Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

08/19/2019 5:58:24 PM

ਜਲੰਧਰ (ਵੈੱਬ ਡੈਸਕ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਰੂਪਨਗਰ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ।ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਜਲਦੀ ਹੀ ਹਾਲਾਤ ਆਮ ਹੋਣ ਦਾ ਭਰੋਸਾ ਦਿੱਤਾ। ਕੈਪਟਨ ਨੇ ਐਲਾਨ ਕਰਦੇ ਹੋਏ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ 100 ਕਰੋੜ ਦੀ ਰਾਸ਼ੀ ਦਿੱਤੀ ਜਾਵੇਗੀ। ਦੂਜ ਪਾਸੇ ਪੰਜਾਬ 'ਚ ਬੀਤੇ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਦੇ ਕਾਰਨ ਕਈ ਪਿੰਡ ਪਾਣੀ ਦੀ ਲਪੇਟ 'ਚ ਆ ਗਏ ਹਨ। ਭਾਖੜਾ ਡੈਮ 'ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ, ਜਿਸ ਦੇ ਕਾਰਨ ਰੂਪਨਗਰ 'ਚ ਡਿਪਟੀ ਕਮਿਸ਼ਨਰ ਵੱਲੋਂ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਕੈਪਟਨ ਦਾ ਐਲਾਨ, ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਦਿੱਤੀ ਜਾਵੇਗੀ 100 ਕਰੋੜ ਦੀ ਰਕਮ      
 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਰੂਪਨਗਰ ਵਿਖੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ। 

ਭਾਖੜਾ 'ਚ ਪਾਣੀ ਸਮਰਥਾ ਤੋਂ ਪਾਰ, ਟੁੱਟਿਆ 31 ਸਾਲ ਪੁਰਾਣਾ ਰਿਕਾਰਡ (ਤਸਵੀਰਾਂ)      
ਪੰਜਾਬ 'ਚ ਬੀਤੇ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਦੇ ਕਾਰਨ ਕਈ ਪਿੰਡ ਪਾਣੀ ਦੀ ਲਪੇਟ 'ਚ ਆ ਗਏ ਹਨ। 

ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਸਰੋਵਰ 'ਚ ਅੰਮ੍ਰਿਤਧਾਰੀ ਵਿਅਕਤੀ ਨੇ ਮਾਰੀ ਛਾਲ      
 ਸ੍ਰੀ ਹਰਿੰਮਦਰ ਸਾਹਿਬ ਦੇ ਸਰੋਵਰ 'ਚ ਇਕ ਅੰਮ੍ਰਿਤਧਾਰੀ ਵਿਅਕਤੀ ਵੱਲੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।

ਹੜ੍ਹਾਂ ਦੀ ਮਾਰ ਹੇਠ ਪੰਜਾਬ, ਵੀਡੀਓ 'ਚ ਦੇਖੋ ਤਬਾਹੀ ਦਾ ਮੰਜ਼ਰ      
 ਰੂਪਨਗਰ ਵਿਚ ਹਾਲੇ ਵੀ ਹੜ੍ਹ ਦਾ ਖ਼ਤਰਾ ਨਹੀਂ ਟਲਿਆ ਹੈ, ਕਿਉਂਕਿ ਭਾਖੜਾ ਡੈਮ 'ਚੋਂ 1 ਵਜੇ ਪਾਣੀ ਛੱਡਿਆ ਜਾਣਾ ਹੈ ...

DC ਨੇ ਸੁਲਤਾਨਪੁਰ ਦੇ 5 ਪਿੰਡ ਖਾਲ੍ਹੀ ਕਰਵਾ ਕੇ ਰਿਲੀਫ ਸੈਂਟਰ ਬਣਾਉਣ ਦੇ ਦਿੱਤੇ ਹੁਕਮ      
ਪੰਜਾਬ ਭਰ ਵਿਚ ਹੋ ਰਹੀ ਭਾਰੀ ਬਾਰਿਸ਼ ਦੇ ਕਾਰਨ ਡੈਮਾਂ ਵਿਚ ਪਾਣੀ ਦਾ ਪੱਧਰ ਵੱਧ ਜਾਣ ਕਰਕੇ ਹੜ੍ਹ ਵਰਗੀ ਸਥਿਤੀ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਕਪੂਰਥਲਾ ਇੰਜੀਨੀਅਰ ਦਵਿੰਦਰਪਾਲ ਸਿੰਘ ਖਰਬੰਦਾ ਵਲੋਂ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਪੰਜ ਨੀਵੇਂ ਪਿੰਡ ਖਾਲ੍ਹੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਬਠਿੰਡਾ 'ਚ 70 ਸਾਲਾ ਮੰਦਬੁੱਧੀ ਔਰਤ ਨਾਲ ਜਬਰ-ਜ਼ਨਾਹ      
ਸਬ-ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਵਿਚ 70 ਸਾਲਾ ਮੰਦਬੁੱਧੀ ਔਰਤ ਨਾਲ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਹੜ੍ਹਾਂ 'ਚ ਦੁੱਧ ਵਾਲੇ ਦੀ ਕਰਤੂਤ, ਜਿੰਨੀਆਂ ਲਾਹਣਤਾਂ ਓਨੀਆਂ ਘੱਟ (ਵੀਡੀਓ)      
 ਪੰਜਾਬ 'ਚ ਆਏ ਹੜ੍ਹ 'ਚ ਜਿੱਥੇ ਸਭ ਕੁਝ ਵਹਿ ਗਿਆ ਹੈ, ਉੱਥੇ ਹੀ ਲੱਗਦਾ ਹੈ ਕਿ ਇਨਸਾਨੀਅਤ ਅਤੇ ਈਮਾਨਦਾਰੀ ਵੀ ਹੜ੍ਹ ਦੇ ਪਾਣੀ 'ਚ ਰੁੜ੍ਹ ਗਈ ਹੈ। 

ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ 'ਚ ਲੱਗੀ ਆਰਮੀ ਤੇ ਐੱਨ. ਡੀ. ਆਰ. ਐੱਫ.      
ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ਨਾਲ ਸਤਲੁਜ ਨੇ ਪੰਜਾਬ ਦੇ ਕਈ ਇਲਾਕਿਆਂ 'ਚ ਪੂਰੀ ਤਰ੍ਹਾਂ ਤਬਾਹੀ ਮਚਾ ਦਿੱਤੀ ਹੈ। ਫਿਲੌਰ ਕੋਲ ਕੁਝ ਥਾਵਾਂ 'ਤੇ ਸਤਲੁਜ 'ਚ ਪਾੜ ਵੀ ਪਏ ਹਨ।

ਹੜ੍ਹ ਨਾਲ ਬੇਹਾਲ ਹੋਇਆ ਪੰਜਾਬ, 6 ਲੋਕਾਂ ਨੂੰ ਆਫਤ ਨੇ ਨਿਗਲਿਆ      
ਪੰਜਾਬ 'ਚ ਬੀਤੇ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਦੇ ਕਾਰਨ ਕਈ ਪਿੰਡ ਪਾਣੀ ਦੀ ਲਪੇਟ 'ਚ ਆ ਗਏ ਹਨ। 

ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਹੜ੍ਹ ਦੀ ਸਥਿਤੀ ਗੰਭੀਰ ਹੋਣ ਦੀ ਸੰਭਾਵਨਾ
ਉੱਤਰ ਭਾਰਤ 'ਚ ਸਾਲ 1988 ਵਰਗੇ ਭਿਆਨਕ ਹੜ੍ਹ ਦਾ ਖਤਰਾ ਮੰਡਰਾਉਣ ਲੱਗ ਗਿਆ ਹੈ। 
 

Anuradha

This news is Content Editor Anuradha