ਮੰਤਰੀ ਧਾਲੀਵਾਲ ਦਾ ਬਿਆਨ: ਦੋ ਤੋਂ ਇਕ ਸ਼ਮਸ਼ਾਨਘਾਟ ਕਰਨ ਵਾਲੇ ਪਿੰਡਾਂ ਨੂੰ ਮਿਲੇਗੀ 5 ਲੱਖ ਦੀ ਗ੍ਰਾਂਟ

06/25/2022 12:17:10 PM

ਚੰਡੀਗੜ੍ਹ : ਪੰਜਾਬ ਦੀ 16ਵੀਂ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਦੂਜੇ ਦਿਨ ਦੀ ਕਾਰਵਾਈ ਅੱਜ ਸਵੇਰੇ ਸ਼ੁਰੂ ਹੋ ਚੁੱਕੀ ਹੈ। ਦੂਜੇ ਦਿਨ ਦੀ ਕਾਰਵਾਈ ਦੌਰਾਨ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪਿੰਡਾਂ ’ਚ ਬਣੇ 2 ਜਾਂ 2 ਤੋਂ ਵੱਧ ਸ਼ਮਸ਼ਾਨਘਾਟਾਂ ਸਬੰਧੀ ਸਵਾਲ ਕੀਤਾ। ਗਿਆਸਪੁਰਾ ਨੇ ਕਿਹਾ ਕਿ ਕਈ ਪਿੰਡਾਂ ’ਚ ਜਾਤ-ਪਾਤ ਅਜੇ ਵੀ ਭਾਰੂ ਹੈ ਤੇ 2-3 ਸ਼ਮਸ਼ਾਨਘਾਟ ਬਣਾਏ ਗਏ ਹਨ। ਹਰੇਕ ਪਿੰਡ ’ਚ ਇਕ ਸ਼ਮਸ਼ਾਨਘਾਟ ਦੀ ਵਿਵਸਥਾ ਕਰਨ ਨਾਲ ਲੋਕਾਂ ’ਚ ਆਪਸੀ ਭਾਈਚਾਰਕ ਸਾਂਝ ਵੱਧ ਸਕਦੀ ਹੈ, ਕੀ ਸਰਕਾਰ ਦੀ ਇਸ ਨੂੰ ਲੈ ਕੇ ਕੋਈ ਯੋਜਨਾ ਹੈ।

ਪੜ੍ਹੋ ਇਹ ਵੀ ਖ਼ਬਰ:  ਸਿੱਖ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ 'ਚ ਆਇਆ ਨਵਾਂ ਮੋੜ, ਸੱਚਾਈ ਜਾਣ ਹੋਵੋਗੇ ਹੈਰਾਨ (ਵੀਡੀਓ)

ਮਨਵਿੰਦਰ ਗਿਆਸਪੁਰਾ ਦੇ ਇਸ ਸਵਾਲ ਦਾ ਜਵਾਬ ਦਿੰਦੇ ਹੋਏ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਮੰਨਿਆ ਕਿ ਬਹੁਤੇ ਪਿੰਡਾਂ ’ਚ ਇੱਕ ਤੋਂ ਵੱਧ ਸ਼ਮਸ਼ਾਨਘਾਟ ਹਨ। ਤਕਰੀਬਨ 80 ਫ਼ੀਸਦੀ ਤੋਂ ਵਧੇਰੇ ਪਿੰਡਾਂ ਵਿੱਚ 2 ਜਾਂ ਇਸ ਤੋਂ ਵਧੇਰੇ ਸ਼ਮਸ਼ਾਨਘਾਟ ਹਨ। ਧਾਲੀਵਾਲ ਨੇ ਜਾਣਕਾਰੀ ਦਿੱਤੀ ਕਿ ਪੇਂਡੂ ਵਿਕਾਸ ਯੋਜਨਾ ਅਨੁਸਾਰ ਦੋ ਦੀ ਥਾਂ ਇਕ ਸ਼ਮਸ਼ਾਨਘਾਟ ਬਣਾਉਣ ਵਾਲੇ ਪਿੰਡਾਂ ਨੂੰ 5 ਲੱਖ ਦੀ ਗ੍ਰਾਂਟ ਦਿੱਤੀ ਜਾਂਦੀ ਹੈ। ਪਿਛਲੀ ਸਰਕਾਰ ਨੇ ਇਸਦਾ ਪ੍ਰਚਾਰ ਨਹੀਂ ਕੀਤਾ, ਜਿਸ ਕਾਰਨ ਲੋਕਾਂ ਨੂੰ ਜਾਣਕਾਰੀ ਨਹੀਂ।

ਪੜ੍ਹੋ ਇਹ ਵੀ ਖ਼ਬਰ:  ਦੁਖਦ ਖ਼ਬਰ: 3 ਦਿਨ ਤੋਂ ਲਾਪਤਾ ਅਜਨਾਲਾ ਦੇ ਨੌਜਵਾਨ ਦੀ ਮਿਲੀ ਲਾਸ਼, ਘਰ ’ਚ ਪਿਆ ਚੀਕ ਚਿਹਾੜਾ

ਧਾਲੀਵਾਲ ਨੇ ਕਿਹਾ ਕਿ ਪਿੰਡਾਂ ’ਚ ਇਕ ਸ਼ਮਸ਼ਾਨਘਾਟ ਬਣਾਉਣ ਦੀ ਯੋਜਨਾ 2016-17 ’ਚ ਬਾਦਲ ਸਰਕਾਰ ਦੇ ਸਮੇਂ ਬਣੀ ਸੀ, ਜਿਸ ਦੇ ਬਾਰੇ ਬਹੁਤੇ ਪਿੰਡਾਂ ਨੂੰ ਇਸਦਾ ਪਤਾ ਨਹੀਂ ਸੀ। ਹੁਣ ਅਸੀਂ ਇਸ ਯੋਜਨਾ ਦਾ ਪ੍ਰਚਾਰ ਕਰ ਰਹੇ ਹਾਂ। ਗ੍ਰਾਮ ਸਭਾਵਾਂ ਤਹਿਤ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਉਮੀਦ ਹੈ ਕਿ ਲੋਕ ਸਾਡਾ ਸਾਥ ਦੇਣਗੇ ਤੇ ਆਪਸੀ ਭਾਈਚਾਰੇ ਨੂੰ ਬੜਾਵਾ ਦਿੰਦਾ ਹੋਏ ਇਸ ਪਾਸੇ ਕਦਮ ਪੁੱਟਣਗੇ। 

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

 


rajwinder kaur

Content Editor

Related News