ਮਸ਼ਹੂਰ ਪੰਜਾਬੀ ਗਾਇਕ ਨੂੰ ਅਦਾਲਤ ''ਚੋਂ ਨਹੀਂ ਮਿਲੀ ਜ਼ਮਾਨਤ, ਸੁਣਵਾਈ ਟਲੀ

08/16/2017 10:23:41 AM

ਮੋਹਾਲੀ (ਕੁਲਦੀਪ) : ਇਕ ਮਾਡਲ ਨਾਲ ਸਮੂਹਕ ਬਲਾਤਕਾਰ ਕਰਨ ਅਤੇ ਉਸ ਦਾ ਗਰਭਪਾਤ ਕਰਾਉਣ ਸਬੰਧੀ ਦਰਜ ਐੱਫ. ਆਈ. ਆਰ. ਕਾਰਨ ਨਿਆਇਕ ਹਿਰਾਸਤ 'ਚ ਚੱਲ ਰਹੇ ਮਸ਼ਹੂਰ ਪੰਜਾਬੀ ਗਾਇਕ ਜਰਨੈਲ ਜੈਲੀ ਨੂੰ ਅਦਾਲਤ 'ਚੋਂ ਜ਼ਮਾਨਤ ਨਹੀਂ ਮਿਲ ਸਕੀ ਹੈ। ਮੋਹਾਲੀ ਅਦਾਲਤ ਨੇ ਇਸ ਪਟੀਸ਼ਨ 'ਤੇ ਸੁਣਵਾਈ ਟਾਲ ਕੇ 16 ਅਗਸਤ ਦੀ ਤਰੀਕ ਨਿਰਧਾਰਿਤ ਕੀਤੀ ਹੈ। ਜ਼ਿਕਰਯੋਗ ਹੈ ਕਿ ਮਾਡਲ ਦੀ ਸ਼ਿਕਾਇਤ 'ਤੇ ਸਾਲ 2014 'ਚ ਪੁਲਸ ਸਟੇਸ਼ਨ ਫੇਜ਼-1 ਮੋਹਾਲੀ 'ਚ ਜੈਲੀ, ਸਰਵਣ ਸਿੰਘ ਛਿੰਦਾ, ਮਨਿੰਦ ਮੰਗਾ ਅਤੇ ਚਰਨਪ੍ਰੀਤ ਗੋਲਡੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਕੇਸ 'ਚ 17 ਜੁਲਾਈ ਨੂੰ ਸਟੇਟ ਕ੍ਰਾਈਮ ਬ੍ਰਾਂਚ ਵਲੋਂ ਜੈਲੀ ਦੇ ਖਿਲਾਫ ਔਰਤ ਦਾ ਜ਼ਬਰਨ ਗਰਭਪਾਤ ਕਰਾਉਣ ਸਬੰਧੀ ਆਈ. ਪੀ. ਸੀ. ਦੀ ਧਰਾ 313 ਤਹਿਤ ਮੋਹਾਲੀ ਦੀ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ 'ਚ ਚਲਾਨ ਪੇਸ਼ ਕਰ ਦਿੱਤਾ ਗਿਆ ਸੀ। ਜੈਲੀ ਇਸ ਸਮੇਂ ਨਿਆਇਕ ਹਿਰਾਸਤ 'ਚ ਚੱਲ ਰਿਹਾ ਹੈ।