Punjab Wrap Up : ਪੜ੍ਹੋ 18 ਜੁਲਾਈ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

07/18/2019 5:33:26 PM

ਜਲੰਧਰ (ਵੈੱਬ ਡੈਸਕ) : ਪਾਣੀ ਦਾ ਪੱਧਰ ਵੱਧ ਜਾਣ ਕਾਰਨ ਸੰਗਰੂਰ ਦੇ ਮਰਕੋਡ ਸਾਹਿਬ ਨੇੜੇ ਘੱਗਰ ਨਦੀ ਦਾ ਬੰਨ੍ਹ ਟੁੱਟ ਗਿਆ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਇਲਾਕਿਆਂ 'ਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। ਦੂਜੇ ਪਾਸੇ ਪੰਜਾਬ ਸਰਕਾਰ ਦੀ ਵਜ਼ਾਰਤ 'ਚੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਯਾਨੀ ਵੀਰਵਾਰ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਦਿੱਲੀ ਦਰਬਾਰ ਪਹੁੰਚ ਗਏ ਹਨ। ਮੰਨਿਆ ਜਾ ਰਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਿੱਧੂ ਦੇ ਅਸਤੀਫੇ 'ਤੇ ਅੱਜ ਕੋਈ ਫੈਸਲਾ ਲੈ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਖ਼ਤਰੇ ਦੇ ਨਿਸ਼ਾਨ 'ਤੇ ਘੱਗਰ, ਡੀ. ਸੀ. ਸੰਗਰੂਰ ਨੇ ਫੌਜ ਤੋਂ ਮੰਗੀ ਮਦਦ      
ਪਾਣੀ ਦਾ ਪੱਧਰ ਵੱਧ ਜਾਣ ਕਾਰਨ ਸੰਗਰੂਰ ਦੇ ਮਰਕੋਡ ਸਾਹਿਬ ਨੇੜੇ ਘੱਗਰ ਨਦੀ ਦਾ ਬੰਨ੍ਹ ਟੁੱਟ ਗਿਆ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਇਲਾਕਿਆਂ 'ਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ। 

ਕੈਪਟਨ ਦੇ ਫੈਸਲੇ ਤੋਂ ਪਹਿਲਾਂ ਦਿੱਲੀ ਦਰਬਾਰ ਪਹੁੰਚੇ ਸਿੱਧੂ      
ਪੰਜਾਬ ਸਰਕਾਰ ਦੀ ਵਜ਼ਾਰਤ 'ਚੋਂ ਅਸਤੀਫਾ ਦੇਣ ਤੋਂ ਬਾਅਦ ਅੱਜ ਯਾਨੀ ਵੀਰਵਾਰ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਦਿੱਲੀ ਦਰਬਾਰ ਪਹੁੰਚ ਗਏ ਹਨ। 

ਪੰਜਾਬ ਦੇ ਹਾਲਾਤ 'ਤੇ ਚੰਦੂਮਾਜਰਾ ਨੇ ਕੈਪਟਨ ਨੂੰ ਦੱਸਿਆ 'ਲਾਪਰਵਾਹ'
 ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਦੇ ਮਾੜੇ ਹਾਲਾਤ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦਿਆਂ ਉਨ੍ਹਾਂ ਨੂੰ ਲਾਪਰਵਾਹ ਦੱਸਿਆ ਹੈ। 

ਪੰਜਾਬ ਸਰਕਾਰ ਵਲੋਂ ਵੱਡਾ ਫੇਰਬਦਲ, 29 ਅਧਿਕਾਰੀਆਂ ਦੇ ਤਬਾਦਲੇ      
 ਪੰਜਾਬ ਸਰਕਾਰ ਵਲੋਂ ਵੀਰਵਾਰ ਨੂੰ 25 ਆਈ. ਪੀ. ਐੱਸ. ਅਤੇ 4 ਪੀ. ਪੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। 

ਅੰਮ੍ਰਿਤਸਰ 'ਚ ਵੱਡੀ ਵਾਰਦਾਤ : ਦਿਨ-ਦਿਹਾੜੇ ਗੋਲੀਆਂ ਨਾਲ ਭੁੰਨ੍ਹਿਆ ਸਰਪੰਚ      
ਅੰਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ਦੇ ਪਿੰਡ ਕੰਬੋਕੇ ਦੇ ਸਰਪੰਚ ਮਨਮੋਹਨ ਸਿੰਘ ਨੂੰ ਅੱਜ ਦਿਨ-ਦਿਹਾੜੇ ਪਿੰਡ ਦੇ ਕੁਝ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। 

ਕੈਪਟਨ-ਸਿੱਧੂ ਦੀ ਲੜਾਈ ਨੇ ਫੜ੍ਹੀਆ 'ਸੰਗੀਤਕ ਧੁਨਾਂ', ਰੈਪ ਵਾਇਰਲ      
ਪੰਜਾਬ ਦੀ ਸਿਆਸਤ 'ਚ ਜਿੱਥੇ ਇਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਲੜਾਈ ਪੂਰੀ ਗਰਮਾਈ ਹੋਈ ਹੈ

ਲੁਧਿਆਣਾ 'ਚ ਜੀਪ 'ਤੇ ਪਲਟਿਆ ਕੰਟੇਨਰ, ਇਕ ਦੀ ਮੌਤ, 6 ਜ਼ਖਮੀਂ (ਵੀਡੀਓ)      
ਲੁਧਿਆਣਾ ਦੇ ਸ਼ੇਰਪੁਰ ਚੌਂਕ ਨੇੜੇ ਵੀਰਵਾਰ ਸਵੇਰੇ ਵਾਪਰੇ ਦਰਨਦਾਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 6 ਲੋਕ ਜ਼ਖਮੀਂ ਹੋ ਗਏ।

ਕੈਪਟਨ ਨੇ ਸੰਸਦ ਮੈਂਬਰਾਂ ਦੀ ਮੀਟਿੰਗ ਦੌਰਾਨ ਪੰਜਾਬ ਦੇ ਰਾਜ ਸਭਾ ਮੈਂਬਰਾਂ ਨੂੰ ਕੀਤਾ ਲਾਂਭੇ      
 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਵੱਲੋਂ ਸੰਸਦ ਭਵਨ ਦੇ ਕੇਂਦਰੀ ਹਾਲ 'ਚ ਕਾਂਗਰਸੀ ਸੰਸਦ ਮੈਂਬਰਾਂ ਨਾਲ ਮੀਟਿੰਗ 'ਚ ਲੋਕ ਸਭਾ ਦੀ ਨੁਮਾਇੰਦਗੀ ਕਰਨ ਵਾਲੇ ਸੰਸਦ ਮੈਂਬਰ ਤਾਂ ਮੌਜੂਦ ਸਨ ਪਰ ਇਸ ਮੀਟਿੰਗ 'ਚ ਰਾਜ ਸਭਾ 'ਚ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਕਾਂਗਰਸੀ ਸੰਸਦ ਮੈਂਬਰਾਂ ਦੀ ਗੈਰ-ਹਾਜ਼ਰੀ ਨੇ ਸਿਆਸੀ ਗਲਿਆਰਿਆਂ 'ਚ ਖਾਸੀ ਚਰਚਾ ਛੇੜ ਦਿੱਤੀ ਹੈ।

ਆਨਰ ਕਿਲਿੰਗ ਮਾਮਲਾ: 'ਕੋਈ ਹਿੰਮਤ ਦਿਖਾਉਂਦਾ ਤਾਂ ਜ਼ਿੰਦਾ ਹੁੰਦੀ ਮੇਰੀ ਪਤਨੀ'      
ਸਮਾਣਾ ਦੇ ਪਿੰਡ ਘਿਓਰਾ 'ਚ ਪਰਿਵਾਰ ਦੇ ਖਿਲਾਫ ਜਾ ਕੇ ਮਰਜ਼ੀ ਨਾਲ ਲਵ-ਮੈਰਿਜ  ਕਰਨ ਵਾਲੀ ਜੋਤੀ ਦੀ ਆਨਰ ਕਿੰਲਿਗ ਮਾਮਲੇ 'ਚ ਪਤੀ ਗੁਰਜੰਟ ਸਿੰਘ ਨੇ ਕਿਹਾ ਕਿ ਮੈਂ ਤਿੰਨ ਵਾਰ ਪੁਲਸ ਨੂੰ ਫੋਨ ਕੀਤਾ ਸੀ ਉਨ੍ਹਾਂ ਨੇ ਕੋਈ ਐਕਸ਼ਨ ਨਹੀਂ ਲਿਆ।

ਪੰਜਾਬ 'ਚ 'ਹੜ੍ਹ' ਵਰਗੇ ਹਾਲਾਤ, ਕੈਪਟਨ ਵਲੋਂ ਡੀ. ਸੀਜ਼. ਨੂੰ ਸਖਤ ਨਿਰਦੇਸ਼      
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਨੂੰ ਸਖਤ ਹਦਾਇਤ ਕੀਤੀ ਹੈ ਕਿ ਉਹ ਹੜ੍ਹ ਪੀੜਤ ਲੋਕਾਂ ਦੀ ਜਾਨ-ਮਾਲ ਦੀ ਰਾਖੀ ਲਈ ਹਰ ਕਦਮ ਚੁੱਕਣ। 

    

Anuradha

This news is Content Editor Anuradha