Punjab Wrap Up : ਪੜ੍ਹੋ 12 ਜੁਲਾਈ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

07/12/2019 5:43:43 PM

ਜਲੰਧਰ (ਵੈੱਬ ਡੈਸਕ) - ਲੁਧਿਆਣਾ ਦੀ ਜ਼ਿਲਾ ਅਦਾਲਤ ਨੇ ਮਾਣਹਾਨੀ ਦੇ ਮਾਮਲੇ ਵਿਚ ਜਾਰੀ ਕੀਤੇ ਗੈਰ-ਜ਼ਮਾਨਤੀ ਵਾਰੰਟ 'ਤੇ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਉਹ ਕੇਬਲ ਮਾਫੀਆ ਦੀਆਂ ਗਿੱਦੜਭਬਕੀਆਂ ਤੋਂ ਡਰਨ ਵਾਲੇ ਨਹੀਂ ਹਨ । ਦੂਜੇ ਪਾਸੇ ਜ਼ਿਲਾ ਮੋਗਾ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ 'ਚ ਵਧ ਰਹੇ ਬਿਜਲੀ ਦੇ ਰੇਟ, ਨਸ਼ੇ ਅਤੇ ਸੂਬੇ 'ਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਧਰਨਾ ਦਿੱਤਾ ਗਿਆ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਅਦਾਲਤ ਵਲੋਂ ਜਾਰੀ ਗੈਰ-ਜ਼ਮਾਨਤੀ ਵਾਰੰਟ 'ਤੇ ਦੇਖੋ ਕੀ ਬੋਲੇ ਸਿਮਰਜੀਤ ਬੈਂਸ
ਲੁਧਿਆਣਾ ਦੀ ਜ਼ਿਲਾ ਅਦਾਲਤ ਨੇ ਮਾਣਹਾਨੀ ਦੇ ਮਾਮਲੇ ਵਿਚ ਜਾਰੀ ਕੀਤੇ ਗੈਰ-ਜ਼ਮਾਨਤੀ ਵਾਰੰਟ 'ਤੇ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਉਹ ਕੇਬਲ ਮਾਫੀਆ ਦੀਆਂ ਗਿੱਦੜਭਬਕੀਆਂ ਤੋਂ ਡਰਨ ਵਾਲੇ ਨਹੀਂ ਹਨ

ਮੋਗਾ : ਕੈਪਟਨ ਸਰਕਾਰ ਖਿਲਾਫ ਅਕਾਲੀ ਦਲ ਦਾ ਹੱਲਾ ਬੋਲ 
ਜ਼ਿਲਾ ਮੋਗਾ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ 'ਚ ਵਧ ਰਹੇ ਬਿਜਲੀ ਦੇ ਰੇਟ, ਨਸ਼ੇ ਅਤੇ ਸੂਬੇ 'ਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਧਰਨਾ ਦਿੱਤਾ ਗਿਆ। 

ਕੋਟਕਪੂਰਾ ਗੋਲੀਕਾਂਡ : ਫਰੀਦਕੋਟ ਦੀ ਅਦਾਲਤ 'ਚ ਮੁਲਜ਼ਮਾਂ ਦੀ ਪੇਸ਼ੀ (ਤਸਵੀਰਾਂ)
ਕੋਟਕਪੂਰਾ ਗੋਲੀਕਾਂਡ ਦੇ ਮਾਮਲੇ 'ਚ ਸਿੱਟ ਵਲੋਂ ਨਾਮਜ਼ਦ ਕੀਤੇ ਮੁਲਜ਼ਮਾਂ ਖਿਲਾਫ ਮਾਣਯੋਗ ਅਦਾਲਤ 'ਚ ਚਲਾਨ ਪੇਸ਼ ਕੀਤਾ ਗਿਆ ਸੀ

10 ਸਾਲ ਪਹਿਲਾਂ ਕਰਵਾਇਆ ਪ੍ਰੇਮ ਵਿਆਹ, ਹੁਣ ਦਿਨ ਦਿਹਾੜੇ ਵੱਢੀ ਪਤਨੀ 
ਮੋਗਾ ਵਿਚ ਦਿਨ-ਦਿਹਾੜੇ ਪਤੀ ਵਲੋਂ ਪਤਨੀ ਦਾ ਤੇਜ਼ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। 

ਪੰਜਾਬ ਕੋਲ ਫਾਲਤੂ 'ਪਾਣੀ' ਹੁੰਦਾ ਤਾਂ ਵੰਡਣ 'ਚ ਦਿੱਕਤ ਨਹੀਂ ਸੀ : ਕੈਪਟਨ
ਸਤਲੁਜ-ਯਮੁਨਾ ਲਿੰਕ (ਐੱਸ. ਵਾਈ. ਐੱਲ.) ਮਾਮਲੇ 'ਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਬੋਲਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ

ਜਲੰਧਰ ਤੋਂ ਬਾਅਦ ਹੁਣ ਬਠਿੰਡਾ 'ਚ ਰਜਬਾਹੇ 'ਚੋਂ ਮਿਲੀ 1 ਸਾਲਾ ਬੱਚੇ ਦੀ ਲਾਸ਼ 
ਬਠਿੰਡਾ ਦੇ ਬੱਲੂਆਣਾ ਨਜ਼ਦੀਕ ਪੈਂਦੇ ਇਕ ਰਜਬਾਹੇ ਵਿਚੋਂ 1 ਸਾਲ ਦੇ ਬੱਚੇ ਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ।

ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਸਰਕਾਰ ਦਾ ਕਦਮ
ਸਰਕਾਰੀ ਸਕੂਲਾਂ ਵਿਚ ਢੁੱਕਵੇਂ ਬੁਨਿਆਦੀ ਢਾਂਚੇ ਨਾਲ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਧਣ ਦਾ 

ਪੰਜਾਬ 'ਚ ਖੁੱਲ੍ਹਿਆ ਪਹਿਲਾ 'ਮੋਬਾਈਲ ਡੀ-ਐਡੀਕਸ਼ਨ ਸੈਂਟਰ' 
ਮੋਬਾਈਲ ਨਸ਼ੇ ਵਾਂਗ ਅੱਜ ਹਰ ਕਿਸੇ ਦੇ ਸਿਰ ਚੜ੍ਹ ਬੋਲ ਰਿਹਾ ਹੈ। ਸ਼ਾਇਦ ਹੀ ਕੋਈ ਵਿਅਕਤੀ ਹੋਵੇਗਾ,

ਸ਼ਹੀਦ ਗੁਰਪ੍ਰੀਤ ਦਾ ਹੋਇਆ ਅੰਤਿਮ ਸੰਸਕਾਰ, ਪੂਰੇ ਪਿੰਡ 'ਚ ਗਮ ਦਾ ਮਾਹੌਲ   
ਲੇਹ-ਲੱਦਾਖ 'ਚ ਤਾਇਨਾਤ 24 ਸਾਲਾ ਜਵਾਨ ਗੁਰਪ੍ਰੀਤ ਸਿੰਘ 9 ਜੁਲਾਈ ਨੂੰ ਫਾਇਰਿੰਗ ਪ੍ਰੈਕਟਿਸ ਦੌਰਾਨ ਹੋਏ ਧਮਾਕੇ 'ਚ ਸ਼ਹੀਦ ਹੋ ਗਏ ਸਨ। 

ਪੁਲਸ ਛਾਉਣੀ 'ਚ ਤਬਦੀਲ ਹੋਇਆ ਫਰੀਦਕੋਟ, ਕੌਨਾ-ਕੌਨਾ ਛਾਣਿਆ (ਤਸਵੀਰਾਂ)
ਫਰੀਦਕੋਟ ਦੇ ਅੰਬੇਡਕਰ ਨਗਰ ਅੱਜ ਪੁਲਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਸਵੇਰੇ 5.30 ਵਜੇ ਸਰਚ ਅਭਿਆਨ ਚਲਾਇਆ ਗਿਆ,

 

rajwinder kaur

This news is Content Editor rajwinder kaur