Punjab Wrap Up : ਪੜ੍ਹੋ 21 ਜੁਲਾਈ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

07/21/2019 5:26:22 PM

ਜਲੰਧਰ (ਵੈੱਬ ਡੈਸਕ) - ਪੰਜਾਬ ਦੀ ਵਜ਼ਾਰਤ 'ਚੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਗਾਇਬ ਹੋ ਗਏ ਹਨ। ਸਿੱਧੂ ਦੇ ਗਾਇਬ ਹੋਣ ਨੂੰ ਲੈ ਕੇ ਬਠਿੰਡਾ 'ਚ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਹਨ। ਦੂਜੇ ਪਾਸੇ ਪੰਜਾਬ ਕੈਬਨਿਟ 'ਚੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੇ ਸਰਕਾਰੀ ਕੋਠੀ ਵੀ ਖਾਲੀ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਸਿੱਧੂ ਨੇ ਟਵੀਟ ਕਰਕੇ ਖੁਦ ਦਿੱਤੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਬਠਿੰਡਾ 'ਚ ਲੱਗੇ ਨਵਜੋਤ ਸਿੰਘ ਸਿੱਧੂ ਦੀ ਗੁੰਮਸ਼ੁਦਗੀ ਦੇ ਪੋਸਟਰ
ਪੰਜਾਬ ਦੀ ਵਜ਼ਾਰਤ 'ਚੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਪੂਰੀ ਤਰ੍ਹਾਂ ਗਾਇਬ ਹੋ ਗਏ ਹਨ। ਸਿੱਧੂ ਦੇ ਗਾਇਬ ਹੋਣ ਨੂੰ ਲੈ ਕੇ ਬਠਿੰਡਾ 'ਚ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਹਨ।

ਸਿੱਧੂ ਨੇ ਸਰਕਾਰੀ ਰਿਹਾਇਸ਼ ਕੀਤੀ ਖਾਲੀ, ਟਵੀਟ ਕਰਕੇ ਦਿੱਤੀ ਜਾਣਕਾਰੀ
ਪੰਜਾਬ ਕੈਬਨਿਟ 'ਚੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੇ ਸਰਕਾਰੀ ਕੋਠੀ ਵੀ ਖਾਲੀ ਕਰ ਦਿੱਤੀ ਹੈ। ਇਸ ਦੀ ਜਾਣਕਾਰੀ ਸਿੱਧੂ ਨੇ ਟਵੀਟ ਕਰਕੇ ਖੁਦ ਦਿੱਤੀ। ਉਨ੍ਹਾਂ ਲਿੱਖਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਸਰਕਾਰੀ ਰਿਹਾਇਸ਼ ਉਨ੍ਹਾਂ ਨੇ ਖਾਲੀ ਕਰ ਦਿੱਤੀ ਹੈ ਅਤੇ ਪੰਜਾਬ ਸਰਕਾਰ ਨੂੰ ਸੌਂਪ ਦਿੱਤੀ ਹੈ। 

ਸਿੱਧੂ 'ਤੇ ਬਿਜਲੀ ਸੁੱਟਣ ਤੋਂ ਬਾਅਦ ਕੈਪਟਨ ਨੇ ਐਲਾਨਿਆ ਨਵਾਂ ਬਿਜਲੀ ਮੰਤਰੀ
ਪੰਜਾਬ ਵਜ਼ਾਰਤ 'ਚੋਂ ਨਵਜੋਤ ਸਿੰਘ ਸਿੱਧੂ ਦੀ ਛਾਂਟੀ ਹੋ ਜਾਣ ਤੋਂ ਬਾਅਦ ਬਿਜਲੀ ਮੰਤਰੀ ਦੀ ਖਾਲੀ ਕੁਰਸੀ 'ਤੇ ਕੌਣ ਬੈਠੇਗਾ, ਇਹੀ ਗੱਲ ਹੁਣ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 

ਹਰਪ੍ਰੀਤ ਸਿੰਘ ਸਿੱਧੂ ਦੀ ਤਾਇਨਾਤੀ ਨੂੰ ਲੈ ਕੇ ਕੈਪਟਨ ਹੋਏ ਸਖਤ 
ਆਪਣੇ ਹਰ ਫੈਸਲੇ 'ਤੇ ਅਧਿਕਾਰੀਆਂ ਵੱਲੋਂ ਸਵਾਲ ਚੁੱਕੇ ਜਾਣ 'ਤੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਰੁਖ ਅਪਣਾਅ ਲਿਆ ਹੈ। ਹਰਪ੍ਰੀਤ ਸਿੰਘ ਸਿੱਧੂ ਦੀ ਐੱਸ. ਟੀ. ਐੱਫ. ਚੀਫ ਵਜੋਂ ਤਾਇਨਾਤੀ ਦੇ ਵਿਰੋਧ 'ਤੇ ਕੈਪਟਨ ਨੇ ਅਫਸਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਨੂੰ ਉਨ੍ਹਾਂ ਦਾ ਫੈਸਲਾ ਪਸੰਦ ਨਹੀਂ ਤਾਂ ਉਹ ਪੰਜਾਬ ਛੱਡ ਸਕਦੇ ਹਨ।

ਕੈਪਟਨ ਦੀ ਜੁੰਡਲੀ ਨੇ ਸਿੱਧੂ ਨੂੰ ਦਿੱਤੀ ਇਮਾਨਦਾਰੀ ਦੀ ਸਜ਼ਾ : ਬੈਂਸ
ਨਵਜੋਤ ਸਿੰਘ ਸਿੱਧੂ ਇਮਾਨਦਾਰ, ਸੱਚ ਬੋਲਣ ਵਾਲਾ ਇਨਸਾਨ ਹੈ, ਜਿਸ ਨੂੰ ਉਸ ਦੀ ਇਸ ਇਮਾਨਦਾਰੀ ਦੀ ਸਜ਼ਾ ਕੈਪਟਨ ਅਮਰਿੰਦਰ ਸਿੰਘ ਦੀ ਜੁੰਡਲੀ ਨੇ ਦਿੱਤੀ ਹੈ। 

ਪੰਜਾਬ ਸਰਕਾਰ ਵਲੋਂ 41 ਕਾਰਜ ਸਾਧਕ ਅਫਸਰਾਂ ਦੀਆਂ ਬਦਲੀਆਂ
ਪੰਜਾਬ ਸਰਕਾਰ ਵਲੋਂ ਪ੍ਰਬੰਧਕੀ ਕਾਰਨਾਂ ਅਤੇ ਲੋਕ ਹਿੱਤ 'ਚ ਸਥਾਨਕ ਸਰਕਾਰ ਵਿਭਾਗ (ਨਗਰ ਕੌਂਸਲ ਕਾਡਰ) ਅਧੀਨ ਕੰਮ ਕਰਦੇ 41 ਸੰਯੁਕਤ ਡਿਪਟੀ ਡਾਇਰੈਕਟਰ...

ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲੇ ਮੁਲਜ਼ਮ ਗੁਰਪਿੰਦਰ ਦੀ ਪੁਲਸ ਹਿਰਾਸਤ 'ਚ ਮੌਤ
ਪਾਕਿਸਤਾਨ ਤੋਂ ਮੰਗਵਾਈ ਹੈਰੋਇਨ ਦੀ ਹੁਣ ਤਕ ਦੀ ਸਭ ਤੋਂ ਵੱਡੀ ਖੇਪ ਮਾਮਲੇ 'ਚ ਗ੍ਰਿਫਤਾਰ ਗੁਰਪਿੰਦਰ ਸਿੰਘ ਦੀ ਪੁਲਸ ਹਿਰਾਸਤ 'ਚ ਮੌਤ ਹੋ...

ਹਫਤਾ ਸਕੂਲ ਨਾ ਗਏ ਬੱਚੇ 'ਤੇ ਅਧਿਆਪਕ ਦਾ ਕਹਿਰ, ਪਿੰਡੇ 'ਤੇ ਪਈਆਂ ਲਾਸਾਂ (ਵੀਡੀਓ)
ਰੱਬ ਦਾ ਰੂਪ ਮੰਨੇ ਜਾਂਦੇ ਅਧਿਆਪਕਾਂ ਵਲੋਂ ਵਾਰ-ਵਾਰ ਆਪਣਾ ਜੱਲਾਦਾਂ ਵਾਲਾ ਰੂਪ ਦਿਖਾਇਆ ਜਾ ਰਿਹਾ ਹੈ, ਜਿਸ

 ਅੱਖਾਂ 'ਚ ਮਿਰਚਾਂ ਪਾ 7 ਲੱਖ ਤੋਂ ਵੱਧ ਦੀ ਨਕਦੀ ਲੁੱਟਣ ਵਾਲੇ 2 ਸਕੇ ਭਰਾ ਕਾਬੂ, 3 ਫਰਾਰ
ਮੋਗਾ ਦੀ ਪੁਲਸ ਨੇ ਧਰਮਕੋਟ ਦੀ ਸੈਟਨ ਕ੍ਰੈਡਿਟ ਕੇਅਰ ਨੈਟਵਰਕ ਬ੍ਰਾਂਚ ਦੇ ਮੈਨੇਜਰ ਦੀਆਂ ਅੱਖਾਂ 'ਚ

ਘੱਗਰ ਦਾ ਕਹਿਰ ਜਾਰੀ, ਰਿਹਾਇਸ਼ੀ ਇਲਾਕਿਆਂ 'ਚ ਦਾਖਲ ਹੋਇਆ ਪਾਣੀ
ਸੰਗਰੂਰ ਦੇ ਪਿੰਡ ਫੂਲਦ ਨੇੜੇ 4 ਦਿਨ ਪਹਿਲਾਂ ਘੱਗਰ ਨਦੀ 'ਚ ਪਏ ਪਾੜ ਕਾਰਨ ਆਲੇ-ਦੁਆਲੇ ਦੇ ਖੇਤਾਂ 'ਚ ਪਾਣੀ ਭਰ ਗਿਆ

rajwinder kaur

This news is Content Editor rajwinder kaur