Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

09/18/2019 5:28:28 PM

ਜਲੰਧਰ (ਵੈੱਬ ਡੈਸਕ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਵਾਰ ਫਿਰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਹਰ ਵੇਲੇ ਤਿਆਰ-ਬਰ-ਤਿਆਰ ਹਨ, ਕੈਪਟਨ ਅਮਰਿੰਦਰ ਸਿੰਘ ਜਦੋਂ ਮਰਜ਼ੀ ਆਪਣੀ ਪੁਲਸ ਨੂੰ ਭੇਜ ਦੇਣ, ਉਹ ਗ੍ਰਿਫਤਾਰੀ ਦੇ ਦੇਣਗੇ। ਦੂਜੇ ਪਾਸੇ ਇੱਥੋਂ ਦੇ ਰਿਸ਼ੀ ਨਗਰ ਇਲਾਕੇ 'ਚ ਮਾਂ ਨਾਲ ਘਰ ਦੇ ਬਾਹਰ ਸੁੱਤੀ 4 ਸਾਲਾ ਬੱਚੀ ਨੂੰ ਇਕ ਵਿਅਕਤੀ ਨੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਅਚਾਨਕ ਅੱਖ ਖੁੱਲ੍ਹਣ 'ਤੇ ਮਾਂ ਨੇ ਰੌਲਾ ਪਾਇਆ ਤਾਂ ਦੋਸ਼ੀ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੁਹੱਲੇ ਦੇ ਲੋਕਾਂ ਨੇ ਉਸ ਨੂੰ ਦਬੋਚ ਕੇ ਕੁੱਟ-ਮਾਰ ਕੀਤੀ ਅਤੇ ਬਾਅਦ 'ਚ ਥਾਣਾ ਪੀ. ਏ. ਯੂ. ਪੁਲਸ ਦੇ ਹਵਾਲੇ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

 ਕੈਪਟਨ ਦੀ ਪੁਲਸ ਕਰੇ ਗ੍ਰਿਫਤਾਰ, ਮੈਂ ਤਿਆਰ-ਬਰ-ਤਿਆਰ : ਬੈਂਸ     
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਵਾਰ ਫਿਰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਹਰ ਵੇਲੇ ਤਿਆਰ-ਬਰ-ਤਿਆਰ ਹਨ...

ਅੱਧੀ ਰਾਤੀਂ ਬੱਚੀ ਅਗਵਾ ਕਰਨ ਆਇਆ ਨਸ਼ੇੜੀ, ਸੀ. ਸੀ. ਟੀ. ਵੀ. 'ਚ ਕੈਦ (ਵੀਡੀਓ)     
ਇੱਥੇ ਸੋਮਵਾਰ ਰਾਤ 1 ਵਜੇ ਰਿਸ਼ੀ ਨਗਰ ਇਲਾਕੇ 'ਚ ਮਾਂ ਨਾਲ ਘਰ ਦੇ ਬਾਹਰ ਸੁੱਤੀ 4 ਸਾਲਾ ਬੱਚੀ ਨੂੰ ਇਕ ਵਿਅਕਤੀ ਨੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। 

ਸੜਕ ਹਾਦਸੇ 'ਚ ਜ਼ਖਮੀ ਹੋਈ ਮਾਸਟਰ ਸਲੀਮ ਦੀ ਭਾਬੀ ਨੇ ਤੋੜਿਆ ਦਮ     
 ਸ੍ਰੀ ਗੁਰੂ ਰਵਿਦਾਸ ਚੌਕ ਨੇੜੇ ਨਾਰੀ ਨਿਕੇਤਨ ਦੇ ਸਾਹਮਣੇ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਜ਼ਖਮੀ ਹੋਈ ਮਾਸਟਰ ਸਲੀਮ ਦੀ ਭਾਬੀ ਨੇ ਹਸਪਤਾਲ 'ਚ ਦਮ ਤੋੜ ਦਿੱਤਾ। 

ਲਾਅ ਪ੍ਰੋਫੈਸਰ ਨੇ ਪੰਜਾਬ ਪੁਲਸ ਦੇ ਸਬ ਇੰਸਪੈਕਟਰ 'ਤੇ ਲਗਾਏ ਯੌਣ ਸ਼ੋਸ਼ਣ ਦੇ ਦੋਸ਼     
ਇਥੋਂ ਦੀ ਇਕ ਲਾਅ ਪ੍ਰੋਫੈਸਰ ਵੱਲੋਂ ਪੰਜਾਬ ਦੇ ਇਕ ਨਵੇਂ ਨਿਯੁਕਤ ਅੰਡਰ ਟ੍ਰੇਨਿੰਗ ਸਬ ਇੰਸਪੈਕਟਰ ਆਦਿਤਿਆ ਸ਼ਰਮਾ 'ਤੇ ਸਰੀਰਕ ਸ਼ੋਸ਼ਣ ਅਤੇ ਕੁੱਟਮਾਰ ਦੇ ਦੋਸ਼ ਲਗਾਏ ਹਨ। 

ਤਜਿੰਦਰ ਨੂੰ ਮਾਰਨ ਲਈ ਬਾਕਸਰ ਗੈਂਗ ਨੇ ਯੂ. ਪੀ. ਤੋਂ ਖਰੀਦੇ ਸੀ ਤਿੰਨ ਪਿਸਟਲ     
 ਸੈਕਟਰ-17 'ਚ ਤਜਿੰਦਰ ਉਰਫ ਮਾਲੀ ਦਾ ਕਤਲ ਕਰਨ ਲਈ ਵਿਕਾਸ ਉਰਫ ਬਾਕਸਰ ਨੇ ਯੂ. ਪੀ. ਦੇ ਮੇਰਠ ਕੋਲੋਂ ਤਿੰਨ ਪਿਸਟਲ ਖਰੀਦੇ ਸਨ।

ਅੰਮ੍ਰਿਤਸਰ 'ਚ ਸ਼ਰਧਾਲੂਆਂ ਨੂੰ ਲੁੱਟਣ ਵਾਲੇ ਗੈਂਗ ਦਾ ਪਰਦਾਫਾਸ਼     
ਗੁਰੂ ਨਗਰੀ 'ਚ ਆਉਣ ਵਾਲੇ ਸ਼ਰਧਾਲੂਆਂ ਨੂੰ ਲੁੱਟਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ।

ਕੌਮਾਂਤਰੀ ਨਗਰ ਕੀਰਤਨ ਬਿਦਰ ਤੋਂ ਤਖਤ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ     
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਰੰਭ ਕੀਤਾ ਗਿਆ ਕੌਮਾਂਤਰੀ ਨਗਰ ਕੀਰਤਨ ਪਹਿਲੇ ਪਾਤਸ਼ਾਹ ਜੀ ਨਾਲ ਸਬੰਧਤ ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ ਤੋਂ ਅਗਲੇ ਪੜਾਅ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਰਵਾਨਾ ਹੋ ਗਿਆ। 

ਬਲਾਤਕਾਰ ਪੀੜਤਾ ਲਈ ਫਰੀਸ਼ਤਾ ਬਣਿਆ ਪਤੀ, ਲੜ ਰਿਹਾ ਇਨਸਾਫ ਦੀ ਜੰਗ (ਵੀਡੀਓ)     
ਬਲਾਤਕਾਰ ਔਰਤ ਦਾ ਸ਼ਿਕਾਰ ਹੋਈਆਂ ਕੁੜੀਆਂ ਦਾ ਸਾਫ ਛੱਡਦੇ ਪਤੀ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਬਲਾਤਕਾਰ ਪੀੜਤਾ ਦਾ ਸਾਥ ਦੇਣ ਵਾਲਾ ਪਤੀ ਤੁਸੀਂ ਅੱਜ ਤੱਕ ਨਹੀਂ ਦੇਖਿਆ ਹੋਣਾ। 

ਪੰਜਾਬ ਸਰਕਾਰ ਨੂੰ 'ਨਸ਼ਾ ਤਸਕਰੀ' ਸਬੰਧੀ ਹਾਈਕੋਰਟ ਵਲੋਂ ਸਖਤ ਨਿਰਦੇਸ਼     
 ਪੰਜਾਬ 'ਚ ਵਧ ਰਹੀ ਨਸ਼ਾ ਤਸਕਰੀ ਨੂੰ ਕਾਬੂ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਸਖਤ ਨਿਰਦੇਸ਼ ਦਿੱਤੇ ਹਨ ਕਿ ਹਰਿਆਣਾ ਦੀ ਤਰਜ਼ 'ਤੇ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਲਈ ਟੋਲ ਫਰੀ ਨੰਬਰ ਸ਼ੁਰੂ ਕੀਤਾ ਜਾਵੇ...

26 ਸਾਲ ਪਹਿਲਾਂ ਐਨਕਾਉਂਟਰ 'ਚ ਮਾਰਿਆ ਅਪਰਾਧੀ ਬਸ਼ੀਰਾ ਅਜੇ ਵੀ ਜ਼ਿੰਦਾ     
ਪੰਜਾਬ ਪੁਲਸ ਦੇ ਕੁਝ ਜਾਂਬਾਜ ਅਧਿਕਾਰੀਆਂ ਨੇ ਕਰੀਬ 26 ਸਾਲ ਪਹਿਲਾਂ ਬੰਗਾਲ 'ਚ ਜਾ ਕੇ ਇਕ ਅਪਰਾਧੀ ਨੂੰ ਐਨਕਾਉਂਟਰ 'ਚ ਮਾਰ ਦਿੱਤਾ ਸੀ। 
 

Anuradha

This news is Content Editor Anuradha