ਪੁਲਵਾਮਾ ਬਿਆਨ 'ਤੇ ਖਹਿਰਾ-ਸਿੱਧੂ ਦੇ ਹੱਕ 'ਚ ਆਈ ਨਵਜੋਤ ਕੌਰ ਲੰਬੀ (ਵੀਡੀਓ)

02/20/2019 12:30:21 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) : ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਤੇ ਸਿੱਧੂ ਵਲੋਂ ਦਿੱਤੇ ਬਿਆਨ ਤੋਂ ਬਾਅਦ ਪੰਜਾਬੀ ਏਕਤਾ ਪਾਰਟੀ ਦੀ ਆਗੂ ਨਵਜੋਤ ਕੌਰ ਲੰਬੀ ਸੁਖਪਾਲ ਖਹਿਰਾ ਅਤੇ ਨਵਜੋਤ ਸਿੱਧੂ ਦੇ ਸਮਰਥਨ 'ਚ ਆ ਗਈ ਹੈ। ਪੁਲਵਾਮਾ ਹਮਲੇ 'ਤੇ ਬੋਲਦਿਆਂ ਨਵਜੋਤ ਕੌਰ ਲੰਬੀ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ 'ਪੰਜਾਬੀ ਏਕਤਾ ਪਾਰਟੀ' ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਵਲੋਂ ਦਿੱਤੇ ਬਿਆਨ ਨੂੰ ਸਹੀ ਕਰਾਰ ਦਿੱਤਾ ਹੈ। ਲੰਬੀ ਨੇ ਸਿੱਧੂ ਅਤੇ ਖਹਿਰਾ ਦੇ ਬਿਆਨ ਦਾ ਵਿਰੋਧ ਕਰਨ ਵਾਲਿਆਂ 'ਤੇ ਵਰਦਿਆਂ ਕਿਹਾ ਕਿ ਸਿੱਧੂ ਅਤੇ ਖਹਿਰਾ ਗੱਦਾਰ ਕਿਵੇਂ ਹਨ। ਉਨ੍ਹਾਂ ਦੋਵਾਂ ਨੇ ਜੋ ਕੁਝ ਵੀ ਕਿਹਾ ਹੈ ਉਹ ਸਹੀ ਹੈ। ਸਿੱਧੂ ਨੇ ਤਾਂ ਅਮਨ ਸ਼ਾਂਤੀ ਦੀ ਗੱਲ ਕੀਤੀ ਹੈ, ਜੇਕਰ ਸਿੱਧੂ ਗੱਦਾਰ ਹੈ ਤਾਂ ਪਾਕਿ ਜਾਣ ਵਾਲੇ ਸਾਰੇ ਨੇਤਾ ਗੱਦਾਰ ਹਨ। 

ਨਵਜੋਤ ਕੌਰ ਨੇ ਕਿਹਾ ਕਿ ਨਵਜੋਤ ਸਿੱਧੂ ਵਲੋਂ ਬਾਜਵਾ ਨੂੰ ਜੱਫੀ ਪਾਏ ਜਾਣ 'ਤੇ ਕਈ ਸਵਾਲ ਚੁੱਕੇ ਜਾ ਰਹੇ ਹਨ ਪਰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜੱਫੀ 'ਤੇ ਕੋਈ ਕਿਉਂ ਕੁਝ ਨਹੀਂ ਬੋਲ ਰਿਹਾ।

rajwinder kaur

This news is Content Editor rajwinder kaur