ਆਰ. ਟੀ. ਏ. ਟੀਮ ਨੇ ਅਧੂਰੇ ਦਸਤਾਵੇਜ਼ ਵਾਲਿਆਂ ਦੇ ਕੱਟੇ ਚਲਾਨ

12/29/2017 12:59:07 AM

ਗੁਰਦਾਸਪੁਰ,   (ਦੀਪਕ) –  ਆਰ. ਟੀ. ਏ. ਟੀਮ ਗੁਰਦਾਸਪੁਰ ਵੱਲੋਂ ਸਥਾਨਕ ਦੀਨਾਨਗਰ-ਗੁਰਦਾਸਪੁਰ ਝੰਡੇ ਚੱਕ ਬਾਈਪਾਸ 'ਤੇ ਆਰ. ਟੀ. ਏ. ਗੁਰਚਰਨ ਸਿੰਘ ਸੰਧੂ ਦੀ ਅਗਵਾਈ ਵਿਚ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਅਧੂਰੇ ਦਸਤਾਵੇਜ਼ ਅਤੇ ਟੈਕਸ ਨਾ ਭਰਨ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ ਅਤੇ ਭਾਰੀ ਜੁਰਮਾਨੇ ਵੀ ਕੀਤੇ। 
ਜਾਣਕਾਰੀ ਦਿੰਦਿਆਂ ਆਰ. ਟੀ. ਏ. ਗੁਰਚਰਨ ਸਿੰਘ ਸੰਧੂ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਨ੍ਹਾਂ ਦੀ ਟੀਮ ਵੱਲੋਂ ਬਾਈਪਾਸ ਝੰਡੇ ਚੱਕ ਵਿਖੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਟਰੱਕ, ਬੱਸਾਂ, ਟਰੈਕਟਰ-ਟਰਾਲੀਆਂ, ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਜ਼ਿਆਦਾਤਰ ਵਾਹਨ ਟੈਕਸ ਨਾ ਭਰਨ ਵਾਲੇ ਪਾਏ ਗਏ, ਜਿਨ੍ਹਾਂ 'ਤੇ ਸਖ਼ਤੀ ਨਾਲ ਕਾਰਵਾਈ ਕਰਦੇ ਹੋਏ ਭਾਰੀ ਜੁਰਮਾਨੇ ਕੀਤੇ ਗਏ। ਜਦਕਿ ਓਵਰਲੋਡਿੰਗ ਟਰੱਕਾਂ ਅਤੇ ਟਰੈਕਟਰ-ਟਰਾਲੀਆਂ ਸਮੇਤ ਬੱਸਾਂ ਦੇ ਚਲਾਨ ਕੱਟ ਕੇ ਸਖ਼ਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਟੈਕਸ ਨਾ ਭਰਨ ਕਾਰਨ ਟੂਰਿਸਟ ਬੱਸਾਂ ਜ਼ਬਤ ਵੀ ਕੀਤੀਆਂ ਗਈਆਂ ਹਨ। ਇਸ ਮੌਕੇ ਟੀਮ ਮੈਂਬਰ ਭੁਪਿੰਦਰ ਸਿੰਘ ਅਤੇ ਹੋਰ ਕਈ ਅਧਿਕਾਰੀ ਹਾਜ਼ਰ ਸਨ।