ਸਵਾਲ ਕਾਰਪੋਰੇਸ਼ਨ ਲਿਮਟਿਡ ਜਾਗਰੂਕਤਾ ਸੈਮੀਨਾਰ ਰਾਹੀ ਕਿਸਾਨਾਂ ਨੂੰ ਦਿੱਤੀ ਜਾਣਕਾਰੀ

08/16/2017 1:33:16 PM


ਝਬਾਲ(ਹਰਬੰਸ ਲਾਲੂ ਘੁੰਮਣ) - ਸਵਾਲ ਕਾਰਪੋਰੇਸ਼ਨ ਲਿਮਟਿਡ ਕੰਪਨੀ ਵੱਲੋਂ ਸਥਾਨਕ ਕਿਸਾਨ ਸੇਵਾ ਸੈਂਟਰ ਦੇ ਸੰਚਾਲਕ ਸੁਰਿੰਦਰ ਸਿੰਘ ਸੋਨੂੰ ਕੋਟ ਦੀ ਅਗਵਾਈ 'ਚ ਸਥਾਨਿਕ ਕਸਬੇ ਸਥਿਤ ਏ. ਕੇ. ਪੈਲਿਸ ਵਿਖੇ ਕਿਸਾਨ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਸੈਮੀਨਾਰ 'ਚ ਪੁੱਜੇ ਸਵਾਲ ਕੰਪਨੀ ਦੇ ਉਤਰੀ ਭਾਰਤ ਜੋਨਲ ਦੇ ਮਾਰਕੀਟਿੰਗ ਹੈੱਡ ਡਾਕਟਰ ਸੁਨੀਲ ਸ਼ਰਮਾ ਨੇ ਜਿਥੇ ਇਕੱਤਰ ਕਿਸਾਨਾਂ ਨੂੰ ਸਾਉਣੀ ਦੀਆਂ ਉਸਲਾਂ ਉਪਰ ਕੀੜਿਆਂ ਦੇ ਹਮਲੇ ਅਤੇ ਉੱਲੀ ਤੋਂ ਬਚਾਓ ਸਬੰਧੀ ਜਾਗਰੂਕ ਕੀਤਾ ਉਥੇ ਹੀ ਇਨ੍ਹਾਂ ਫਸਲਾਂ ਦੀ ਸੰਪੂਰਨ ਖੁਰਾਕ 'ਵਾਕਸਾਲ' ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਨੀਰਜ ਸ਼ਰਮਾ ਅਤੇ ਡਾ. ਮੁਖਜਿੰਦਰ ਸਿੰਘ ਨੇ ਵੀ ਕਿਸਾਨਾਂ ਨੂੰ ਫਸਲਾਂ ਦੇ ਵੱਧ ਝਾੜ ਅਤੇ ਲੋੜ ਅਨੁਸਾਰ ਕਿਹੜੀ ਅਤੇ ਕਿੰਨੀ ਮਾਤਰਾ 'ਚ ਦਵਾਈਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵਾਲ ਕੰਪਨੀ ਵੱਲੇਂ ਬਹੁਤ ਸਾਰੇ ਪ੍ਰੋਜੈਕਟ ਅਜਿਹੇ ਬਜ਼ਾਰ 'ਚ ਭੇਜੇ ਗਏ ਹਨ ਜਿੰਨਾਂ ਦੀ ਵਰਤੋਂ ਕਰਨ ਨਾਲ ਫਸਲਾਂ ਦੇ ਝਾੜ ਅਤੇ ਗੁਣਵਨਤਾ 'ਚ ਚੋਖਾ ਵਾਧਾ ਦਰਜ ਕੀਤਾ ਗਿਆ ਹੈ। ਜਦ ਕਿ ਉਕਤ ਪ੍ਰੋਜੈਕਟਾ ਦੀ ਵਰਤੋਂ ਨਾਲ ਮਨੁੱਖੀ ਜਾਂ ਪਸ਼ੂਆਂ ਦੀ ਸੇਹਤ 'ਤੇ ਵੀ ਕੋਈ ਅਸਰ ਨਹੀਂ ਪੈਂਦਾ ਹੈ। ਇਸ ਮੌਕੇ ਕਿਸਾਨ ਸੇਵਾ ਸੈਂਟਰ ਵੱਲੋਂ ਸੁਰਿੰਦਰ ਸਿੰਘ ਸੋਨੂੰ ਕੋਟ, ਸਰਪੰਚ ਅਤੇ ਆੜਤੀ ਸ਼ਾਮ ਸਿੰਘ ਕੋਟ, ਸੈਂਡੀ ਪੰਜਵੜ ਆਦਿ ਵੱਲੋਂ ਸੈਮੀਨਾਰ 'ਚ ਪੁੱਜੇ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਜਦੋਂ ਕਿ ਇਸ ਮੌਕੇ ਹਰਜਿੰਦਰ ਸਿੰਘ ਕੋਟ ਮਾਸਟਰ ਨੱਥਾ ਸਿੰਘ ਕੋਟ, ਮਲਕੀਅਤ ਸਿੰਘ ਛਾਪਾ, ਗੋਲਡੀ ਝਬਾਲ, ਬਿੱਲੀ ਕੋਟ, ਮਾ. ਮੁਖਤਾਰ ਸਿੰਘ ਝਬਾਲ, ਹਰਭਾਲ ਸਿੰਘ ਭਾਲਾ, ਰਛਪਾਲ ਸਿੰਘ ਕੋਟ, ਗੁਰਚਰਨ ਸਿੰਘ ਸੇਵਕ, ਸੇਵਕ ਕੋਟ, ਕੈਪਟਨ ਸਿੰਘ ਬਘਿਆੜੀ, ਗੁਰਸੇਵਕ ਸਿੰਘ ਚੀਮਾ, ਪ੍ਰਧਾਨ ਦਵਿੰਦਰ ਸਿੰਘ ਨੌਸ਼ਹਿਰਾ, ਦਿਲਬਾਗ ਸਿੰਘ ਚੀਮਾ, ਜਰਨੈਲ ਸਿੰਘ ਮੱਝੂਪੁਰ, ਸੁਰਿੰਦਰ ਸਿੰਘ ਨੰਬਰਦਾਰ, ਗੁਰਸੇਵਕ ਸਿੰਘ ਝਬਾਲ, ਹਰਜੀਤ ਸਿੰਘ ਮੱਝੂਪੁਰ ਆਦਿ ਹਾਜ਼ਰ ਸਨ।