ਪੰਜਾਬੀ ਕੁੜੀ ਦੀ ਕੈਨੇਡਾ 'ਚ ਡੁੱਬਣ ਕਾਰਨ ਮੌਤ

06/26/2019 6:04:50 PM

ਤਲਵੰਡੀ ਭਾਈ (ਗੁਲਾਟੀ) - ਬਲਾਕ ਘੱਲ ਖੁਰਦ ਦੇ ਪਿੰਡ ਫਿਰੋਜ਼ਸ਼ਾਹ ਵਾਸੀ 20 ਸਾਲਾ ਲੜਕੀ ਸਰਬਜਿੰਦਰ ਕੌਰ ਗਿੱਲ (ਡੌਲੀ) ਦੀ ਬਰੈਪਟਨ (ਕੈਨੇਡਾ) ਵਿਖੇ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਕੁੜੀ ਦਾ ਅੰਤਿਮ ਸੰਸਕਾਰ ਕੋਰਟ ਤੋਂ ਪ੍ਰਾਪਤ ਹੋਏ ਨਿਰਦੇਸ਼ਾਂ ਅਨੁਸਾਰ 27 ਜੂਨ ਨੂੰ ਬਰੈਪਟਨ ਵਿਖੇ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਕੀਤਾ ਜਾਵੇਗਾ।ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਕੁੜੀ ਦੇ ਦਾਦਾ ਗੁਰਦੇਵ ਸਿੰਘ ਗਿੱਲ ਨੇ ਦੱਸਿਆ ਕਿ ਸਰਬਜਿੰਦਰ ਕੌਰ ਗਿੱਲ (ਡੌਲੀ) ਬਰੈਪਟਨ (ਕੈਨੇਡਾ) ਵਿਖੇ ਸਿੱਖਿਆ ਪ੍ਰਾਪਤ ਕਰਨ ਅਤੇ ਆਪਣਾ ਕੈਰੀਅਰ ਬਣਾਉਣ ਲਈ ਗਈ ਹੋਈ ਸੀ। ਕੁਝ ਸਮਾਂ ਪਹਿਲਾਂ ਹੀ ਉਹ ਉਸ ਨੂੰ ਮਿਲਣ ਲਈ ਪਰਿਵਾਰਕ ਮੈਂਬਰ ਨਾਲ ਬਰੈਪਟਨ ਗਏ ਹੋਏ ਸਨ, ਜਿਨ੍ਹਾਂ ਨਾਲ ਉਹ ਬੀਤੇ ਦਿਨ ਟੋਬਮਾਰੀ ਘੁੰਮਣ ਗਈ ਹੋਈ ਸੀ। 

ਗੁਰਦੇਵ ਸਿੰਘ ਨੇ ਦੱਸਿਆ ਕਿ ਟੋਬਮਾਰੀ ਵਿਖੇ ਸੈਲਫੀ ਫੋਟੋ ਲੈਂਦੇ ਸਮੇਂ ਸਰਬਜਿੰਦਰ ਕੌਰ ਦਾ ਪੈਰ ਫਿਸਲ ਗਿਆ ਅਤੇ ਪਾਣੀ 'ਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਉਸ ਦੀ ਅਚਾਨਕ ਹੋਈ ਮੌਤ 'ਤੇ ਪਿੰਡ ਫਿਰੋਜ਼ਸ਼ਾਹ ਵਿਖੇ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਲੋਕਾਂ ਵਲੋਂ ਇਸ ਘਟਨਾ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।

rajwinder kaur

This news is Content Editor rajwinder kaur