ਪੰਜਾਬ ''ਚ ਪਹਿਲੀ ਵਾਰ ਬਣਿਆ ਅਜਿਹਾ ਰੋਡ, ਜਿੱਥੇ ਵੱਡੇ-ਵੱਡੇ ਵਿਗੜੇ ਆਉਂਦੇ ਹੀ ਸੁਧਰ ਜਾਣਗੇ

10/05/2015 11:45:21 AM

ਲੁਧਿਆਣਾ-ਅਕਸਰ ਲੋਕ ਆਪਣੀ ਮਨਮਰਜ਼ੀ ਕਰਦੇ ਹੋਏ ਸੜਕ ''ਤੇ ਟ੍ਰੈਫਿਕ ਦੇ ਨਿਯਮਾਂ ਦੀ ਕੋਈ ਪਰਵਾਹ ਨਹੀਂ ਕਰਦੇ ਅਤੇ ਕਈ ਵਾਰ ਆਪਣੀ ਚਲਾਕੀ ਕਾਰਨ ਚਲਾਨ ਤੋਂ ਵੀ ਬਚ ਨਿਕਲਦੇ ਹਨ ਪਰ ਪੰਜਾਬ ''ਚ ਪਹਿਲੀ ਵਾਰ ਅਜਿਹੀ ਸੜਕ ਬਣ ਗਈ ਹੈ, ਜਿੱਥੇ ਜਾਂਦੇ ਹੀ ਅਜਿਹੇ ਲੋਕ ਇਕਦਮ ਸੁਧਰ ਜਾਣਗੇ ਕਿਉਂਕਿ ਇਸ ਰੋਡ ਨੂੰ ''ਜ਼ੀਰੋ ਟਾਲਰੈਂਸ ਰੋਡ'' ਬਣਾ ਦਿੱਤਾ ਗਿਆ ਹੈ ਅਤੇ ਜੇਕਰ ਕਿਸੇ ਨੇ ਇੱਥੇ ਨਿਯਮਾਂ ਨੂੰ ਤੋੜਿਆਂ ਤਾਂ ਉਹ ਬਚ ਨਹੀਂ ਸਕੇਗਾ। 
ਅਸਲ ''ਚ ਵੇਰਕਾ ਮਿਲਕ ਪਲਾਂਟ ਤੋਂ ਚੁੰਗੀ ਤੱਕ ਫਿਰੋਜੁਪਰ ਰੋਡ ਨੂੰ ਪੰਜਾਬ ਦੀ ਪਹਿਲੀ ''ਜ਼ੀਰੋ ਟਾਲਰੈਂਸ ਰੋਡ'' ਬਣਾ ਦਿੱਤਾ ਗਿਆ ਹੈ, ਮਤਲਬ ਕਿ ਜੇਕਰ ਇਸ ਰੋਡ ''ਤੇ ਤੁਸੀਂ ਟ੍ਰੈਫਿਕ ਦੇ ਨਿਯਮਾਂ ਨਹੀਂ ਮੰਨੇ ਤਾਂ ਕੋਈ ਤੁਹਾਡਾ ਚਲਾਨ ਹੋਣ ਤੋਂ ਬਚਾ ਨਹੀਂ ਸਕਦਾ ਕਿਉਂਕਿ ਟ੍ਰੈਫਿਕ ਰੂਲਜ਼ ਇਨਫੋਰਸਮੈਂਟ ਲਈ ਪੁਲਸ ਹੈੱਡਕੁਆਰਟਰ ''ਚੋਂ 12 ਮੁਲਾਜ਼ਮਾਂ ਦੀ ਸਪੈਸ਼ਲ ਟੀਮ ਦੇ ਇੱਥੇ ਨਾਕੇ ਲੱਗਣਗੇ। ਉਨ੍ਹਾਂ ਦੇ ਨਾਲ ਹੀ ਟ੍ਰੈਫਿਕ ਪੁਲਸ ਅਤੇ ਪੀ. ਸੀ. ਆਰ. ਵੈਨ ਇਸ ਹਿੱਸੇ ''ਚ ਗਸ਼ਤ ਕਰੇਗੀ। 
ਪੁਲਸ ਟੀਮ ਨੂੰ ਜੋ ਵੀ ਵਿਅਕਤੀ ਨਿਯਮ ਤੋੜਦਾ ਦਿਖਾਈ ਦਿੱਤਾ, ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਰੋਡ ''ਤੇ ਸ਼ੁਰੂਆਤ ''ਚ ਵਿਦਾਊਟ ਸੀਟ ਬੈਲਟ, ਬਿਨਾਂ ਹੈਲਮੈੱਟ, ਡਰਾਈਵਿੰਗ ਕਰਦੇ ਮੋਬਾਇਲ ਸੁਣਨਾ, ਸਿਗਰਟਨੋਸ਼ੀ, ਨਸ਼ਾ ਕਰਕੇ ਡਰਾਈਵਿੰਗ ਕਰਨਾ, ਓਵਰਸਪੀਡ, ਗਲਤ ਪਾਰਕਿੰਗ, ਪ੍ਰੈਸ਼ਰ ਹਾਰਨ ਅਤੇ ਛੱਤ ''ਤੇ ਸਵਾਰੀਆਂ ਜਾਂ ਓਵਰਲੋਡਿੰਗ ''ਤੇ ਬਹੁਤ ਜ਼ਿਆਦਾ ਸਖਤੀ ਵਰਤੀ ਜਾਵੇਗੀ। 


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Babita Marhas

This news is News Editor Babita Marhas