ਪੰਜਾਬ ''ਚ ਕੈਦੀਆਂ-ਹਵਾਲਾਤੀਆਂ ਦੇ ''ਇਕਾਂਤਵਾਸ'' ਸਬੰਧੀ ਨਵੇਂ ਨਿਰਦੇਸ਼ ਜਾਰੀ

05/23/2020 3:26:49 PM

ਲੁਧਿਆਣਾ (ਸਿਆਲ) : ਪੰਜਾਬ ਏ. ਡੀ. ਜੀ. ਪੀ. (ਜੇਲ) ਪ੍ਰਵੀਨ ਕੁਮਾਰ ਸਿਨਹਾ ਨੇ ਇਕ ਚਿੱਠੀ ਰਾਹੀਂ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ 'ਚ ਕੈਦੀਆਂ ਨੂੰ ਅੰਦਰ ਲਿਜਾਣ, ਕੋਰਟ 'ਚ ਜਾਣ ਅਤੇ ਹੋਰ ਕਿਸੇ ਐਮਰਜੈਂਸੀ ਕਾਰਜ ਦੇ ਲਈ ਬਾਹਰ ਜਾ ਕੇ ਵਾਪਸ ਜੇਲ 'ਚ ਆਉਣ ਸਬੰਧੀ ਨਵੇਂ ਨਿਰਦੇਸ਼ ਜਾਰੀ ਕੀਤੇ ਹਨ, ਜਿਸ ਦੇ ਮੁਤਾਬਕ ਜੇਕਰ ਕੋਈ ਕੈਦੀ ਸਧਾਰਨ ਇਲਾਜ ਲਈ ਸਵੇਰੇ ਹਸਪਤਾਲ 'ਚ ਜਾ ਕੇ ਸ਼ਾਮ ਤੱਕ ਵਾਪਸ ਜੇਲ ਅੰਦਰ ਆ ਜਾਂਦਾ ਹੈ ਤਾਂ ਉਸ ਨੂੰ ਜੇਲ ਹਸਪਤਾਲ 'ਚ ਆਈਸੋਲੇਟ ਕੀਤਾ ਜਾਵੇਗਾ।

ਜੇਕਰ ਕਿਸੇ ਕੈਦੀ ਨੂੰ ਇਲਾਜ ਲਈ ਸ਼ਹਿਰ ਤੋਂ ਕਿਸੇ ਹੋਰ ਹਸਪਤਾਲ 'ਚ, ਜਿਵੇਂ ਪਟਿਆਲਾ ਦੇ ਰਜਿੰਦਰਾ ਹਸਪਤਾਲ, ਚੰਡੀਗੜ੍ਹ ਪੀ. ਜੀ. ਆਈ. 'ਚ ਰੈਫਰ ਕੀਤਾ ਜਾਂਦਾ ਹੈ ਅਤੇ ਇਲਾਜ ਤੋਂ ਬਾਅਦ ਵਾਪਸ ਜੇਲ 'ਚ ਆਉਣ ’ਤੇ ਉਸ ਨੂੰ ਵਿਸ਼ੇਸ਼ ਜੇਲ 'ਚ ਇਕਾਂਤਵਾਸ ਲਈ ਭੇਜਿਆ ਜਾਵੇਗਾ ਅਤੇ ਇਕਾਂਤਵਾਸ ਦੇ ਦੌਰਾਨ ਕੈਦੀ ਲਈ ਮਾਸਕ ਪਾਉਣਾ ਜ਼ਰੂਰੀ ਹੋਵੇਗਾ। ਇਕਾਂਤਵਾਸ ਦਾ ਸਮਾਂ ਬਤੀਤ ਹੋ ਜਾਣ ਤੋਂ ਬਾਅਦ ਮੈਡੀਕਲ ਅਧਿਕਾਰੀ ਵੱਲੋਂ ਜਾਂਚ ਤੋਂ ਬਾਅਦ ਜਿਸ ਜੇਲ 'ਚ ਉਸ ਦੀ ਗਿਣਤੀ ਹੋਵੇਗੀ, ਉਥੇ ਤਬਦੀਲ ਕੀਤਾ ਜਾਵੇਗਾ।

Babita

This news is Content Editor Babita