Punjab Wrap Up : ਪੜ੍ਹੋ 13 ਜੁਲਾਈ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ

07/13/2019 5:27:21 PM

ਜਲੰਧਰ (ਵੈੱਬ ਡੈਸਕ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਪੰਜਾਬ 'ਚ ਹੋਈਆਂ ਬੇਅਦਬੀਆਂ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਅਮਨ ਅਰੋੜਾ ਦਾ ਕਹਿਣਾ ਹੈ ਕਿ 26 ਅਕਤੂਬਰ, 2015 ਨੂੰ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ ਪਰ ਅੱਜ 4 ਸਾਲਾਂ ਬਾਅਦ ਵੀ ਇਨ੍ਹਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਦੂਜੇ ਪਾਸੇ ਪਿਛਲੇ ਇਕ ਮਹੀਨੇ ਤੋਂ ਸਰਗਰਮ ਸਿਆਸਤ ਤੋਂ ਦੂਰ ਨਵਜੋਤ ਸਿੱਧੂ ਵਲੋਂ ਭਾਵੇਂ ਅਜੇ ਤਕ ਨਵਾਂ ਮਹਿਕਮਾ (ਬਿਜਲੀ ਵਿਭਾਗ) ਨਹੀਂ ਸੰਭਾਲਿਆ ਗਿਆ ਹੈ ਪਰ ਸਿੱਧੂ ਦੇ ਇਸ ਮਹਿਕਮੇ 'ਤੇ ਕਈ ਲੀਡਰਾਂ ਦੀਆਂ ਅੱਖਾਂ ਜ਼ਰੂਰ ਟਿੱਕ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਬੇਅਦਬੀ ਮਾਮਲਿਆਂ 'ਤੇ ਅਮਨ ਅਰੋੜਾ ਨੇ ਘੇਰੀ ਕਾਂਗਰਸ ਤੇ ਅਕਾਲੀ ਦਲ      
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਪੰਜਾਬ 'ਚ ਹੋਈਆਂ ਬੇਅਦਬੀਆਂ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ। 

ਸਿੱਧੂ ਦੇ ਵਿਭਾਗ 'ਤੇ ਕੈਪਟਨ ਦੇ ਕਰੀਬੀ ਵਿਧਾਇਕ ਦੀ ਅੱਖ      
 ਪਿਛਲੇ ਇਕ ਮਹੀਨੇ ਤੋਂ ਸਰਗਰਮ ਸਿਆਸਤ ਤੋਂ ਦੂਰ ਨਵਜੋਤ ਸਿੱਧੂ ਵਲੋਂ ਭਾਵੇਂ ਅਜੇ ਤਕ ਨਵਾਂ ਮਹਿਕਮਾ (ਬਿਜਲੀ ਵਿਭਾਗ) ਨਹੀਂ ਸੰਭਾਲਿਆ ਗਿਆ ਹੈ ਪਰ ਸਿੱਧੂ ਦੇ ਇਸ ਮਹਿਕਮੇ 'ਤੇ ਕਈ ਲੀਡਰਾਂ ਦੀਆਂ ਅੱਖਾਂ ਜ਼ਰੂਰ ਟਿੱਕ ਗਈਆਂ ਹਨ।

ਮੁਕਤਸਰ 'ਚ ਦੋ ਧਿਰਾਂ ਵਿਚਾਲੇ ਚੱਲੀਆਂ ਗੋਲੀਆਂ, 2 ਦੀ ਮੌਤ      
ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਜਵਾਹਰੇਵਾਲਾ ਵਿਖੇ ਪੁਰਾਣੀ ਰੰਜਿਸ਼ ਦੇ ਚਲਦਿਆਂ ਦੋ ਧਿਰਾਂ ਦਰਮਿਆਨ ਚੱਲੀਆਂ ਗੋਲੀਆਂ ਕਾਰਨ ਹੋਏ ਖੂਨੀ ਵਿਵਾਦ ਵਿਚ ਦੋ ਦੀ ਮੌਕੇ ਤੇ ਮੌਤ ਅਤੇ ਤਿੰਨ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਸਰਕਾਰੀ ਦਫਤਰਾਂ ਨੂੰ ਬਿਜਲੀ ਦਾ ਝਟਕਾ ਦੇਣ ਦੀ ਤਿਆਰੀ (ਵੀਡੀਓ)      
 ਪੰਜਾਬ ਸਰਕਾਰ ਨੇ ਜਿੱਥੇ ਇਕ ਪਾਸੇ ਬਿਜਲੀ ਦਰਾਂ ਵਿਚ ਵਾਧਾ ਕਰਕੇ ਆਮ ਜਨਤਾ 'ਤੇ ਬੋਝ ਪਾਇਆ ਹੈ, ਉਥੇ ਹੀ ਦੂਜੇ ਪਾਸੇ ਸਰਕਾਰੀ ਦਫਤਰਾਂ ਵਿਚ ਕਰੋੜਾਂ ਰੁਪਏ ਦਾ ਬਿਜਲੀ ਬਿੱਲ ਬਕਾਇਆ ਪਿਆ ਹੋਇਆ ਹੈ। 

ਤੇਜ਼ਾਬ ਸੁੱਟਣ ਦੇ ਮਾਮਲਿਆਂ 'ਚ ਪਾਕਿ ਸੁਪਰੀਮ ਕੋਰਟ ਦਾ ਇਤਿਹਾਸਕ ਫੈਸਲਾ      
ਪਾਕਿਸਤਾਨ ਸੁਪਰੀਮ ਕੋਰਟ ਨੇ ਇਕ ਇਤਿਹਾਸਕ ਫੈਸਲਾ ਸੁਣਾਇਆ ਜੋ ਪੂਰੇ ਵਿਸ਼ਵ ਲਈ ਇਕ ਸਬਕ ਹੈ। 

ਪ੍ਰਾਪਰਟੀ ਟੈਕਸ ਨਾਲ ਖਜ਼ਾਨਾ ਭਰਨਗੇ ਬ੍ਰਹਮ ਮਹਿੰਦਰਾ      
ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਹੁਣ ਪ੍ਰਾਪਰਟੀ ਟੈਕਸ ਨਾਲ ਸੂਬੇ ਦੇ ਖਾਲੀ ਖਜ਼ਾਨੇ ਨੂੰ ਭਰਨਗੇ। 

ਮੋਦੀ ਦੇ ਦਬਾਅ ਕਾਰਨ ਪਾਕਿ ਨੇ ਗੋਪਾਲ ਚਾਵਲਾ 'ਤੇ ਕੀਤੀ ਕਾਰਵਾਈ : ਮਲਿਕ      
ਭਾਰਤ ਦੀ ਮੰਗ 'ਤੇ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਖਾਲਿਸਤਾਨੀ ਸਮਰਥਕ ਗੋਪਾਲ ਚਾਵਲਾ 'ਤੇ ਵੱਡੀ ਕਾਰਵਾਈ ਕੀਤੀ ਹੈ

'ਖੰਨਾ' ਪੰਜਾਬ ਦੇ ਸਭ ਤੋਂ ਪ੍ਰਦੂਸ਼ਿਤ 9 ਸ਼ਹਿਰਾਂ 'ਚ ਸ਼ਾਮਲ, ਐਕਸ਼ਨ ਪਲਾਨ ਤਿਆਰ      
ਪੰਜਾਬ ਦੇ ਸਭ ਤੋਂ ਪ੍ਰਦੂਸ਼ਿਤ 9 ਅਤੇ ਦੇਸ਼ ਦੇ 109 ਸ਼ਹਿਰਾਂ ਦੀ ਸੂਚੀ 'ਚ 'ਖੰਨਾ' ਸ਼ਹਿਰ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। 

ਅਦਾਲਤਾਂ 'ਚ 'ਪੰਜਾਬੀ ਭਾਸ਼ਾ' 'ਚ ਨਹੀਂ ਹੋਵੇਗਾ ਕੰਮ!      
ਸੁਪਰੀਮ ਕੋਰਟ ਵਲੋਂ ਭਾਵੇਂ ਹੀ ਅਦਾਲਤਾਂ 'ਚ ਖੇਤਰੀ ਭਾਸ਼ਾਵਾਂ ਲਾਜ਼ਮੀ ਕਰਨ ਦੀ ਹਦਾਇਤ ਕੀਤੀ ਗਈ ਹੈ ਪਰ ਪੰਜਾਬ 'ਚ ਅਦਾਲਤਾਂ ਅੰਦਰ ਫਿਲਹਾਲ ਪੰਜਾਬੀ 'ਚ ਕੰਮ ਨਹੀਂ ਹੋ ਸਕੇਗਾ ਅਤੇ ਅੰਗਰੇਜ਼ੀ ਭਾਸ਼ਾ 'ਤੇ ਹੀ ਨਿਰਭਰ ਰਹਿਣਾ ਪਵੇਗਾ। 

ਰਾਤ ਦੇ ਹਨੇਰੇ 'ਚ ਨੂੰਹ ਦਾ ਵੱਡਾ ਕਾਰਾ, ਹਿਲਾ 'ਤਾ ਟੱਬਰ ਸਾਰਾ      
ਰਾਤ ਦੇ ਹਨੇਰੇ 'ਚ ਆਪਣੇ ਨੌਕਰ ਨਾਲ ਮਿਲ ਕੇ ਨੂੰਹ ਨੇ ਪਤੀ ਸਮੇਤ ਸਹੁਰੇ ਪਰਿਵਾਰ ਨੂੰ ਬੇਹੋਸ਼ੀ ਦੀ ਦਵਾਈ ਦੇ ਦਿੱਤੀ ਅਤੇ ਘਰ ਦਾ ਸਾਰਾ ਸਮਾਨ ਲੈ ਕੇ ਫੁਰਰ ਹੋ ਗਈ।

    

 




 

Anuradha

This news is Content Editor Anuradha