Punjab Wrap Up : ਪੜ੍ਹੋ 17 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

02/17/2020 6:12:06 PM

ਜਲੰਧਰ (ਵੈੱਬ ਡੈਸਕ) : ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਮੁੱਖ ਮੰਤਰੀ ਦੀ ਕਾਰਜਸ਼ੈਲੀ ਨੂੰ ਨਿਸ਼ਾਨੇ 'ਤੇ ਲੈਣ ਤੋਂ ਬਾਅਦ ਦੋਵਾਂ ਲੀਡਰਾਂ ਵਿਚਾਲੇ ਲੱਗਦਾ ਹੈ ਕਿ ਮਨ-ਮੁਟਾਵ ਸ਼ੁਰੂ ਹੋ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਨਹੀਂ ਸਗੋਂ ਉਨ੍ਹਾਂ ਦੀ ਚਹੇਤੀ ਅਫ਼ਸਰਸ਼ਾਹੀ ਵੀ ਇਸ ਤੋਂ ਖਫਾ ਜਾਪ ਰਹੀ ਹੈ, ਇਸੇ ਦਾ ਨਤੀਜਾ ਹੈ ਕਿ ਜਾਖੜ ਤਿੰਨ ਦਿਨ ਮੁੱਖ ਮੰਤਰੀ ਨੂੰ ਮਿਲਣ ਲਈ ਸਮਾਂ ਮੰਗਦੇ ਰਹੇ ਪਰ ਉਨ੍ਹਾਂ ਦੀ ਅਪੀਲ ਹਰ ਵਾਰ ਠੁਕਰਾ ਦਿੱਤੀ ਗਈ। ਦੂਜੇ ਪਾਸੇ ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਦੀ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ ਵਿਚ ਉਨ੍ਹਾਂ ਨੇ ਕੈਪਟਨ ਸਰਕਾਰ ਦੀ ਤਿੰਨ ਸਾਲ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਇਸ ਚਾਰ ਸਫ਼ਿਆਂ ਦੇ ਪੱਤਰ ਵਿਚ ਮੁੱਖ ਮੰਤਰੀ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਨੇ ਕਿਹਾ ਹੈ ਕਿ ਕੀਤੇ ਵਾਅਦੇ ਮੁਤਾਬਕ ਸੂਬੇ ਅੰਦਰ ਨਸ਼ਿਆਂ ਦੇ ਚਲਨ ਨੂੰ ਠੱਲ੍ਹਣ 'ਚ ਅਸੀਂ ਸਫ਼ਲ ਨਹੀਂ ਹੋਏ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਵਿਚਾਲੇ ਖੜਕੀ!     
 ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਮੁੱਖ ਮੰਤਰੀ ਦੀ ਕਾਰਜਸ਼ੈਲੀ ਨੂੰ ਨਿਸ਼ਾਨੇ 'ਤੇ ਲੈਣ ਤੋਂ ਬਾਅਦ ਦੋਵਾਂ ਲੀਡਰਾਂ ਵਿਚਾਲੇ ਲੱਗਦਾ ਹੈ ਕਿ ਮਨ-ਮੁਟਾਵ ਸ਼ੁਰੂ ਹੋ ਗਿਆ ਹੈ। 

ਪਰਗਟ ਦੀ ਕੈਪਟਨ ਨੂੰ ਲਿਖੀ ਵਾਇਰਲ ਹੋਈ ਚਿੱਠੀ ਨੇ ਪਾਇਆ ਭੜਥੂ     
ਜਲੰਧਰ ਕੈਂਟ ਤੋਂ ਕਾਂਗਰਸ ਦੇ ਵਿਧਾਇਕ ਪਰਗਟ ਸਿੰਘ ਦੀ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਜਿਸ ਵਿਚ ਉਨ੍ਹਾਂ ਨੇ ਕੈਪਟਨ ਸਰਕਾਰ ਦੀ ਤਿੰਨ ਸਾਲ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ।

ਸੰਨੀ ਦੇ ਵਿਗੜੇ ਬੋਲ, 'ਕੁਟਾਪਾ ਚਾੜ੍ਹਨ 'ਚ ਮੇਰੇ ਤੋਂ ਵੱਡਾ ਕੋਈ ਨੀ'     
ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਦੇ ਬੋਲ ਕੁਝ ਵਿਗੜੇ-ਵਿਗੜੇ ਨਜ਼ਰ ਆ ਰਹੇ ਹਨ। ਦਰਅਸਲ ਪਠਾਨਕੋਟ ਵਿਚ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਸੰਨੀ ਨੇ ਕਿਹਾ ਕਿ 'ਤੁਸੀਂ ਸਾਰੇ ਜਾਣਦੇ ਹੋ, ਜਿਨੂੰ ਕੁਟਾਪਾ ਕਰਨਾ ਤਾਂ ਮੇਰੇ ਤੋਂ ਵੱਡਾ ਬੰਦਾ ਕੋਈ ਨਹੀਂ ਹੈ । 

ਕਬੱਡੀ ਕੱਪ ਦੇ ਪ੍ਰਬੰਧਕ ਐੱਨ. ਆਰ. ਆਈ. ਭਰਾਵਾਂ 'ਤੇ ਅੰਨ੍ਹੇਵਾਹ ਫਾਈਰਿੰਗ     
ਆਈ. ਟੀ. ਆਈ. ਨਵਾਂਸ਼ਹਿਰ 'ਚ ਹੋਣ ਵਾਲੇ ਕਬੱਡੀ ਕੱਪ ਦੇ ਪ੍ਰਬੰਧਕ ਐੱਨ. ਆਰ. ਆਈ. ਭਰਾਵਾਂ 'ਤੇ ਦੇਰ ਰਾਤ ਅਣਪਛਾਤੇ ਲੋਕਾਂ ਨੇ ਫਾਈਰਿੰਗ ਕਰ ਦਿੱਤੀ, ਜਿਸ ਦੇ ਚੱਲਦੇ ਇਕ ਐੱਨ. ਆਰ. ਆਈ. ਭਰਾ ਗੋਲੀ ਲੱਗਣ ਨਾਲ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। 

ਲੁਧਿਆਣਾ 'ਚ ਲੁਟੇਰਿਆਂ ਵਲੋਂ ਸਭ ਤੋਂ ਵੱਡੀ ਲੁੱਟ, 30 ਕਿੱਲੋ ਦੇ ਸੋਨੇ 'ਤੇ ਮਾਰਿਆ ਡਾਕਾ     
ਲੁਧਿਆਣਾ ਦੇ ਗਿੱਲ ਰੋਡ 'ਤੇ ਥਾਣਾ ਸ਼ਿਮਲਾਪੁਰੀ ਨੇੜੇ ਸੋਮਵਾਰ ਨੂੰ ਲੁਟੇਰਿਆਂ ਨੇ ਲੁੱਟ ਦੀ ਸਭ ਤੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਗੋਲਡ ਲੋਨ ਦੇਣ ਵਾਲੀ ਕੰਪਨੀ 'ਤੇ ਡਾਕਾ ਮਾਰ ਦਿੱਤਾ। 

ਖੁਦਕੁਸ਼ੀ ਮਾਮਲਾ : ਸਾਬਕਾ DIG ਅਤੇ ਮੌਜੂਦਾ DSP ਸਣੇ 6 ਦੋਸ਼ੀ ਕਰਾਰ     
ਅੰਮ੍ਰਿਤਸਰ 'ਚ ਅੱਜ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਸੰਦੀਪ ਸਿੰਘ ਬਾਜਵਾ ਦੀ ਅਦਾਲਤ ਵਲੋਂ ਸਾਬਕਾ ਡੀ. ਆਈ. ਜੀ. ਕੁਲਤਾਰ ਸਿੰਘ ਅਤੇ ਮੌਜੂਦਾ ਡੀ. ਐੱਸ. ਪੀ. ਹਰਦੇਵ ਸਿੰਘ ਸਣੇ 6 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਪੁਲਸ ਵਲੋਂ ਤੁਰੰਤ ਹਿਰਾਸਤ 'ਚ ਲੈ ਲਿਆ ਗਿਆ ਹੈ। 

ਪਟਿਆਲਾ ਦੀਆਂ ਪੰਜ ਬ੍ਰਾਂਚਾ ਨੇ ਆਰ. ਬੀ. ਆਈ. ਜੈਪੁਰ ਨੂੰ ਭੇਜੇ ਨਕਲੀ ਨੋਟ
ਪਟਿਆਲਾ ਪੰਜ ਬੈਂਕ ਬ੍ਰਾਂਚਾਂ ਨੇ ਆਰ. ਬੀ. ਆਈ. ਜੈਪੁਰ ਨੂੰ ਨਕਲੀ ਨੋਟ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। 

ਮਾਣਹਾਨੀ ਮਾਮਲੇ 'ਚ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ     
ਪਟਿਆਲਾ ਦੀ ਇਕ ਅਦਾਲਤ ਨੇ ਲੁਧਿਆਣਾ ਦੇ ਆਤਮ ਨਗਰ ਹਲਕੇ ਦੇ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਨੇਤਾ ਸਿਮਰਜੀਤ ਸਿੰਘ ਬੈਂਸ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ। 

ਸੜੇ ਕੱਪੜਿਆਂ ਤੇ ਬੂਟਾ ਨੇ ਦੱਸੀ ਹਾਦਸੇ ਦੀ ਭਿਆਨਕਤਾ (ਤਸਵੀਰਾਂ)     
ਸ੍ਰੀ ਹਰਿਕ੍ਰਿਸ਼ਨ ਨਗਰ 'ਚ ਹਾਈ ਵੋਲਟੇਜ ਤਾਰ ਦੀ ਲਪੇਟ 'ਚ ਆ ਕੇ ਮਾਰੇ ਗਏ 10 ਸਾਲ ਦੇ ਸੂਰਜ ਦੀ ਮਾਂ ਰੇਸ਼ਮੀ ਦੇਵੀ ਹਾਦਸੇ ਦੇ ਬਾਅਦ ਸਦਮੇ 'ਚ ਚੱਲੀ ਗਈ। 

ਅਬੋਹਰ : ਸਰਕਾਰੀ ਹਸਪਤਾਲ ’ਚ ਲੱਗੇ ਪੰਘੂੜੇ 'ਚੋਂ ਮਿਲੀ ਨਵਜੰਮੇ ਬੱਚੇ ਦੀ ਲਾਸ਼, ਫੈਲੀ ਸਨਸਨੀ     
ਅਬੋਹਰ ਦੇ ਸਰਕਾਰੀ ਹਸਪਤਾਲ 'ਚ ਪ੍ਰਸ਼ਾਸਨ ਵਲੋਂ ਲਗਾਏ ਗਏ ਪੰਘੂੜੇ 'ਚੋਂ ਨਵਜੰਮੇ ਬੱਚੇ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। 

ਪ੍ਰਕਾਸ਼ ਸਿੰਘ ਬਾਦਲ ਦੇ ਸੀ. ਏ. ਏ. ਵਾਲੇ ਬਿਆਨ 'ਤੇ ਰੰਧਾਵਾ ਦੀ ਚੁਟਕੀ     
ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵਲੋਂ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਬੁਰੇ ਪ੍ਰਭਾਵਾਂ 'ਤੇ ਦੇਰੀ ਨਾਲ ਜਾਗ ਖੋਲ੍ਹੇ ਜਾਣ 'ਤੇ ਕਾਂਗਰਸ ਨੇ ਚੁਟਕੀ ਲੈਂਦਿਆਂ ਇਸ ਨੂੰ ਅਕਾਲੀ ਦਲ ਦਾ ਦੋਗਲਾ ਕਿਰਦਾਰ ਦੱਸਿਆ ਹੈ। 

ਸਰਪੰਚ ਨੇ ਮਦਦ ਬਦਲੇ ਪਿੰਡ ਦੀ ਕੁੜੀ ਤੋਂ ਮੰਗੀ ‘ਅਜੀਬ ਕੀਮਤ’, ਆਡੀਓ ਵਾਇਰਲ     
 ਭਾਵੇਂ ਔਰਤਾਂ ਦੇ ਹੱਕ ’ਚ ਕਾਨੂੰਨ ਲਗਾਤਾਰ ਸਖਤ ਹੋ ਰਹੇ ਹਨ, ਜਿਸ ਦੇ ਬਾਵਜੂਦ ਸੱਤਾ ਦੇ ਨਸ਼ੇ ’ਚ ਮਜਬੂਰੀ ਲਈ ਮਦਦ ਮੰਗਣ ਆਉਣ ਵਾਲੀਆਂ ਔਰਤਾਂ ਦੇ ਸ਼ੋਸ਼ਣ ਦੇ ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। 
 

Anuradha

This news is Content Editor Anuradha