਬੋਧਨ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਮੇਰੇ ਭਾਸ਼ਣ ਦੀ ਭਾਜਪਾ ਦੇ ਕਈ ਸਮਰਥਕਾਂ ਅਤੇ ਭਾਈਵਾਲਾਂ ਨੇ ਤਾਰੀਫ ਕੀਤੀ ਹੈ। ਰਾਹੁਲ ਨੇ ਕਿਹਾ ਕਿ ਜਦੋਂ ਉਹ ਭਾਸ਼ਣ ਦੇ ਰਹੇ ਸਨ ਤਾਂ ਅਕਾਲੀ ਦਲ ਦੀ ਨੇਤਾ (ਹਰਸਿਮਰਤ ਕੌਰ ਬਾਦਲ) ਵੀ ਉਨ੍ਹਾਂ ਵੱਲ ਦੇਖ ਕੇ ਮੁਸਕੁਰਾ ਰਹੀ ਸੀ। ਜਿਸ ਤੋਂ ਬਾਅਦ ਗੁੱਸੇ 'ਚ ਆਈ ਹਰਸਿਮਰਤ ਨੇ ਸਪੀਕਰ ਤੋਂ ਬੋਲਣ ਦੀ ਇਜਾਜ਼ਤ ਮੰਗਦੇ ਹੋਏ ਰਾਹੁਲ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਕੋਈ ਮੁੰਨਾ ਭਾਈ ਦਾ ਪ੍ਰੋਗਰਾਮ ਨਹੀਂ ਸੰਸਦ ਹੈ। 
ਰਾਹੁਲ ਨੇ ਕਿਹਾ ਕਿ ਇਹ ਮੇਰੀ ਆਵਾਜ਼ ਨਹੀਂ ਸੀ, ਇਹ ਉਨ੍ਹਾਂ ਸਾਰਿਆਂ ਦੀ ਆਵਾਜ਼ ਸੀ ਜਿਹੜੇ ਸਰਕਾਰ ਦੇ ਕੰਮ ਤੋਂ ਅੱਕੇ ਪਏ ਹਨ। ਭਾਸ਼ਣ ਤੋਂ ਬਾਅਦ ਰਾਹੁਲ ਵਲੋਂ ਮੋਦੀ ਨੂੰ ਉਨ੍ਹਾਂ ਦੀ ਸੀਟ 'ਤੇ ਜਾ ਕੇ ਗਲੇ ਵੀ ਲਗਾਇਆ ਗਿਆ।