Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

12/13/2019 5:55:59 PM

ਜਲੰਧਰ (ਵੈੱਬ ਡੈਸਕ) : ਪ੍ਰੇਮ ਸਬੰਧਾਂ ਦੇ ਸ਼ੱਕ 'ਚ ਕੁੜੀ ਦੇ ਪਰਿਵਾਰਕ ਮੈਂਬਰਾਂ ਵਲੋਂ ਮੁੰਡੇ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਅਕਾਸ਼ਦੀਪ ਸਿੰਘ (16) ਵਾਸੀ ਰਾਜਾਸਾਂਸੀ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਰਾਤ ਉਨ੍ਹਾਂ ਦਾ ਪੁੱਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਿਆ ਸੀ। ਇਸੇ ਦੌਰਾਨ ਰਾਸਤੇ 'ਚ ਕੁੜੀ ਦੇ ਘਰ ਵਾਲਿਆਂ ਨੇ ਉਸਦੀ ਘੇਰ ਕੇ ਕੁੱਟਮਾਰ ਕੀਤੀ ਤੇ ਉਸ ਨੂੰ ਆਪਣੇ ਨਾਲ ਘਰ ਲੈ ਆਏ, ਜਿਸ ਤੋਂ ਬਾਅਦ ਉਸ ਦਾ ਕਤਲ ਕਰਕੇ ਲਾਸ਼ ਨੂੰ ਘਰ ਦੇ ਬਾਹਰ ਸੁੱਟ ਦਿੱਤਾ। ਦੂਜੇ ਪਾਸੇ ਭਾਰਤ ਦੀ ਸ਼ਰਨ 'ਚ ਆਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦੀ ਵਿੱਤੀ ਹਾਲਤ ਬੇਹੱਦ ਪਤਲੀ ਹੋ ਗਈ ਹੈ। ਬਲਦੇਵ ਕੁਮਾਰ ਨੇ ਜਿੱਥੇ ਭਾਰਤ ਸਰਕਾਰ ਵੱਲੋ ਨਾਗਰਿਕਤਾ ਸੋਧ ਬਿਲ ਦੇ ਪਾਸ ਹੋਣ ਦੀ ਖੁਸ਼ੀ ਜ਼ਾਹਰ ਕੀਤੀ ਹੈ, ਉਥੇ ਹੀ ਪਾਕਿ ਦਾ ਸਾਬਕਾ ਵਿਧਾਇਕ ਬੇਹੱਦ ਆਰਥਿਕ ਤੰਗੀ 'ਚੋਂ ਲੰਘ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਜੁੜੀਆਂ ਖ਼ਬਰਾਂ ਦੱਸਾਂਗੇ-

ਪ੍ਰੇਮ ਸਬੰਧਾਂ ਦੇ ਸ਼ੱਕ 'ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਘਰ ਦੇ ਬਾਹਰ ਸੁੱਟੀ ਲਾਸ਼ (ਵੀਡੀਓ)     
ਪ੍ਰੇਮ ਸਬੰਧਾਂ ਦੇ ਸ਼ੱਕ 'ਚ ਕੁੜੀ ਦੇ ਪਰਿਵਾਰਕ ਮੈਂਬਰਾਂ ਵਲੋਂ ਮੁੰਡੇ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਭਾਰਤ ਆ ਕੇ ਕੱਪੜਾ ਵੇਚ ਰਿਹੈ ਇਮਰਾਨ ਖਾਨ ਦਾ ਸਾਬਕਾ ਵਿਧਾਇਕ     
ਭਾਰਤ ਦੀ ਸ਼ਰਨ 'ਚ ਆਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦੀ ਵਿੱਤੀ ਹਾਲਤ ਬੇਹੱਦ ਪਤਲੀ ਹੋ ਗਈ ਹੈ।

ਪਰਾਲੀ ਨਾਲ ਦਿੱਲੀ ਤੱਕ ਫੈਲਣ ਵਾਲੀ ਸਮੋਗ ਤੋਂ ਹੁਣ ਜਲਦੀ ਮਿਲੇਗੀ ਰਾਹਤ     
ਪੰਜਾਬ-ਹਰਿਆਣਾ 'ਚ ਪੈਦਾ ਹੋਣ ਵਾਲੀ ਝੋਨੇ ਦੀ ਪਰਾਲੀ ਨਾਲ ਦਿੱਲੀ ਨੂੰ ਵੀ ਘੇਰਨ ਵਾਲੀ ਸਮੋਗ ਤੋਂ ਹੁਣ ਛੇਤੀ ਰਾਹਤ ਮਿਲਣ ਦੇ ਆਸਾਰ ਹਨ। 

ਪੁਲਸ ਦੀ ਥਰਡ ਡਿਗਰੀ ਨਾ ਸਹਾਰ ਸਕਿਆ ਨੌਜਵਾਨ, ਤੋੜਿਆ ਦਮ     
 2 ਮਹੀਨੇ ਪਹਿਲਾਂ ਝਗੜੇ ਦੌਰਾਨ ਹਿਰਾਸਤ ’ਚ ਲਏ ਨੌਜਵਾਨ ਨੂੰ ਪੁਲਸ ਵਲੋਂ ਥਰਡ ਡਿਗਰੀ ਟਾਰਚਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦੀ ਬੀਤੇ ਦਿਨ ਇਲਾਜ ਦੌਰਾਨ ਮੌਤ ਹੋ ਗਈ ਹੈ। 

ਸਹੁਰਿਆਂ ਨੇ ਗਲ ਘੁੱਟ ਕੇ ਕਤਲ ਕੀਤੀ ਨੁੰਹ     
ਸਹੁਰੇ ਪਰਿਵਾਰ ਵੱਲੋਂ ਇਕ ਔਰਤ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ ਗਿਆ। 

ਸੁਖਬੀਰ ਬਾਦਲ ਧਰਨੇ ਦੇਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਮਾਰਨ : ਧਰਮਸੋਤ     
ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਥੇ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਬਾਦਲਾਂ ਨੇ ਪਿਛਲੇ 10 ਸਾਲਾਂ ਦੌਰਾਨ ਰੇਤ ਮਾਫੀਆ ਦੇ ਪਿਤਾਮਾ ਬਣ ਕੇ ਪਹਾੜ ਵੀ ਖੋਦ-ਖੋਦ ਕੇ ਖਤਮ ਕਰ ਦਿੱਤੇ ਸਨ...

ਪੇਸ਼ੀ 'ਤੇ ਆਇਆ ਕੈਦੀ ਸਾਥੀਆਂ ਨਾਲ ਫਰਾਰ, ਕੀਤੀ ਫਾਈਰਿੰਗ
ਸੰਗਰੂਰ ਦੀ ਮੂਨਕ ਅਦਾਲਤ ਵਿਚ ਬਠਿੰਡਾ ਪੁਲਸ ਭਗਵਾਨ ਸਿੰਘ ਗੱਗੀ (23) ਨਾਂ ਦੇ ਕੈਦੀ ਨੂੰ ਪੇਸ਼ੀ ਲਈ ਲੈ ਕੇ ਆਈ ਸੀ।

ਮਜੀਠੀਆ ਦੇ ਨਿਸ਼ਾਨੇ 'ਤੇ ਜੱਗੂ ਭਗਵਾਨਪੁਰੀਆ ਤੇ ਰੰਧਾਵਾ     
ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਰਾਜ 'ਚ ਜਦ ਤੱਕ ਬਦਮਾਸ਼ਾਂ ਅਤੇ ਮੰਤਰੀਆਂ ਦਾ ਗੱਠਜੋੜ ਰਹੇਗਾ, ਕੋਈ ਨਿਵੇਸ਼ ਨਹੀਂ ਹੋਵੇਗਾ। 

 ... ’ਤੇ ਹੁਣ 15 ਦਸੰਬਰ ਤੋਂ ਬਾਅਦ ਨਹੀਂ ਵੱਜਣਗੀਆਂ ਸ਼ਹਿਨਾਈਆਂ     
 15 ਦਸੰਬਰ, 2019 ਤੋਂ ਬਾਅਦ ਵਿਆਹ ਕਰਵਾਉਣ ਵਾਲੇ ਮੁੰਡੇ-ਕੁੜੀਆਂ ਨੂੰ ਥੋੜਾ ਸਮਾਂ ਹੁਣ ਹੋਰ ਇਤਜ਼ਾਰ ਕਰਨਾ ਪਵੇਗਾ। 

ਕੈਪਟਨ ਦੀ ਹਦਾਇਤ 'ਤੇ ਕਈ ਵਿਭਾਗਾਂ ਨੂੰ 566 ਕਰੋੜ ਰੁਪਏ ਜਾਰੀ     
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤ 'ਤੇ ਵਿੱਤ ਮੰਤਰੀ ਨੇ ਪੇਂਡੂ ਵਿਕਾਸ ਤੇ ਪੰਚਾਇਤ, ਮਾਲ, ਸਹਿਕਾਰਤਾ, ਸੈਰ-ਸਪਾਟਾ, ਭੋਂ ਤੇ ਜਲ ਸੰਭਾਲ ਵਿਭਾਗਾਂ ਤੋਂ ਇਲਾਵਾ ਪੰਜਾਬ ਬੁਨਿਆਦੀ ਵਿਕਾਸ ਬੋਰਡ (ਪੀ. ਆਈ. ਡੀ. ਬੀ.) ਨੂੰ 565.99 ਕਰੋੜ ਰੁਪਏ ਜਾਰੀ ਕੀਤੇ ਹਨ। 

 ਆਰ. ਐੱਸ. ਐੱਸ. ਨੇਤਾ ਜਗਦੀਸ਼ ਗਗਨੇਜਾ ਹੱਤਿਆਕਾਂਡ 'ਚ ਤਿੰਨ ਮੁਲਜ਼ਮਾਂ ਨੂੰ ਮਿਲੀ ਜ਼ਮਾਨਤ     
ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਦੀ ਵਿਸ਼ੇਸ਼ ਅਦਾਲਤ ਵਲੋਂ ਆਰ. ਐੱਸ. ਐੱਸ. ਨੇਤਾ ਬ੍ਰਿਗੇਡੀਅਰ (ਰਿਟਾਇਰਡ) ਜਗਦੀਸ਼ ਗਗਨੇਜਾ ਕਤਲ ਕੇਸ ਵਿਚ ਤਿੰਨ ਮੁਲਜ਼ਮਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। 
 

 

Anuradha

This news is Content Editor Anuradha