ਸ਼ਹਿਰ ਦੇ ਰਚਿਤ ਨੇ ਸੁਣਾਇਆ ਮੁਹੰਮਦ ਰਫੀ ਦਾ ਗਾਣਾ, ਮਿਲਿਆ ਖਾਸ ਈਨਾਮ

09/20/2017 2:01:54 PM

ਚੰਡੀਗੜ੍ਹ (ਰਸ਼ਮੀ) : ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-20ਡੀ 'ਚ 8ਵੀਂ ਜਮਾਤ 'ਚ ਪੜ੍ਹਨ ਵਾਲੇ ਰਚਿਤ ਗੌਤਮ ਨੂੰ ਟੈਲੇਂਟ ਹੰਟ ਕੰਪੀਟੀਸ਼ਨ 'ਚ ਮੁਹੰਮਦ ਰਫੀ ਦੇ ਗਾਣੇ ਸੁਣਾਉਣ 'ਤੇ ਜੱਜਾਂ ਨੇ 50,000 ਰੁਪਏ ਦੀ ਈਨਾਮੀ ਰਾਸ਼ੀ ਦਿੱਤੀ। ਰਚਿਤ ਮੁਤਾਬਕ ਮਾਤਾ-ਪਿਤਾ ਅਤੇ ਅਧਿਆਪਕਾਂ ਦੀ ਸਪੋਰਟ ਤੋਂ ਬਿਨਾਂ ਉਸ ਲਈ ਕੁਝ ਵੀ ਕਰਨਾ ਬਹੁਤ ਮੁਸ਼ਕਲ ਸੀ। ਰਚਿਤ ਗੌਤਮ ਦੇ ਸਕੂਲ ਦੀ ਪ੍ਰਿੰਸੀਪਲ ਮੀਨਾ ਕਪੂਰ ਆਪਣੇ ਸਕੂਲ ਦੇ ਵਿਦਿਆਰਥੀ ਦੀ ਇਸ ਕਾਮਯਾਬੀ ਕਾਰਨ ਬਹੁਤ ਖੁਸ਼ ਹਨ। ਰਚਿਤ ਨੂੰ ਸੀ-ਬਿਟਸ ਕੰਪਨੀ ਵਲੋਂ 50,000 ਦਾ ਵਜ਼ੀਫਾ ਦਿੱਤਾ ਹੈ, ਉਸ ਨਾਲ ਰਚਿਤ ਆਪਣੀ ਪੜ੍ਹਾਈ ਕਰੇਗਾ। ਰਚਿਤ ਗੌਤਮ ਦਾ ਕਹਿਣਾ ਹੈ ਕਿ ਉਹ ਮੁਹੰਮਦ ਰਫੀ ਨੂੰ ਗੁਰੂ ਮੰਨਦੇ ਹਨ ਅਤੇ 5 ਸਾਲ ਦੀ ਉਮਰ 'ਚ ਹੀ ਉਨ੍ਹਾਂ ਨੇ ਮੁਹੰਮਦ ਰਫੀ ਦੇ ਗਾਣੇ ਗਾਉਣੇ ਸ਼ੁਰੂ ਕਰ ਦਿੱਤੇ ਸਨ। ਉਸ ਨੇ ਮੁਹੰਮਦ ਰਫੀ ਦੇ ਗਾਣੇ ਗਾ ਕੇ ਕਈ ਮੁਕਾਬਲੇ ਜਿੱਤੇ ਪਰ ਇੱਥੇ 50,000 ਦਾ ਈਨਾਮ ਉਸ ਲਈ ਬਹੁਤ ਮਾਇਨੇ ਰੱਖਦਾ ਹੈ।