Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

01/11/2020 6:10:40 PM

ਜਲੰਧਰ (ਵੈੱਬ ਡੈਸਕ) : ਅਕਾਲੀ ਦਲ ਤੋਂ ਬਾਗੀ ਹੋਏ ਵਿਧਾਇਕ ਪਰਮਿੰਦਰ ਢੀਂਡਸਾ ਨੇ ਬੀਤੀ ਰਾਤ 'ਜਗਬਾਣੀ' ਨਾਲ ਖਾਸ ਮੁਲਾਕਾਤ ਕੀਤੀ, ਜਿਸ 'ਚ ਉਹ ਪਹਿਲੀ ਵਾਰ ਅਕਾਲੀ ਦਲ ਤੇ ਕੈਪਟਨ ਖਿਲਾਫ ਖੁੱਲ੍ਹ ਕੇ ਬੋਲੇ। ਢੀਂਡਸਾ ਨੇ ਦਾਅਵਾ ਕੀਤਾ ਕਿ ਪੰਜਾਬ 'ਚ ਕੈਪਟਨ ਅਤੇ ਬਾਦਲ ਪਰਿਵਾਰ 'ਚ ਆਪਸੀ ਸਮਝੌਤਾ ਚੱਲ ਰਿਹਾ ਹੈ ਤੇ ਦੋਵੇਂ ਪਰਿਵਾਰਾਂ 'ਚ ਇਹ ਤੈਅ ਹੈ ਕਿ ਇੱਕ-ਦੂਸਰੇ ਖਿਲਾਫ ਕੋਈ ਕਾਰਵਾਈ ਨਹੀਂ ਕਰਨੀ ਹੈ। ਢੀਂਡਸਾ ਨੇ ਦੋਸ਼ ਲਾਇਆ ਕਿ ਅਕਾਲੀ ਦਲ ਚਮਚਿਆਂ ਦੀ ਪਾਰਟੀ ਬਣ ਚੁੱਕੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਕਰਦੇ ਹੋਏ ਕਾਂਗਰਸ ਸਰਕਾਰ 'ਤੇ ਬਿਜਲੀ ਕੰਪਨੀਆਂ ਨਾਲ ਗੰਢ-ਤੁੱਪ ਕਰਨ ਦੇ ਦੋਸ਼ ਲਾਏ ਹਨ। ਅਮਨ ਅਰੋੜਾ ਨੇ ਕਿਹਾ ਹੈ ਕਿ ਕਾਂਗਰਸ ਦੀ ਸਰਕਾਰ ਬਿਜਲੀ ਕੰਪਨੀਆਂ ਨੂੰ ਫਾਇਦਾ ਪਹੁੰਚਾ ਰਹੀ ਹੈ, ਜਿਸ ਕਾਰਨ ਪੰਜਾਬ ਦੀ ਜਨਤਾ ਨੂੰ ਮਹਿੰਗੀ ਬਿਜਲੀ ਨੇ ਪਰੇਸ਼ਾਨ ਕੀਤਾ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਕੈਪਟਨ ਤੇ ਬਾਦਲਾਂ ਦੇ ਰਲੇਵੇਂ ਸਮੇਤ RSS 'ਤੇ ਵੀ ਬੋਲੇ 'ਪਰਮਿੰਦਰ ਢੀਂਡਸਾ'
ਅਕਾਲੀ ਦਲ ਤੋਂ ਬਾਗੀ ਹੋਏ ਵਿਧਾਇਕ ਪਰਮਿੰਦਰ ਢੀਂਡਸਾ ਨੇ ਬੀਤੀ ਰਾਤ 'ਜਗਬਾਣੀ' ਨਾਲ ਖਾਸ ਮੁਲਾਕਾਤ ਕੀਤੀ, ਜਿਸ 'ਚ ਉਹ ਪਹਿਲੀ ਵਾਰ ਅਕਾਲੀ ਦਲ ਤੇ ਕੈਪਟਨ ਖਿਲਾਫ ਖੁੱਲ੍ਹ ਕੇ ਬੋਲੇ।

'ਅਮਨ ਅਰੋੜਾ' ਵਲੋਂ ਕਾਂਗਰਸ 'ਤੇ ਬਿਜਲੀ ਕੰਪਨੀਆਂ ਨਾਲ ਗੰਢ-ਤੁੱਪ ਦੇ ਦੋਸ਼     
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਸ਼ਨੀਵਾਰ ਨੂੰ ਪ੍ਰੈਸ ਕਾਨਫਰੰਸ ਕਰਦੇ ਹੋਏ ਕਾਂਗਰਸ ਸਰਕਾਰ 'ਤੇ ਬਿਜਲੀ ਕੰਪਨੀਆਂ ਨਾਲ ਗੰਢ-ਤੁੱਪ ਕਰਨ ਦੇ ਦੋਸ਼ ਲਾਏ ਹਨ। 

ਸੰਗਰੂਰ ਜੇਲ ਦਾ ਵੀਡੀਓ ਵਾਇਰਲ, ਸੁਪਰਡੈਂਟ 'ਤੇ ਲੱਗੇ ਗੰਭੀਰ ਦੋਸ਼     
ਸੰਗਰੂਰ ਜੇਲ ਵਿਚ ਬੰਦ ਕੈਦੀਆਂ ਵੱਲੋਂ ਇਕ ਵੀਡੀਓ ਵਾਇਰਲ ਕੀਤੀ ਗਈ ਹੈ, ਜਿਸ ਵਿਚ ਉਨ੍ਹਾਂ ਨੇ ਜੇਲ ਸੁਪਰਡੈਂਟ ਬਲਵਿੰਦਰ ਸਿੰਘ 'ਤੇ ਗੰਭੀਰ ਦੋਸ਼ ਲਗਾਏ ਹਨ। 

ਅਸਤੀਫੇ ਤੋਂ ਬਾਅਦ ਪਹਿਲੀ ਵਾਰ ਖੁੱਲ੍ਹ ਕੇ ਬੋਲੇ 'ਪਰਮਿੰਦਰ ਢੀਂਡਸਾ', ਸਾਂਝਾ ਕੀਤਾ ਦੇਰੀ ਦਾ ਕਾਰਨ     
ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਵਿਧਾਇਕ ਪਰਮਿੰਦਰ ਢੀਂਡਸਾ ਨੇ ਬੀਤੀ ਰਾਤ 'ਜਗਬਾਣੀ' ਨਾਲ ਖਾਸ ਮੁਲਾਕਾਤ ਕੀਤੀ, ਜਿਸ 'ਚ ਉਹ ਪਹਿਲੀ ਵਾਰ ਅਕਾਲੀ ਦਲ 'ਤੇ ਖੁੱਲ੍ਹ ਕੇ ਬੋਲੇ ਅਤੇ ਅਸਤੀਫਾ ਦੇਣ 'ਚ ਦੇਰੀ ਦਾ ਕਾਰਨ ਵੀ ਸਾਂਝਾ ਕੀਤਾ। 

ਜਾਨਲੇਵਾ ਚਾਈਨਾ ਡੋਰ ਤੋਂ ਬਚਣ ਲਈ ਸਮਾਜ ਸੇਵੀ ਸੰਸਥਾਵਾਂ ਦਾ ਅਨੋਖਾ ਉਪਰਾਲਾ     
ਜਾਨਲੇਵਾ ਚਾਈਨਾ ਡੋਰ ਤੋਂ ਬੱਚਣ ਲਈ ਸਮਾਜ ਸੇਵੀ ਸੰਸਥਾਵਾਂ ਵਲੋਂ ਅਨੋਖਾ ਉਪਰਾਲਾ ਕੀਤਾ ਗਿਆ ਹੈ।

ਬਿਜਲੀ ਦੇ ਵਧੇ ਰੇਟਾਂ 'ਤੇ ਤਰੁਣ ਚੁੱਘ ਨੇ ਘੇਰਿਆ ਕੈਪਟਨ, ਦਿੱਤਾ ਵੱਡਾ ਬਿਆਨ     
ਪੰਜਾਬ 'ਚ ਬਿਜਲੀ ਦੀਆਂ ਵਧੀਆਂ ਦਰਾਂ ਅਤੇ ਕੰਪਨੀਆਂ ਨਾਲ ਚੱਲ ਰਹੇ ਗੋਲਮਾਲ 'ਤੇ ਭਾਜਪਾ ਆਗੂ ਤਰੁਣ ਚੁੱਘ ਨੇ ਕੈਪਟਨ ਸਰਕਾਰ ਨੂੰ ਲੰਮੇਂ ਹੱਥੀਂ ਲੈਂਦੇ ਹੋਏ ਵੱਡਾ ਬਿਆਨ ਦਿੱਤਾ ਹੈ।

ਗੈਂਗਸਟਰਾਂ ਨਾਲ ਕਾਂਗਰਸ ਨਹੀਂ ਅਕਾਲੀ ਦਲ ਦੇ ਸੰਬੰਧ : ਕਾਂਗੜ     
ਬਠਿੰਡਾ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅਕਾਲੀ ਦਲ ਨੂੰ ਖਰੀਆਂ-ਖਰੀਆਂ ਸੁਣਾਈਆਂ ਹਨ। 

ਘਰਿਆਲਾ 'ਚ ਗੁਟਕਾ ਸਾਹਿਬ ਦੀ ਬੇਅਦਬੀ     
ਵਲਟੋਹਾ ਦੇ ਕਸਬਾ ਘਰਿਆਲਾ ਵਿਖੇ ਗੁਰਦੁਆਰਾ ਰਾਜੇ ਜੰਗ ਦੇ ਨੇੜੇ ਅਣਪਛਾਤੇ ਵਿਅਕਤੀ ਵਲੋਂ ਦੇਰ ਰਾਤ ਨਾਲੇ ਦੇ ਉੱਪਰ ਗੁਟਕਾ ਸਾਹਿਬ ਨੂੰ ਰੱਖ ਕੇ ਚਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 

ਸਾਊਦੀ ਅਰਬ 'ਚ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ, ਪਿੰਡ 'ਚ ਛਾਇਆ ਮਾਤਮ     
ਸਾਊਦੀ ਅਰਬ 'ਚ ਬੀਤੇ ਦਿਨੀਂ ਇੱਕ ਹੋਏ ਸੜਕ ਹਾਦਸੇ ਦੌਰਾਨ ਪਿੰਡ ਮਿਆਣੀ ਦੇ ਨੌਜਵਾਨ ਦੀ ਮੌਤ ਹੋ ਗਈ

ਪੰਜਾਬ ਦੇ ਸਰਕਾਰੀ ਸਮਾਰਟ ਸਕੂਲਾਂ 'ਚ ਇੰਗਲਿਸ਼ ਮੀਡੀਅਮ ਜ਼ਰੂਰੀ ਨਹੀਂ
ਪੰਜਾਬ ਦੇ ਸਰਕਾਰੀ ਸਮਾਰਟ ਸਕੂਲਾਂ ਵਿਚ ਹੁਣ ਇੰਗਲਿਸ ਮੀਡੀਅਮ ਜ਼ਰੂਰੀ ਨਹੀਂ ਹੋਵੇਗਾ।

 

Anuradha

This news is Content Editor Anuradha