ਨੰਗਲ ਦੇ ਰਿਹਾਇਸ਼ੀ ਇਲਾਕੇ 'ਚ ਅਜਗਰ ਨੇ ਮਚਾਈ ਦਹਿਸ਼ਤ (ਤਸਵੀਰਾਂ)

01/09/2020 4:34:05 PM

ਨੰਗਲ (ਚੋਵੇਸ਼ ਲਟਾਵਾ )— ਨੰਗਲ ਦੇ ਨਾਲ ਲੱਗਦੇ ਐੱਨ. ਐੱਫ. ਐੱਲ. ਏਰੀਆ ਨਵਾਂ ਨੰਗਲ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕਾਫੀ ਲੰਬਾ ਅਜਗਰ ਸੱਪ ਲੋਕਾਂ ਨੇ ਰਿਹਾਇਸ਼ੀ ਇਲਾਕੇ 'ਚ ਦੇਖਿਆ। ਰਸਾਇਣ ਕੰਟਰੋਲ ਵਿਭਾਗ 'ਚ ਵੜੇ ਅਜਗਰ ਦੀ ਲੋਕਾਂ ਨੇ ਤੁਰੰਤ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ, ਜਿਸ ਨੂੰ ਦੇਖ ਕੇ ਹੋਰ ਇਲਾਕੇ ਦੇ ਲੋਕਾਂ ਵੀ ਦਹਿਸ਼ਤ 'ਚ ਆ ਗਏ। ਸੂਚਨਾ ਪਾ ਕੇ ਮੌਕੇ 'ਤੇ ਜੰਗਲਾਤ ਵਿਭਾਗ ਦੀ ਅਧਿਕਾਰੀ ਮੌਕੇ 'ਤੇ ਪਹੁੰਚੇ।

ਵਨ ਵਿਭਾਗ ਦੇ ਅੰਮ੍ਰਿਤਲਾਲ ਨੇ ਐੱਨ. ਐੱਫ. ਐੱਲ. ਸਟੇਡੀਅਮ 'ਚ ਪਹੁੰਚ ਕੇ ਇਸ ਅਜਗਰ ਨੂੰ ਫੜ ਕੇ ਜੰਗਲ 'ਚ ਛੱਡਿਆ, ਜਿਸ ਨਾਲ ਲੋਕਾਂ ਨੇ ਰਾਹਤ ਦਾ ਸਾਹ ਲਿਆ। ਅੰਮ੍ਰਿਤਪਾਲ ਦੀ ਮੰਨੀਏ ਤਾਂ ਵੱਧ ਰਹੀ ਠੰਡ ਦੇ ਕਾਰਨ ਅਤੇ ਉਮਸ ਭਰੇ ਵਾਤਾਵਰਣ ਕਰਕੇ ਵੱਡੇ ਸੱਪ ਜਿਨ੍ਹਾਂ ਨੂੰ ਧੁੱਪ ਦੀ ਜ਼ਿਆਦਾ ਲੋੜ ਹੁੰਦੀ ਹੈ, ਉਹ ਜੰਗਲਾਂ 'ਚੋਂ ਨਿਕਲ ਕੇ ਰਿਹਾਇਸ਼ੀ ਇਲਾਕਿਆਂ 'ਚ ਅਤੇ ਖੁੱਲ੍ਹੇ ਆਸਮਾਨ ਹੇਠਾਂ ਆ ਜਾਂਦੇ ਹਨ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ।

shivani attri

This news is Content Editor shivani attri