Punjab Wrap Up : ਪੜ੍ਹੋ 08 ਦਸੰਬਰ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

12/08/2019 6:19:08 PM

ਜਲੰਧਰ (ਵੈੱਬ ਡੈਸਕ) - ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਕਹੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਦਾ 93ਵਾਂ ਜਨਮ ਦਿਨ ਹੈ। ਪੰਜਾਬ ਦੇ ਪੰਜ ਵਾਰ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ 90 ਸਾਲ ਦੀ ਉਮਰ ਤੋਂ ਪਾਰ ਹੋਣ ਦੇ ਬਾਵਜੂਦ ਰਾਜਨੀਤੀ 'ਚ ਸਰਗਰਮ ਹਨ। ਦੂਜੇ ਪਾਸੇ ਬੀਤੇ ਦਿਨੀਂ ਕਾਂਗਰਸ ਪਾਰਟੀ ਵਲੋਂ ਕਰਵਾਈਆਂ ਗਈਆਂ ਜ਼ਿਲਾ ਯੂਥ ਪ੍ਰਧਾਨ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

 

ਜਨਮਦਿਨ ਮੌਕੇ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦਾ ਜਾਣੋ ਸਿਆਸੀ ਸਫਰ 
ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਕਹੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਦਾ 93ਵਾਂ ਜਨਮ ਦਿਨ ਹੈ। 

ਕਾਨੂੰਨ ਭੁੱਲੇ ਕਾਂਗਰਸੀ, ਜਿੱਤ ਦੇ ਜਸ਼ਨ 'ਚ ਕੀਤੀ ਫਾਇਰਿੰਗ
ਬੀਤੇ ਦਿਨੀਂ ਕਾਂਗਰਸ ਪਾਰਟੀ ਵਲੋਂ ਕਰਵਾਈਆਂ ਗਈਆਂ ਜ਼ਿਲਾ ਯੂਥ ਪ੍ਰਧਾਨ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ। 

ਜਨਮ ਦਿਨ 'ਤੇ ਬਾਬਾ ਬਾਦਲ ਨੇ ਅੱਜ ਦੇ ਸਿਆਸਤਦਾਨਾਂ ਨੂੰ ਦਿੱਤੀ ਇਹ ਸਲਾਹ
 ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ, ਸਿਆਸਤ ਦੇ ਬਾਬਾ ਬੋਹੜ, ਅਕਾਲੀ ਦਲ ਦੇ ਰਹਿਨੁਮਾ ਪ੍ਰ੍ਰਕਾਸ਼ ਸਿੰਘ ਬਾਦਲ ਅੱਜ ਆਪਣਾ 93ਵਾਂ ਜਨਮ ਦਿਨ ਮਨਾ ਰਹੇ ਹਨ।

ਸਿੰਗਲਾ ਦੀ ਭੱਦੀ ਸ਼ਬਦਾਵਲੀ 'ਤੇ ਬੋਲੇ ਕੈਪਟਨ ਸੰਧੂ, 'ਮੈਂ ਉਨ੍ਹਾਂ ਦੀ ਕੋਈ ਵੀਡੀਓ ਨਹੀਂ ਦੇਖੀ'
ਪੰਜਾਬ ਦੇ ਮੰਤਰੀ ਅਤੇ ਵਿਧਾਇਕ ਆਪਣੀ ਭੱਦੀ ਸ਼ਬਦਾਵਲੀ ਕਰਕੇ ਆਏ ਦਿਨ ਸੁਰਖੀਆਂ 'ਚ ਰਹਿ ਰਹੇ ਹਨ। 

ਕੈਨੇਡਾ ਗਏ ਪ੍ਰਭਲੀਨ ਦੇ ਪਿਤਾ ਨੇ ਧੀ ਬਾਰੇ ਕੀਤੇ ਹੈਰਾਨ ਕਰਦੇ ਖੁਲਾਸੇ, ਸਾਹਮਣੇ ਆਈਆਂ ਇਹ ਤਸਵੀਰਾਂ
ਕੈਨੇਡਾ ਦੇ ਸਰੀ 'ਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤੀ ਗਈ ਪ੍ਰਭਲੀਨ ਕੌਰ ਮਠਾੜੂ ਦੇ ਪਿਤਾ ਨੇ ਧੀ ਬਾਰੇ ਵੱਡੇ ਖੁਲਾਸੇ ਕੀਤੇ ਹਨ। 

ਦਿੱਲੀ ਏਅਰਪੋਰਟ ਵਰਗਾ ਬਣੇਗਾ ਕਰਤਾਰਪੁਰ ਕੋਰੀਡੋਰ ਟਰਮੀਨਲ
ਕਰਤਾਰਪੁਰ ਕੋਰੀਡੋਰ ਨੂੰ ਦਿੱਲੀ ਦੇ ਕੌਮਾਂਤਰੀ ਏਅਰਪੋਰਟ ਵਰਗਾ ਤਿਆਰ ਕੀਤਾ ਜਾ ਰਿਹਾ ਹੈ। 

ਵਿਆਹ ਵਾਲੇ ਘਰ 'ਚ ਪਈਆਂ ਭਾਜੜਾਂ, ਦੇਖਦੇ ਹੀ ਦੇਖਦੇ ਮਚੇ ਅੱਗ ਦੇ ਭਾਂਬੜ (ਤਸਵੀਰਾਂ)
 ਧੂਰੀ ਦੇ ਧੋਬੀਘਾਟ ਨੇੜੇ ਸਥਿਤ ਆਸਤਾ ਕਾਲੋਨੀ ਵਿਚ ਅੱਜ ਤੜਕੇ ਸਵੇਰੇ 4 ਵਜੇ ਦੇ ਕਰੀਬ ਵਿਆਹ ਵਾਲੇ ਘਰ ਵਿਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਅੰਮ੍ਰਿਤਸਰ 'ਚ ਸ਼ਰੇਆਮ ਹੋਈ ਗੁੰਡਾਗਰਦੀ, ਦੁਕਾਨਦਾਰ 'ਤੇ ਕੀਤਾ ਹਮਲਾ
ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ 'ਤੇ ਇਕ ਦੁਕਾਨ ਅੰਦਰ ਗੁੰਡਾਗਰਦੀ ਦੇ ਨੰਗੇ ਨਾਚ ਦਾ ਮਾਮਲਾ ਸਾਹਮਣੇ ਆਇਆ ਹੈ।

ਜਲੰਧਰ: ਸ਼ਿਵ ਸੈਨਾ ਦੇ ਆਗੂ ਨਰਿੰਦਰ ਥਾਪਰ ਨੇ ਕੀਤੀ ਗੁੰਡਾਗਰਦੀ, ਪੁਲਸ ਨੇ ਕੀਤਾ ਕਾਬੂ
ਫਾਇਨਾਂਸਰ ਦਫਤਰ 'ਚ ਗੁੰਡਾਗਰਦੀ ਕਰਨ ਵਾਲੇ ਨਰਿੰਦਰ ਥਾਪਰ ਨਾਂ ਦੇ ਸ਼ਖਸ ਨੂੰ 50 ਹਜ਼ਾਰ ਦੀ ਰਿਸ਼ਵਤ ਲੈਂਦੇ ਪੁਲਸ ਨੇ ਕਾਬੂ ਕੀਤਾ ਹੈ। 

ਅੰਮ੍ਰਿਤਸਰ 'ਚ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼, ਕੁੜੀ ਨੂੰ ਕੈਦ 'ਚੋਂ ਛੁਡਵਾਇਆ
ਅੰਮ੍ਰਿਤਸਰ 'ਚ ਵੇਰਕਾ ਦੇ ਪਿੰਡ 'ਚ ਅੱਜ ਪੁਲਸ ਨੇ ਇਕ ਘਰ 'ਚ ਛਾਪਾਮਾਰੀ ਕਰਕੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ। 

 

 


rajwinder kaur

Content Editor

Related News