''ਰਾਧਾ ਸੁਆਮੀ ਸਤਸੰਗ ਘਰ'' ''ਤੇ ਗੈਰ ਕਾਨੂੰਨੀ ਉਸਾਰੀ ਕਰਨ ਦੇ ਦੋਸ਼

07/23/2019 2:41:38 PM

ਚੰਡੀਗੜ੍ਹ : 'ਰਾਧਾ ਸੁਆਮੀ ਸਤਸੰਗ ਭਵਨ, ਬਿਆਸ' 'ਤੇ ਕਥਿਤ ਗੈਰ ਕਾਨੂੰਨੀ ਉਸਾਰੀ ਦਾ ਦੋਸ਼ ਲਾਉਂਦੇ ਹੋਏ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ 'ਚ ਡੇਰੇ ਵਲੋਂ ਗੈਰ ਕਾਨੂੰਨੀ ਉਸਾਰੀ ਕਰਨ ਕਰਕੇ ਦਰਿਆ ਦੇ ਵਹਾਅ 'ਚ ਬਦਲਾਅ ਆਉਣ ਅਤੇ ਖੇਤੀਯੋਗ ਜ਼ਮੀਨਾਂ ਹੜ੍ਹਨ ਦਾ ਦੋਸ਼ ਲਾਇਆ ਗਿਆ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਧੁੱਸੀ ਬੰਨ੍ਹ ਕਾਰਨ ਤੇ ਗੈਰ ਕਾਨੂੰਨੀ ਮਾਈਨਿੰਗ ਕਾਰਨ 2500 ਏਕੜ ਜ਼ਮੀਨ ਤਬਾਹ ਗਈ ਸੀ, ਜਿਸ ਕਾਰਨ ਲੋਕਾਂ ਦੇ ਪ੍ਰਦਰਸ਼ਨ 'ਤੇ ਹੜ੍ਹ ਤੋਂ ਬਚਾਅ ਲਈ 22 ਜੂਨ, 2015 ਨੂੰ ਕਮੇਟੀ ਬਣੀ ਸੀ।

ਪਟੀਸ਼ਨ ਮੁਤਾਬਕ ਰਿਪੋਰਟ ਕਹਿੰਦੀ ਹੈ ਕਿ ਡੇਰੇ ਦੀਆਂ ਕਥਿਤ ਗੈਰ ਕਾਨੂੰਨੀ ਸਰਗਰਮੀਆਂ ਕਾਰਨ ਦਰਿਆ ਦਾ ਵਹਾਅ ਬਦਲ ਗਿਆ ਅਤੇ ਕਮੇਟੀ ਨੇ ਸਿਫਾਰਿਸ਼ਾਂ ਕੀਤੀਆਂ ਸੀ ਕਿ ਜ਼ਿਮੀਂਦਾਰਾਂ ਨੂੰ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ, ਖੇਤੀਯੋਗ ਜ਼ਮੀਨ ਦੀ ਸੁਰੱਖਿਆ ਲਈ ਤੁਰੰਤ ਉਪਰਾਲੇ ਕੀਤੇ ਜਾਣ ਅਤੇ ਬਰਾਮਦਗੀ ਜ਼ਮੀਨ ਦਾ ਨਵੇਂ ਸਿਰੇ ਤੋਂ ਪੱਕੇ ਤੌਰ 'ਤੇ ਮੁੜ ਰਿਕਾਰਡ ਤਿਆਰ ਕੀਤਾ ਜਾਵੇ। ਇਸ ਤੋਂ ਇਲਾਵਾ ਗੈਰ ਕਾਨੂੰਨੀ ਮਾਈਨਿੰਗ ਬੰਦ ਕੀਤੀ ਜਾਵੇ। ਜਸਟਿਸ ਰਾਜੀਵ ਸ਼ਰਮਾ ਤੇ ਜਸਟਿਸ ਹਰਿੰਦਰ ਸਿੰਘ ਸੰਧੂ ਦੀ ਡਵੀਜ਼ਨ ਬੈਂਚ ਨੇ ਮੁੱਖ ਸਕੱਤਰ ਨੂੰ ਪਟੀਸ਼ਨਰ ਸੰਸਥਾ ਵਲੋਂ ਦਿੱਤੇ ਮੰਗ ਪੱਤਰ 'ਤੇ 3 ਮਹੀਨੇ ਅੰਦਰ ਫੈਸਲਾ ਲੈਣ ਦਾ ਹੁਕਮ ਦਿੱਤਾ ਹੈ। 

Babita

This news is Content Editor Babita