Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

09/20/2019 5:56:13 PM

ਜਲੰਧਰ (ਵੈੱਬ ਡੈਸਕ) : ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡੀ ਦਿੱਤੀ ਹੈ, ਜਿਸ ਦੇ ਚੱਲਦਿਆਂ ਝੋਨੇ ਦੀ ਵਾਢੀ ਦੌਰਾਨ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਜ਼ੁਰਮਾਨਾ ਨਹੀਂ ਲੱਗੇਗਾ। ਹਾਈਕੋਰਟ ਵਲੋਂ ਇਸ 'ਤੇ ਰੋਕ ਲਾ ਦਿੱਤੀ ਗਈ ਹੈ ਪਰ ਇਸ ਦੇ ਨਾਲ ਹੀ ਅਪਰਾਧਿਕ ਕਾਰਵਾਈ 'ਤੇ ਮਾਮਲਾ ਦਰਜ ਕਰਨ ਤੋਂ ਸਰਕਾਰ ਨੂੰ ਨਹੀਂ ਰੋਕਿਆ ਗਿਆ ਹੈ। ਦੂਜੇ ਪਾਸੇ ਪਿਛਲੇ ਕੁਝ ਸਾਲਾਂ ਤੋਂ ਲੋੜਵੰਦਾਂ ਦੀ ਮਦਦ ਕਰਨ ਵਾਲੇ ਅਨਮੋਲ ਕਵਾਤਰਾ ਨੇ ਬੀਤੇ ਦਿਨ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣਾ ਐੱਨ. ਜੀ. ਓ. ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਮਨੁੱਖਤਾ ਦੀ ਸੇਵਾ ਐੱਨ. ਜੀ. ਓ. ਨਾਲ ਜੁੜੇ ਗੁਰਪ੍ਰੀਤ ਸਿੰਘ ਦੇ ਸਮਝਾਉਣ ਤੋਂ ਬਾਅਦ ਅਨਮੋਲ ਨੇ ਆਪਣਾ ਫੈਸਲਾ ਬਦਲ ਦਿੱਤਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਪੰਜਾਬ ਦੇ ਕਿਸਾਨਾਂ ਨੂੰ ਹਾਈਕੋਰਟ ਵਲੋਂ ਰਾਹਤ, ਨਹੀਂ ਲੱਗੇਗਾ ਜ਼ੁਰਮਾਨਾ
ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡੀ ਦਿੱਤੀ ਹੈ, ਜਿਸ ਦੇ ਚੱਲਦਿਆਂ ਝੋਨੇ ਦੀ ਵਾਢੀ ਦੌਰਾਨ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਜ਼ੁਰਮਾਨਾ ਨਹੀਂ ਲੱਗੇਗਾ। 

ਜਾਣੋ 'ਅਨਮੋਲ ਕਵਾਤਰਾ' ਦੇ ਐੱਨ. ਜੀ. ਓ. ਬੰਦ ਹੋਣ ਦਾ ਸੱਚ     
ਪਿਛਲੇ ਕੁਝ ਸਾਲਾਂ ਤੋਂ ਲੋੜਵੰਦਾਂ ਦੀ ਮਦਦ ਕਰਨ ਵਾਲੇ ਅਨਮੋਲ ਕਵਾਤਰਾ ਨੇ ਬੀਤੇ ਦਿਨ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣਾ ਐੱਨ. ਜੀ. ਓ. ਬੰਦ ਕਰਨ ਦਾ ਐਲਾਨ ਕਰ ਦਿੱਤਾ ਸੀ...

ਭਾਰਤੀ ਫੌਜ ਵਲੋਂ ਫੜੇ ਪਾਕਿ ਜਾਸੂਸ ਨੇ ਖੋਲ੍ਹੇ ਵੱਡੇ ਰਾਜ     
ਕੁਝ ਦਿਨ ਪਹਿਲਾਂ ਮਿਲਟਰੀ ਸਟੇਸ਼ਨ ਤਿੱਬੜੀ ਦੀ ਖੁਫੀਆ ਏਜੰਸੀ ਵਲੋਂ ਕਾਬੂ ਕੀਤੇ ਸ਼ੱਕੀ ਜਾਸੂਸ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣੇ ਸ਼ੁਰੂ ਹੋ ਗਏ ਹਨ...

ਵਿਵਾਦਾਂ 'ਚ ਘਿਰੇ ਸਿੱਧੂ ਮੂਸੇਵਾਲਾ, ਥਾਣੇ ਪੁੱਜਾ ਮਾਮਲਾ     
ਪੰਜਾਬੀ ਇੰਡਸਟ੍ਰੀ 'ਚ ਸਿੱਧੂ ਮੂਸੇਵਾਲਾ ਸਭ ਲਈ ਹਰਮਨ ਪਿਆਰਾ ਬਣ ਚੁੱਕਾ ਹੈ। 

ਅੰਮ੍ਰਿਤਸਰ : ਨਹਿਰੀ ਪਾਣੀ ਨੂੰ ਲੈ ਕੇ ਦੋ ਧਿਰਾਂ 'ਚ ਝੜਪ, ਸ਼ਰੇਆਮ ਚੱਲੇ ਡਾਂਗਾਂ-ਸੋਟੇ     
ਅੰਮ੍ਰਿਤਸਰ 'ਚ ਨਹਿਰੀ ਪਾਣੀ ਨੂੰ ਲੈ ਕੇ ਦੋ ਧਿਰਾਂ 'ਚ ਖੂਨੀ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਇਸ 83 ਸਾਲਾ ਬਾਬੇ ਨੇ ਕੀਤਾ ਕਮਾਲ, ਜਜ਼ਬਾ ਅਜਿਹਾ ਸੁਣ ਨਹੀਂ ਹੋਵੇਗਾ ਯਕੀਨ     
ਜੇ ਜਜ਼ਬਾ ਹੋਵੇ ਤਾਂ ਮੰਜ਼ਿਲ ਤਕ ਪਹੁੰਚਣ 'ਤੇ ਉਮਰ ਵੀ ਅੱਗ ਨਹੀਂ ਆ ਸਕਦੀ।

ਕਲਯੁੱਗੀ ਪੁੱਤਰ ਦਾ ਕਾਰਾ, ਆਪਣੀ ਹੀ ਮਾਂ ਨੂੰ ਕਹੀ ਨਾਲ ਵੱਢਿਆ     
ਇਕ ਕਲਯੁੱਗੀ ਨਸ਼ੇੜੀ ਪੁੱਤਰ ਵੱਲੋਂ ਆਪਣੀ ਮਾਂ ਨੂੰ ਕਹੀ ਨਾਲ ਵੱਢਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਪੰਜਾਬ ਪੁਲਸ ਦੀ ਇਕ ਹੋਰ ਵੀਡੀਓ ਵਾਇਰਲ, ਮੁਲਾਜ਼ਮ ਨੇ ਕਰ ਦਿੱਤੀ ਅਜੀਬ ਹਰਕਤ (ਵੀਡੀਓ)     
ਪੰਜਾਬ ਪੁਲਸ ਆਪਣੇ ਵਰਤਾਓ ਅਤੇ ਮਨਮਰਜ਼ੀਆਂ ਕਾਰਨ ਅਕਸਰ ਚਰਚਾ 'ਚ ਰਹਿੰਦੀ ਹੈ। ਅੱਜ-ਕੱਲ੍ਹ ਪੰਜਾਬ ਪੁਲਸ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ...

ਮਾਛੀਵਾੜਾ ਦੇ ਦੁਖੀ ਕਿਸਾਨ ਨੇ ਕੈਪਟਨ ਨੂੰ ਦਿੱਤੀ ਵੱਡੀ ਚਿਤਾਵਨੀ     
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਚੋਣਾਂ ਦੌਰਾਨ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ 'ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ' ਪਰ ਅੱਜ ਇਹ ਵਾਅਦਾ ਪੂਰੀ ਤਰ੍ਹਾਂ ਲਾਗੂ ਨਾ ਹੋਣ ਕਾਰਨ ਕਿਸਾਨ ਖੁਦਕੁਸ਼ੀ ਕਰ ਰਹੇ ਹਨ...

ਬਠਿੰਡਾ ਦੇ ਇਸ ਟਰੈਫਿਕ ਮੁਲਾਜ਼ਮ ਦੀ ਹਰ ਪਾਸੇ ਚਰਚਾ, ਬਚਾਅ ਚੁੱਕੈ ਕਈ ਜਾਨਾਂ
ਬਠਿੰਡਾ ਟਰੈਫਿਕ ਦੇ ਮੁਲਾਜ਼ਮ ਗੁਰਬਖਸ਼ ਸਿੰਘ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਬਹੁਤ ਹੀ ਨੇਕ ਕੰਮ ਕੀਤਾ ਜਾ ਰਿਹਾ ਹੈ, ਜਿਸ ਦੀ ਹਰ ਪਾਸੇ ਸ਼ਲਾਘਾ ਵੀ ਹੋ ਰਹੀ ਹੈ। 
 

Anuradha

This news is Content Editor Anuradha