ਤੇਜ਼ ਰਫਤਾਰ ਟਿੱਪਰ ਨੇ ਐਕਟਿਵਾ ਸਵਾਰ ਅੌਰਤ ਨੂੰ ਕੁਚਲਿਆ, ਪਤੀ ਗੰਭੀਰ ਜ਼ਖਮੀ

Wednesday, Jun 20, 2018 - 02:36 AM (IST)

ਤੇਜ਼ ਰਫਤਾਰ ਟਿੱਪਰ ਨੇ ਐਕਟਿਵਾ ਸਵਾਰ ਅੌਰਤ ਨੂੰ ਕੁਚਲਿਆ, ਪਤੀ ਗੰਭੀਰ ਜ਼ਖਮੀ

ਮਜੀਠਾ,   (ਪ੍ਰਿਥੀਪਾਲ)-  ਪੁਰਾਣੇ ਬੱਸ ਅੱਡੇ ਮਜੀਠਾ ਮੇਨ ਰੋਡ ’ਤੇ ਇਕ ਟਿੱਪਰ ਵੱਲੋਂ ਐਕਟਿਵਾ ਸਵਾਰ ਅੌਰਤ ਨੂੰ ਕੁਚਲ ਦੇਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਸ਼ਿਵਦੇਵ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਪਿੰਡ ਉਦੋਵਾਲੀ ਖੁਰਦ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਰਿੰਦਰ ਕੌਰ ਨਾਲ ਐਕਟਿਵਾ ’ਤੇ ਮਜੀਠਾ ਵਿਖੇ ਘਰੇਲੂ ਕੰਮ ਲਈ ਆਏ ਸਨ ਤੇ ਪੁਰਾਣੇ ਬੱਸ ਅੱਡੇ ਨੇੜੇ ਜਾ ਰਹੇ ਸਨ ਕਿ ਪਿੱਛੋਂ ਇਕ ਤੇਜ਼ ਰਫਤਾਰ ਟਿੱਪਰ ਟਰੱਕ ਆਰਜ਼ੀ ਨੰ. ਪੀ ਬੀ 08- 6735 ਨੇ ਉਨ੍ਹਾਂ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਉਸ ਦੀ ਪਤਨੀ ਪਿੱਛੇ ਬੈਠੀ ਸੀ ਤੇ ਅਸੀਂ ਦੋਵੇਂ ਸਡ਼ਕ ’ਤੇ ਡਿੱਗ ਪਏ ਤੇ ਟਿੱਪਰ ਉਸ ਦੀ ਪਤਨੀ ਦੇ ਉਪਰੋਂ ਦੀ ਲੰਘ ਗਿਆ, ਜਿਸ ਨਾਲ ਉਹ ਬੁਰੀ ਤਰ੍ਹਾਂ ਕੁਚਲੀ ਗਈ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਉਸ ਨੂੰ ਵੀ ਗੰਭੀਰ ਸੱਟਾਂ ਲੱਗੀਆਂ। ਡਰਾਈਵਰ ਟਿੱਪਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਮਿਲਣ ’ਤੇ ਥਾਣਾ ਮਜੀਠਾ ਤੋਂ ਸਬ-ਇੰਸਪੈਕਟਰ ਮੇਹਰ ਸਿੰਘ ਪੁਲਸ ਪਾਰਟੀ ਸਮੇਤ ਪੁੱਜੇ, ਜਿਨ੍ਹਾਂ ਨੇ ਲਾਸ਼ ਅਤੇ ਟਿੱਪਰ ਨੂੰ ਕਬਜ਼ੇ ਵਿਚ ਲੈ ਕੇੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
 


Related News