ਮਨੀਲਾ ''ਚ ਪੰਜਾਬੀ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ

08/19/2017 2:45:57 AM

ਗੁਰਾਇਆ (ਮੁਨੀਸ਼)— ਮਨੀਲਾ 'ਚ ਗੁਰਾਇਆ ਦੇ ਪਿੰਡ ਪਾਸਲਾ ਦੇ ਇਕ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਸਬੰਧੀ ਮ੍ਰਿਤਕ ਕੁਲਵੰਤ ਰਾਜ (43) ਪੁੱਤਰ ਸਵ. ਹਰਬੰਸ ਲਾਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਲਵੰਤ ਰਾਜ ਕਰੀਬ 6 ਸਾਲ ਪਹਿਲਾਂ ਮਨੀਲਾ ਵਿਖੇ ਗਿਆ ਸੀ ਤੇ ਉਥੇ ਤਰਲਕ ਸ਼ਹਿਰ ਵਿਚ ਫਾਈਨਾਂਸ ਦਾ ਕੰਮ ਕਰਦਾ ਸੀ। ਉਸ ਦਾ ਸਹੁਰਾ ਪਰਿਵਾਰ ਵੀ ਮਨੀਲਾ ਵਿਚ ਹੀ ਰਹਿੰਦਾ ਹੈ, ਜਦਕਿ ਉਸ ਦੀ ਪਤਨੀ ਤੇ ਦੋ ਲੜਕੇ ਪਿੰਡ ਪਾਸਲਾ ਵਿਖੇ ਹੀ ਰਹਿੰਦੇ ਹਨ।
ਉਨ੍ਹਾਂ ਦੱਸਿਆ ਕਿ ਵੀਰਵਾਰ ਦੀ ਸਵੇਰ 11 ਵਜੇ ਦੇ ਕਰੀਬ ਜਦ ਕੁਲਵੰਤ ਰਾਜ ਕੰਮ 'ਤੇ ਜਾ ਰਿਹਾ ਸੀ ਤਾਂ ਅਣਪਛਾਤੇ ਹਮਲਾਵਰ ਉਸ ਨੂੰ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ। ਦੱÎਸਿਆ ਜਾ ਰਿਹਾ ਹੈ ਕਿ ਲੁੱਟ-ਖੋਹ ਦੀ ਨੀਅਤ ਨਾਲ ਹੀ ਕੁਲਵੰਤ ਰਾਜ ਦਾ ਕਤਲ ਕੀਤਾ ਗਿਆ ਹੈ। ਕੁਲਵੰਤ ਰਾਜ ਦੀ ਮ੍ਰਿਤਕ ਦੇਹ ਦਾ ਮਨੀਲਾ ਵਿਖੇ ਹੀ ਸ਼ੁੱਕਰਵਾਰ ਨੂੰ ਸਸਕਾਰ ਕਰ ਦਿੱਤਾ ਗਿਆ।