Punjab Wrap Up : ਪੜ੍ਹੋ 6 ਅਕਤੂਬਰ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

10/06/2019 5:21:17 PM

ਜਲੰਧਰ (ਵੈੱਬ ਡੈਸਕ) - ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਐੱਮ. ਪੀ. ਭਗਵੰਤ ਮਾਨ ਨੇ ਪਿਛਲੀ ਬਾਦਲ ਸਰਕਾਰ ਅਤੇ ਮੌਜੂਦਾ ਕੈਪਟਨ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।  ਦੂਜੇ ਪਾਸੇ ਕਲਕੱਤਾ 'ਚ ਸੱਚਖੰਚ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਕਰਕੇ ਇਕ ਪੰਡਾਲ ਬਣਾਉਣ ਦੇ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਤੀਕਿਰਿਆ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

 ਭਗਵੰਤ ਮਾਨ ਨੇ ਘੇਰੇ ਕੈਪਟਨ ਤੇ ਬਾਦਲ, ਰਾਜੋਆਣਾ ਮਾਮਲੇ 'ਤੇ ਦੇਖੋ ਕੀ ਬੋਲੇ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਐੱਮ. ਪੀ. ਭਗਵੰਤ ਮਾਨ ਨੇ ਪਿਛਲੀ ਬਾਦਲ ਸਰਕਾਰ ਅਤੇ ਮੌਜੂਦਾ ਕੈਪਟਨ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। 

 

 

ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਨਹੀਂ ਹੋਣੀ ਚਾਹੀਦੀ : ਸੁਖਬੀਰ ਬਾਦਲ
ਕਲਕੱਤਾ 'ਚ ਸੱਚਖੰਚ ਸ੍ਰੀ ਹਰਿਮੰਦਰ ਸਾਹਿਬ ਦੀ ਨਕਲ ਕਰਕੇ ਇਕ ਪੰਡਾਲ ਬਣਾਉਣ ਦੇ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਤੀਕਿਰਿਆ ਦਿੱਤੀ ਹੈ। 

ਰਾਮ ਲੀਲਾ 'ਚ ਮੂਲ ਮੰਤਰ ਦੇ ਪਾਠ 'ਤੇ ਨੱਚਣ ਸਬੰਧੀ ਜਾਣੋ ਕੀ ਬੋਲੇ ਰਘਬੀਰ ਸਿੰਘ (ਵੀਡੀਓ)
 ਰਾਮ ਲੀਲਾ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਿਤ ਬਾਣੀ ਮੂਲ ਮੰਤਰ ਦੇ ਪਾਠ ਦੇ ਗਾਇਨ 'ਤੇ ਨੱਚਣ ਅਤੇ ਸਿੱਖ ਗੁਰੂ ਦਾ ਰੋਲ ਅਦਾ ਕਰਨ ਸਬੰਧੀ ਸੋਸ਼ਲ ਮੀਡੀਆ 'ਤੇ ਚੱਲ ਰਹੀ ਵੀਡੀਓ ਦਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਤਿੱਖਾ ਵਿਰੋਧ ਕੀਤਾ ਹੈ। 

ਤਰਨਤਾਰਨ ਧਮਾਕੇ ਦੇ ਮੁਲਜ਼ਮਾਂ ਦਾ ਖੁਲਾਸਾ, ਸੁਖਬੀਰ ਨੂੰ ਉਡਾਉਣ ਦੀ ਵੀ ਬਣਾਈ ਸੀ ਯੋਜਨਾ
ਪੰਜਾਬ ਪੁਲਸ ਵਲੋਂ ਤਰਨਤਾਰਨ ਵਿਚ 4 ਸਤੰਬਰ ਨੂੰ ਹੋਏ ਧਮਾਕੇ ਦੀ ਕੀਤੀ ਜਾ ਰਹੀ ਜਾਂਚ ਦੌਰਾਨ ਵੱਡਾ ਖੁਲਾਸਾ ਹੋਇਆ ਹੈ।

ਨਾਭਾ ਜੇਲ ਅਧਿਕਾਰੀਆਂ ਨੂੰ ਭਾਜੜਾਂ ਪਾਉਣ ਵਾਲੇ ਦੀ ਖੁੱਲ੍ਹੀ ਪੋਲ (ਵੀਡੀਓ)
ਨਾਭਾ ਦੀ ਮੈਕਸੀਮਮ ਸਕਿਊਰਿਟੀ ਜੇਲ 'ਚ ਚਿੱਠੀ ਭੇਜ ਕੇ ਜੇਲ ਅਧਿਕਾਰੀਆਂ ਨੂੰ ਭਾਜੜਾਂ ਪਾਉਣ ਵਾਲੇ ਵਿਅਕਤੀ ਨੂੰ ਪੁਲਸ ਨੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। 

ਬਟਾਲਾ 'ਚ ਵੱਡੀ ਵਾਰਦਾਤ, ਘਰੋਂ ਸੱਦ ਕੇ ਕਿਸਾਨ ਨੂੰ ਗੋਲੀਆਂ ਨਾਲ ਭੁੰਨਿਆ (ਤਸਵੀਰਾਂ)
ਬਟਾਲਾ ਦੇ ਪਿੰਡ ਵੀਝਵਾ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੇਰ ਰਾਤ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਇਕ ਕਿਸਾਨ ਨੂੰ ਘਰੋਂ ਬਾਹਰ ਬੁਲਾ ਕੇ ਗੋਲੀਆਂ ਮਾਰ ਦਿੱਤੀਆਂ। 

ਕੈਨੇਡਾ ਹਾਦਸਾ: ਵਿਸਾਖੀ ਵਾਲੇ ਦਿਨ ਘਰੋਂ ਤੋਰਿਆ ਸੀ ਪੁੱਤ, ਹੁਣ ਲਾਸ਼ ਬਣ ਪਰਤੇਗਾ ਘਰ (ਵੀਡੀਓ)
ਕੈਨੇਡਾ ਦੇ ਓਂਟਾਰੀਓ 'ਚ ਬੀਤੇ ਦਿਨ ਸੜਕ ਹਾਦਸੇ 'ਚ ਮਾਰੇ ਗਏ ਤਿੰਨ ਵਿਦਿਆਰਥੀਆਂ 'ਚੋਂ ਇਕ ਜਲੰਧਰ ਦਾ ਤਨਵੀਰ ਸਿੰਘ ਵੀ ਸ਼ਾਮਲ ਸੀ।

ਫਿਰੋਜ਼ਪੁਰ: ਕੇਂਦਰੀ ਜੇਲ 'ਚ ਹਵਾਲਾਤੀਆਂ ਤੋਂ 4 ਮੋਬਾਇਲ ਤੇ 3 ਸਿਮ ਕਾਰਡ ਬਰਾਮਦ
ਫਿਰੋਜ਼ਪੁਰ ਦੀ ਕੇਂਦਰੀ ਜੇਲ ਦੀ ਤਲਾਸ਼ੀ ਲੈਣ 'ਤੇ 3 ਹਵਾਲਾਤੀਆਂ ਅਤੇ ਇਕ ਕੈਦੀ ਤੋਂ 4 ਮੋਬਾਇਲ

90 ਫੁੱਟ ਦੀ ਉਚਾਈ 'ਤੇ ਜ਼ਿੰਦਗੀ ਬਤੀਤ ਕਰ ਰਹੇ ਇਹ ਅਧਿਆਪਕ
ਕਿਸੇ ਇਨਸਾਨ ਦਾ ਇੰਨਾ ਦੁਖੀ ਹੋਣਾ ਜਾਇਜ ਹੈ ਕਿਉਂਕਿ ਉਹ ਆਮ ਜ਼ਿੰਦਗੀ ਨਹੀਂ, ਸਗੋਂ ਧੁੱਪ, ਹਨ੍ਹੇਰੀ ਤੇ ਬਾਰਿਸ਼ 'ਚ 90 ਫੁੱਟ ਦੀ ਉਚਾਈ 'ਤੇ ਜ਼ਿੰਦਗੀ ਬਤੀਤ ਕਰ ਰਿਹਾ ਹੈ।

ਫਗਵਾੜਾ ਜ਼ਿਮਨੀ ਚੋਣ: ਭਾਜਪਾ 'ਚ ਫੈਲੀ ਆਪਸੀ ਧੜੇਬੰਦੀ ਕਰ ਸਕਦੀ ਹੈ ਪਾਰਟੀ ਦਾ ਨੁਕਸਾਨ
21 ਅਕਤੂਬਰ ਨੂੰ ਫਗਵਾੜਾ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਤੋਂ ਐਨ ਪਹਿਲਾਂ ਭਾਰਤੀ ਜਨਤਾ ਪਾਰਟੀ 'ਚ ਫੈਲੀ ਆਪਸੀ ਧੜੇਬੰਦੀ ਭਾਜਪਾ ਲਈ ਦਿਨ-ਬ-ਦਿਨ ਵੱਡੀ ਮੁਸੀਬਤ ਬਣਦੀ ਜਾ ਰਹੀ ਹੈ। 

rajwinder kaur

This news is Content Editor rajwinder kaur