ਪੰਜਾਬੀ ਯੂਨਵਰਸਿਟੀ ਨੇ ਕਰ ਦਿਖਾਇਆ ਕਮਾਲ, ਹੁਣ ਪੰਜਾਬੀ ਬੋਲਣੀ ਸਿਖਾਵੇਗਾ ''ਮੋਬਾਇਲ''

03/29/2017 11:28:17 AM

ਪਟਿਆਲਾ : ਦੁਨੀਆ ਦੇ ਕਿਸੇ ਵੀ ਕੋਨੇ ''ਚ ਰਹਿਣ ਵਾਲੇ ਲੋਕ ਹੁਣ ਪੰਜਾਬੀ ਭਾਸ਼ਾ ਦਾ ਗਿਆਨ ਆਨਲਾਈਨ ਹੀ ਮੋਬਾਇਲ ''ਤੇ ਹਾਸਲ ਕਰ ਸਕਣਗੇ। ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਿਲੀ ਵਿੱਤੀ ਮਦਦ ਤੋਂ ਬਾਅਦ ਇਸ ਸਾਫਟਵੇਅਰ ਨੂੰ ਤਿਆਰ ਕੀਤਾ ਹੈ। ਪੰਜਾਬੀ ਸਿੱਖਣ ਵਾਲੇ ਲੋਕ ਇਸ ਭਾਸ਼ਾ ਦੇ ਸੰਦਰਭ ''ਚ ਕਿਸੇ ਵੀ ਤਰ੍ਹਾਂ ਦੀ ਮਦਦ ਨੂੰ ਈ-ਲਰਨ ਪੰਜਾਬੀ ਡਾਟ ਕਾਮ ਦੇ ਮਾਧਿਅਮ ਨਾਲ ਹਾਸਲ ਕਰ ਸਕਣਗੇ। ਇਸ ਸੋਧ ਬਾਰੇ ਵਿਭਾਗ ਦੇ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਵਿਸ਼ੇਸ਼ ਜਾਣਕਾਰੀ ਦਿੱਤੀ ਹੈ। ਸਾਫਟਵੇਅਰ ''ਚ ਪੰਜਾਬੀ ਭਾਸ਼ਾ ਨਾਲ ਸਬੰਧਿਤ 100 ਲੈਕਚਰਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ''ਚ ਵੀਡੀਓ ਅਤੇ ਆਡੀਓ ਲੈਕਚਰ ਦੇ ਇਲਾਵਾ ਪ੍ਰਿੰਟ ਆਊਟ ਸਹੂਲਤ ਵੀ ਹੈ। ਹਰ ਲੈਕਚਰ ਤੋਂ ਬਾਅਦ ਇਕ ਕੁਇੱਜ਼ ਵੀ ਰੱਖਿਆ ਗਿਆ ਹੈ, ਤਾਂ ਜੋ ਲੈਕਚਰ ਪੂਰਾ ਕਰਨ ਤੋਂ ਬਾਅਦ ਟੈਸਟ ਲਿਆ ਜਾ ਸਕੇ। ਪਹਿਲੇ ਪੱਧਰ ''ਚ ਪੰਜਾਬੀ ਲਿੱਪੀ ''ਚ ਸ਼ਾਮਲ ਅਲਫਾਬੈੱਟਸ ਦੇ 15, ਗਿਣਤੀ ਦੇ 5, ਕਨਵਰਸੇਸ਼ਨ ਦੇ 15, ਸ਼ਬਦਕੋਸ਼ ਦੇ 15 ਅਤੇ ਕਹਾਣੀਆਂ ਦੇ 15 ਐਨੀਮੇਟਿਡ ਲੈਕਚਰ ਸ਼ਾਮਲ ਕੀਤੇ ਗਏ ਹਨ ਅਤੇ ਹੌਲੀ-ਹੌਲੀ ਇਨ੍ਹਾਂ ਨੂੰ ਵਧਾਇਆ ਜਾਵੇਗਾ। ਪੰਜਾਬੀ ਭਾਸ਼ਾ ਦੇ ਇਨ੍ਹਾਂ ਲੈਕਚਰਾਂ ਦੇ ਅਖੀਰ ''ਚ ਇਕ ਆਨਲਾਈਨ ਪ੍ਰੀਖਿਆ ਵੀ ਆਯੋਜਿਤ ਕੀਤੀ ਜਾਵੇਗੀ, ਜਿਸ ''ਚ ਸਫਲ ਹੋਣ ਵਾਲਿਆਂ ਨੂੰ ਪੰਜਾਬ ਬੋਰਡ ਵਲੋਂ ਇਕ ਸਰਟੀਫਿਕੇਟ ਦਿੱਤਾ ਜਾਵੇਗਾ। ਯੂਰਪੀਅਨ ਸਿਧਾਂਤ ਮੁਤਾਬਕ ਪ੍ਰੀਖਿਆਵਾਂ ਏ, ਬੀ ਅਤੇ ਸੀ ਲੈਵਲ ਦੀਆਂ ਰੱਖੀਆਂ ਗਈਆਂ ਹਨ। ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਦੱਸਿਆ ਕਿ ਪੰਜਾਬ ਬੋਰਡ ਦੇ ਇਸ ਪ੍ਰਾਜੈਕਟ ''ਤੇ 35 ਲੱਖ ਰੁਪਏ ਦਾ ਖਰਚਾ ਆਇਆ ਹੈ। ਕੁੱਲ 100 ਲੈਕਚਰਾਂ ''ਚੋਂ 30 ਲੈਕਚਰ ਤਿਆਰ ਹੋ ਚੁੱਕੇ ਹਨ। ਇਨ੍ਹਾਂ ''ਚੋਂ 20 ਨੂੰ ਆਨਲਾਈਨ ਕਰ ਦਿੱਤਾ ਗਿਆ ਹੈ।
 

Babita Marhas

This news is News Editor Babita Marhas