Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

09/24/2019 4:52:14 PM

ਜਲੰਧਰ (ਵੈੱਬ ਡੈਸਕ) : ਬੇਅਦਬੀ ਮਾਮਲਿਆਂ 'ਤੇ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦਿੱਤੇ ਜਾਣ ਦੀਆਂ ਖਬਰਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਫਾਈ ਦਿੱਤੀ ਹੈ। ਮੁੱਖ ਮੰਤਰੀ ਮੁਤਾਬਕ ਉਨ੍ਹਾਂ ਬਾਦਲਾਂ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਜਦਕਿ ਉਨ੍ਹਾਂ ਨੇ ਇਹ ਨਹੀਂ ਕਿਹਾ ਸੀ ਕਿ ਬੇਅਦਬੀ ਮਾਮਲਿਆਂ 'ਚ ਬਾਦਲ ਦੀ ਕੋਈ ਭੂਮਿਕਾ ਨਹੀਂ ਹੈ, ਮੈਂ ਸਿਰਫ ਇਹ ਕਿਹਾ ਸੀ ਕਿ ਬਾਦਲ ਖੁਦ ਮੌਕੇ 'ਤੇ ਨਹੀਂ ਗਏ ਸਨ, ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਬਾਦਲ ਦੀ ਭੂਮਿਕਾ ਨੂੰ ਨਕਾਰਿਆ ਹੈ। ਦੂਜੇ ਪਾਸੇ ਹਿੰਦੀ 'ਤੇ ਬਿਆਨ ਦੇ ਕੇ ਪੰਜਾਬੀਆਂ ਦੇ ਵਿਰੋਧ ਤੇ ਆਲੋਚਨਾ ਦਾ ਸਾਹਮਣਾ ਕਰ ਰਹੇ ਪੰਜਾਬੀ ਲੋਕ ਗਾਇਕ ਗੁਰਦਾਸ ਮਾਨ 'ਤੇ ਹੁਣ ਸ਼੍ਰੋਮਣੀ ਕਮੇਟੀ ਵੀ ਐਕਸ਼ਨ ਲਵੇਗੀ। ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੇ ਜਨਮ ਦਿਨ 'ਤੇ ਪਹੁੰਚੇ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪੰਜਾਬੀਅਤ ਦੀ ਸੇਵਾ ਕਰਨ ਵਾਲੇ ਮਾਨ ਸਾਬ੍ਹ ਲਈ ਅਜਿਹੇ ਬੋਲ ਬੋਲਣਾ ਮਾੜੀ ਗੱਲ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਬੇਅਦਬੀ ਮਾਮਲੇ 'ਚ ਬਾਦਲਾਂ ਨੂੰ ਕਲੀਨ ਚਿੱਟ ਦਿੱਤੇ ਜਾਣ ਦੀਆਂ ਖਬਰਾਂ 'ਤੇ ਕੈਪਟਨ ਦਾ ਸਪੱਸ਼ਟੀਕਰਨ     
ਬੇਅਦਬੀ ਮਾਮਲਿਆਂ 'ਤੇ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦਿੱਤੇ ਜਾਣ ਦੀਆਂ ਖਬਰਾਂ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਫਾਈ ਦਿੱਤੀ ਹੈ। 

ਗੁਰਦਾਸ ਮਾਨ 'ਤੇ ਕਾਰਵਾਈ ਦੇ ਮੂਡ 'ਚ ਸ਼੍ਰੋਮਣੀ ਕਮੇਟੀ (ਵੀਡੀਓ)     
ਹਿੰਦੀ 'ਤੇ ਬਿਆਨ ਦੇ ਕੇ ਪੰਜਾਬੀਆਂ ਦੇ ਵਿਰੋਧ ਤੇ ਆਲੋਚਨਾ ਦਾ ਸਾਹਮਣਾ ਕਰ ਰਹੇ ਪੰਜਾਬੀ ਲੋਕ ਗਾਇਕ ਗੁਰਦਾਸ ਮਾਨ 'ਤੇ ਹੁਣ ਸ਼੍ਰੋਮਣੀ ਕਮੇਟੀ ਵੀ ਐਕਸ਼ਨ ਲਵੇਗੀ।

'ਖਾਲਸਾ ਏਡ' ਦੇ ਮੁਰੀਦ ਹੋਏ ਕੈਪਟਨ ਅਮਰਿੰਦਰ ਸਿੰਘ (ਵੀਡੀਓ)     
ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣ ਵਾਲੀ ਵਿਸ਼ਵ ਪ੍ਰਸਿੱਧ ਸੰਸਥਾ 'ਖਾਲਸਾ ਏਡ' ਨੂੰ ਕੌਣ ਨਹੀਂ ਜਾਣਦਾ। 

ਅੰਮ੍ਰਿਤਸਰ ਦੀ ਜੇਲ 'ਚ ਬੰਦ 20 ਸਾਲਾ ਅਕਾਸ਼ਦੀਪ ਇੰਝ ਬਣਿਆ ਖਾਲਿਸਤਾਨੀ     
ਪੰਜਾਬ ਦੀ ਕਾਊਂਟਰ ਇੰਟੈਲੀਜੈਂਸ ਵਿਭਾਗ ਦੀ ਵਿਸ਼ੇਸ਼ ਟੀਮ ਨੇ ਪਾਕਿ ਤੇ ਜਰਮਨੀ ਗਰੁੱਪਾਂ ਦੇ ਸਬੰਧਿਤ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀਆਂ ਦਾ ਪਰਦਾਫਾਸ਼ ਕਰਦਿਆਂ 4 ਅੱਤਵਾਦੀਆਂ ਨੂੰ ਕਾਬੂ ਕੀਤਾ ਸੀ। 

ਲੁਧਿਆਣਾ ਦਾ ਨੌਜਵਾਨ 4 ਸਾਲਾਂ ਤੋਂ ਕੁਵੈਤ ਜੇਲ 'ਚ ਬੰਦ, ਪਰਿਵਾਰ ਨੇ ਮਾਨ ਤੋਂ ਮੰਗੀ ਮਦਦ     
ਪੰਜਾਬ ਦੇ ਨੌਜਵਾਨਾਂ ਦੀਆਂ ਵਿਦੇਸ਼ਾਂ 'ਚ ਫਸ ਜਾਣ, ਉਥੋਂ ਦੇ ਲੋਕਾਂ ਵੱਲੋਂ ਤੰਗ-ਪ੍ਰੇਸ਼ਾਨ ਕਰਨ, ਕੰਮ ਬਦਲੇ ਪੈਸੇ ਨਾ ਦੇਣ ਅਤੇ ਝੂਠੇ ਕੇਸਾਂ 'ਚ ਫਸਾਏ ਜਾਣ ਕਰਕੇ ਜੇਲਾਂ 'ਚ ਰੁਲਣ ਦੀਆਂ ਖਬਰਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ। 

 ਬੇਅਦਬੀ ਮਾਮਲਾ, ਗਵਾਹੀ ਤੋਂ ਮੁਕਰਾਉਣ ਲਈ ਪੈਸੇ ਦੇਣ ਵਾਲੇ ਗ੍ਰਿਫਤਾਰ     
ਪਿੰਡ ਮੱਲੇਕੇ ਵਿਖੇ 4 ਨਵੰਬਰ, 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਕਥਿਤ ਦੋਸ਼ੀਆਂ ਵੱਲੋਂ ਇਸ ਮਾਮਲੇ ਦੇ ਮੁੱਖ ਗਵਾਹ ਸੇਵਕ ਸਿੰਘ...

ਜਲਾਲਾਬਾਦ ਤੋਂ ਕਾਂਗਰਸੀ ਯੂਥ ਆਗੂ 'ਗੋਲਡੀ ਕੰਬੋਜ' ਨੇ ਦਿੱਤਾ ਅਸਤੀਫਾ     
ਜਲਾਲਾਬਾਦ ਤੋਂ ਆਲ ਇੰਡੀਆ ਯੂਥ ਕਾਂਗਰਸ ਦੇ ਸਕੱਤਰ ਜਗਦੀਪ ਕੰਬੋਜ ਗੋਲਡੀ ਨੇ ਆਪਣੇ ਅਹੁਦੇ ਅਤੇ ਕਾਂਗਰਸ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। 

ਜ਼ਿਮਨੀ ਚੋਣ ਦੀ ਟਿਕਟ ਮਿਲਣ ਤੋਂ ਬਾਅਦ ਜਾਣੋ ਕੀ ਬੋਲੇ ਬਲਵਿੰਦਰ ਸਿੰਘ 
 ਕਾਂਗਰਸ ਪਾਰਟੀ ਵੱਲੋਂ ਫਗਵਾੜਾ ਤੋਂ ਜ਼ਿਮਨੀ ਚੋਣ ਲਈ ਟਿਕਟ ਮਿਲਣ ਤੋਂ ਬਾਅਦ ਬਲਵਿੰਦਰ ਸਿੰਘ ਧਾਲੀਵਾਲ ਦਾ ਫਗਵਾੜਾ ਪਹੁੰਚਣ 'ਤੇ ਵਰਕਰਾਂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਸ਼ਾਨਦਾਰ ਸੁਆਗਤ ਕੀਤਾ ਗਿਆ। 

ਅਕਾਲੀ ਦਲ ਨੇ ਦਾਖਾ ਤੋਂ ਮਨਪ੍ਰੀਤ ਇਯਾਲੀ ਨੂੰ ਐਲਾਨਿਆ ਉਮੀਦਵਾਰ     
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਕ ਅਹਿਮ ਐਲਾਨ ਕਰਦੇ ਹੋਏ ਦਾਖਾ ਵਿਧਾਨ ਸਭਾ ਹਲਕੇ ਤੋਂ ਮਨਪ੍ਰੀਤ ਸਿੰਘ ਇਯਾਲੀ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਦਾ ਸਾਂਝਾ ਉਮੀਦਵਾਰ ਐਲਾਨ ਦਿੱਤਾ ਹੈ। 

ਰੋਜ਼ਾਨਾਂ 10 ਘੰਟੇ ਜਾਪ ਕਰਦੀ ਹੈ ਪੇਂਟਰ ਲਵਲੀਨ, ਜਾਣੋ ਇਸ ਸ਼ਰਧਾ ਦੀ ਖਾਸ ਵਜ੍ਹਾ
ਸ੍ਰੀ ਹਰਿਮੰਦਰ ਸਾਹਿਬ ਦੀ ਪੇਂਟਿੰਗ ਬਣਾਉਣ ਵਾਲੀ ਲਵਲੀਨ ਕਾਲਜ ਦੀ ਪੜ੍ਹਾਈ ਦੇ ਨਾਲ-ਨਾਲ ਰੋਜ਼ਾਨਾਂ ਇਕ ਮਹੀਨਾ 10 ਘੰਟੇ ਵਾਹਿਗੁਰੂ ਜੀ ਦਾ ਜਾਪ ਵੀ ਕਰਦੀ ਰਹੀ।
 


Anuradha

Content Editor

Related News