ਪੰਜਾਬੀ ਵਿਅਕਤੀ ਦਾ ਮਨੀਲਾ ’ਚ ਗੋਲ਼ੀਆਂ ਮਾਰ ਕੇ ਕਤਲ, 3 ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

11/26/2023 12:18:40 AM

ਖੰਨਾ (ਸੁਖਵਿੰਦਰ ਕੌਰ) : ਸਥਾਨਕ ਨੰਦ ਸਿੰਘ ਐਵੀਨਿਊ ਵਾਰਡ ਨੰ. 19 ਦੇ ਰਹਿਣ ਵਾਲੇ ਗੁਰਦੇਵ ਸਿੰਘ ਦਾ ਫਿਲੀਪੀਨਜ਼ ਦੇ ਮਨੀਲਾ ’ਚ ਸ਼ਨੀਵਾਰ ਸਵੇਰੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਉਹ 4 ਸਾਲ ਤੋਂ ਮਨੀਲਾ ’ਚ ਰਹਿ ਰਿਹਾ ਸੀ ਅਤੇ ਉਥੇ ਫਾਇਨਾਂਸ ਦਾ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ : ਭੀਖ ਮੰਗ ਕੇ ਅਮੀਰ ਬਣ ਗਈ ਇਹ ਕੁੜੀ, ਮਲੇਸ਼ੀਆ 'ਚ ਖੜ੍ਹਾ ਕੀਤਾ ਖੁਦ ਦਾ Empire, ਨਹੀਂ ਹੋ ਰਿਹਾ ਕਿਸੇ ਨੂੰ ਯਕੀਨ

ਮ੍ਰਿਤਕ ਕਰੀਬ 58 ਵਰ੍ਹਿਆਂ ਦਾ ਸੀ ਅਤੇ ਆਪਣੇ ਪਿੱਛੇ 2 ਬੇਟੀਆਂ ਤੇ 1 ਬੇਟਾ ਛੱਡ ਗਿਆ ਹੈ। ਗੁਰਦੇਵ ਸਿੰਘ ਦੇ ਕਤਲ ਦੀ ਖ਼ਬਰ ਜਿਵੇਂ ਹੀ ਖੰਨਾ ’ਚ ਫੈਲੀ ਤਾਂ ਇਲਾਕਾ ਵਾਸੀਆਂ ਨੇ ਦੁੱਖ ਪ੍ਰਗਟਾਉਣ ਲਈ ਉਸ ਦੇ ਘਰ ’ਚ ਪਹੁੰਚਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਮੌਜੂਦ ਵਾਰਡ ਕੌਂਸਲਰ ਪਤੀ ਹਰਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਗੁਰਦੇਵ ਸਿੰਘ ਅਜੇ ਕਰੀਬ ਇਕ ਮਹੀਨਾ ਪਹਿਲਾਂ ਹੀ ਦੁਬਾਰਾ ਮਨੀਲਾ ਗਿਆ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

Mukesh

This news is Content Editor Mukesh