ਨਵੀਂ ਪੀੜ੍ਹੀ ਨੂੰ ਜਾਗਰੂਕ ਕਰਵਾਉਣ ਲਈ ਕਰਵਾਇਆ ਪੰਜਾਬੀ ਸੱਭਿਆਚਾਰਕ ਮੇਲਾ

12/09/2017 5:59:33 PM


ਬੁਢਲਾਡਾ (ਬਾਂਸਲ) : ਸਥਾਨਕ ਸ੍ਰੀ ਹਿੱਤਅਭਿਲਾਸ਼ੀ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਤ ਮੇਲਾ ਲਗਾਇਆ ਗਿਆ। ਇਸ ਮੇਲੇ 'ਚ ਮੁੱਖ ਮਹਿਮਾਨ ਦੇ 'ਤੌਰ 'ਤੇ ਸਕੂਲ ਦੇ ਪੈਟਰਨ ਚਿਮਨ ਲਾਲ, ਚੇਅਰਮੈਨ ਮਦਨ ਲਾਲ, ਮੈਨੇਜਰ ਜਤਿੰਦਰ ਕੁਮਾਰ ਐਡਵੋਕੇਟ, ਬਾਲ ਸੰਸਕਾਰ ਕੇਂਦਰ ਸੰਯੋਜਕ ਰਾਮ ਪ੍ਰਕਾਸ਼ ਹਾਜ਼ਰ ਸਨ। ਇਸ ਮੇਲੇ ਦੌਰਾਨ ਸਕੂਲ ਪ੍ਰਿੰਸੀਪਲ ਮੁਨੀਸ਼ ਅਰੋੜਾ ਨੇ ਦੱਸਿਆ ਕਿ ਇਸ ਮੇਲੇ ਦਾ ਮੁੱਖ ਮਕਸਦ ਸਾਡੇ ਸੱਭਿਆਚਾਰ ਦੇ ਅਮੀਰ ਵਿਰਸੇ ਦੀਆਂ ਅਲੋਪ ਹੋ ਰਹੀਆਂ ਵਸਤਾਂ ਰਾਹੀ ਅੱਜ ਦੀ ਪੀੜੀ ਨੂੰ ਜਾਣੂ ਕਰਵਾਉਣਾ ਹੈ। ਅਜੌਕੇ ਸਮੇਂ 'ਚ ਸਾਡੇ ਬੱਚੇ ਪੱਛਮੀ ਸੱਭਿਆਚਾਰ ਕਾਰਨ ਆਪਣੇ ਸੱਭਿਆਚਾਰ ਨੂੰ ਭੁੱਲ ਗਏ ਹਨ। ਪੱਛਮੀ ਪਹਿਰਾਵੇ, ਖਾਣਾ, ਰਹਿਣਾ ਆਦਿ ਕਾਰਨ ਉਹ ਇਨ੍ਹਾਂ ਨੂੰ ਹੀ ਅਪਣਾਉਣ ਲੱਗ ਗਏ ਹਨ ਜਿਸ ਕਰਕੇ ਉਹ ਦਿਨ-ਬ-ਦਿਨ ਆਪਣੇ ਸੱਭਿਆਚਾਰ ਤੋਂ ਦੁਰ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮੌਕੇ ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਜਰੂਰਤ ਹੈ ਕਿ ਉਹ ਆਪਣੇ ਪੰਜਾਬੀ ਸੱਭਿਆਚਾਰ ਪ੍ਰਤੀ ਬੱਚਿਆਂ ਨੂੰ ਜਾਣੂ ਕਰਵਾਊਣ। ਇਸ ਮੌਕੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।