ਪਨਬੱਸ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ

01/24/2019 3:17:39 PM

ਜਲੰਧਰ (ਸੋਨੂੰ)— ਅੱਜ ਪੰਜਾਬ ਦੇ ਤਿੰਨ ਬੱਸ ਅੱਡਿਆਂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਨੇ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਬੱਸ ਅੱਡੇ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਬੰਦ ਰੱਖ ਕੇ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ। ਬੱਸ ਅੱਡੇ ਬੰਦ ਰਹਿਣ ਦੇ ਨਾਲ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਯਾਤਰੀਆਂ ਮੁਤਾਬਕ ਉਨ੍ਹਾਂ ਨੂੰ ਇਹ ਪਹਿਲਾਂ ਨਹੀਂ ਪਤਾ ਸੀ ਕਿ ਅੱਜ ਬੱਸਾਂ ਦੀ ਹੜਤਾਲ ਹੋਣ ਵਾਲੀ ਹੈ। ਉਥੇ ਹੀ ਪਨਬੱਸ ਮੁਲਾਜ਼ਮ ਯੂਨੀਅਨ ਦੇ ਨੇਤਾ ਜਸਬੀਰ ਸਿੰਘ ਨੇ ਦੱਸਿਆ ਕਿ ਜੇਕਰ ਉਨ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਮੰਗਾਂ ਪੰਜਾਬ ਸਰਕਾਰ ਨੇ ਨਹੀਂ ਮੰਨੀਆਂ ਤਾਂ 4 ਅਤੇ 5 ਫਰਵਰੀ ਨੂੰ ਪੂਰਨ ਰੂਪ ਨਾਲ ਸਾਰੇ ਪੰਜਾਬ ਦੀਆਂ ਬੱਸਾਂ ਦੇ ਚੱਕੇ ਜਾਮ ਕਰ ਦਿੱਤੇ ਜਾਣਗੇ।

shivani attri

This news is Content Editor shivani attri