ਫਿਰ ਸੁਰਖੀਆਂ 'ਚ ਪੀ. ਯੂ. ਧਰਨੇ 'ਤੇ ਬੈਠੀ ਗਰਭਵਤੀ ਵਿਦਿਆਰਥਣ

12/11/2018 4:35:05 PM

ਪਟਿਆਲਾ (ਬਖਸ਼ੀ)—ਹਮੇਸ਼ਾ ਸੁਰਖੀਆਂ 'ਚ ਰਹਿਣ ਵਾਲੀ ਪੰਜਾਬੀ ਯੂਨੀਵਰਸਿਟੀ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਹੈ। ਪੰਜਾਬੀ ਯੂਨੀਵਰਸਿਟੀ 'ਚ ਸੰਗੀਤ ਵਿਭਾਗ 'ਚ ਰਿਸਰਚ ਸਕਾਲਰ ਮਨਦੀਪ ਕੌਰ ਜੋ ਕਿ ਪੀ.ਐੱਚ.ਡੀ. ਕਰ ਰਹੀ ਹੈ। ਉਸ ਦਾ ਦੋਸ਼ ਹੈ ਕਿ ਉਸ ਨੇ ਸਾਰੇ ਚੈਪਟਰ ਪੂਰੇ ਕਰ ਲਏ ਹਨ ਪਰ ਫਿਰ ਵੀ ਉਸ ਦੇ ਗਾਈਡ ਵਲੋਂ ਉਸ ਦੇ ਚੈਪਟਰ ਚੈੱਕ ਨਹੀਂ ਕੀਤੇ ਜਾ ਰਹੇ। ਜਿਸ ਦੇ ਰੋਸ ਵਜੋਂ ਮਨਦੀਪ ਕੌਰ ਅਤੇ ਉਸ ਦੇ ਪਿਤਾ ਜੋ ਕਿ ਇਸੇ ਯੂਨੀਵਰਸਿਟੀ 'ਚੋਂ ਬਤੌਰ ਡਿਪਟੀ ਰਜਿਸਟਰਾਰ ਜਨਰਲ ਬਰਾਂਚ 'ਚ ਸੇਵਾ ਮੁਕਤ ਹੋਏ ਸਨ। ਦਫਤਰ ਦੇ ਬਾਹਰ ਮੂੰਹ 'ਤੇ ਕਾਲੀ ਪੱਟੀ ਬਣ ਕੇ ਧਰਨਾ ਲਗਾ ਕੇ ਬੈਠੇ ਹੋਏ ਹਨ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਦੀਪ ਕੌਰ ਨੇ ਕਿਹਾ ਕਿ ਉਹ ਗਰਭਵਤੀ ਹੈ ਅਤੇ ਉਨ੍ਹਾਂ ਵਲੋਂ ਉਸ ਦਾ ਇਕ ਸਾਲ ਬਰਬਾਦ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਉਸ ਨੇ ਆਪਣੇ ਗਾਈਡ ਨੂੰ ਬਦਲਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਲਿਖ ਕੇ ਦਿੱਤਾ ਸੀ, ਜਿਸ ਤੋਂ ਨਾਰਾਜ਼ ਹੋ ਕੇ ਉਸ ਦਾ ਗਾਈਡ ਕੰਵਲਜੀਤ ਉਸ ਨਾਲ ਰੰਜਿਸ਼ ਰੱਖ ਰਿਹਾ ਹੈ ਤੇ ਉਸ ਦੇ ਪੂਰੇ ਕੀਤੇ ਗਏ ਚੈਪਟਰ ਚੈੱਕ ਨਹੀਂ ਕਰ ਰਿਹਾ।
ਦੂਜੇ ਪਾਸੇ ਮਨਦੀਪ ਕੌਰ ਦੇ ਗਾਈਡ ਕੰਵਲਜੀਤ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮਨਦੀਪ ਤਾਂ ਮੇਰੀ ਧੀ ਵਰਗੀ ਹੈ ਤੇ ਮੈਂ ਉਸ ਦੀ ਹਮੇਸ਼ਾ ਮਦਦ ਕੀਤੀ ਹੈ। ਉਸ ਦੇ ਸਾਰੇ ਚੈਪਟਰ ਚੈੱਕ ਕੀਤੇ ਜਾ ਚੁੱਕੇ ਹਨ। ਮੇਰੀ ਉਸ ਨਾਲ ਕੋਈ ਰੰਜਿਸ਼ ਨਹੀਂ ਹੈ।

Shyna

This news is Content Editor Shyna