Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ

06/27/2019 5:21:41 PM

ਜਲੰਧਰ (ਵੈੱਬ ਡੈਸਕ) : ਲੁਧਿਆਣਾ ਦੀ ਸੈਂਟਰਲ ਜੇਲ 'ਚ ਵੀਰਵਾਰ ਦੁਪਹਿਰ ਕੈਦੀਆਂ ਦੀ ਆਪਸ 'ਚ ਖੂਨੀ ਝੜਪ ਹੋ ਗਈ। ਜਾਣਕਾਰੀ ਮੁਤਾਬਕ ਬੀਤੇ ਦਿਨ ਜੇਲ 'ਚ ਇਕ ਕੈਦੀ ਦੀ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਵੀਰਵਾਰ ਨੂੰ ਜੇਲ 'ਚ ਹੀ ਕੈਦੀਆਂ ਦੀਆਂ 2 ਧਿਰਾਂ ਆਪਸ 'ਚ ਭਿੜ ਗਈਆਂ। ਦੂਜੇ ਪਾਸੇ ਲੁਧਿਆਣਾ ਦੀ ਸੈਂਟਰਲ ਜੇਲ 'ਚ ਹੋਈ ਖੂਨੀ ਝੜਪ ਦੇ ਮਾਮਲੇ 'ਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੰਤਰੀ ਮੰਡਲ 'ਚੋਂ ਬਾਹਰ ਕਰਨ ਦੀ ਮੰਗ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਲੁਧਿਆਣਾ ਦੀ ਕੇਂਦਰੀ ਜੇਲ 'ਚ ਖੂਨੀ ਝੜਪ, ਲਗਾਤਾਰ ਚੱਲ ਰਹੀਆਂ ਗੋਲੀਆਂ (ਵੀਡੀਓ)      
 ਲੁਧਿਆਣਾ ਦੀ ਸੈਂਟਰਲ ਜੇਲ 'ਚ ਵੀਰਵਾਰ ਦੁਪਹਿਰ ਕੈਦੀਆਂ ਦੀ ਆਪਸ 'ਚ ਖੂਨੀ ਝੜਪ ਹੋ ਗਈ। ਜਾਣਕਾਰੀ ਮੁਤਾਬਕ ਬੀਤੇ ਦਿਨ ਜੇਲ 'ਚ ਇਕ ਕੈਦੀ ਦੀ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਵੀਰਵਾਰ ਨੂੰ ਜੇਲ 'ਚ ਹੀ ਕੈਦੀਆਂ ਦੀਆਂ 2 ਧਿਰਾਂ ਆਪਸ 'ਚ ਭਿੜ ਗਈਆਂ।

ਲੁਧਿਆਣਾ ਜੇਲ ਕਾਂਡ ਤੋਂ ਬਾਅਦ ਰੰਧਾਵਾ 'ਤੇ ਫੁੱਟਿਆ ਸੁਖਬੀਰ ਦਾ ਗੁੱਸਾ, ਜਾਣੋ ਕੀ ਬੋਲੇ      
ਲੁਧਿਆਣਾ ਦੀ ਸੈਂਟਰਲ ਜੇਲ 'ਚ ਹੋਈ ਖੂਨੀ ਝੜਪ ਦੇ ਮਾਮਲੇ 'ਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੰਤਰੀ ਮੰਡਲ 'ਚੋਂ ਬਾਹਰ ਕਰਨ ਦੀ ਮੰਗ ਕੀਤੀ ਹੈ। 

ਲੁਧਿਆਣਾ : ਡੀ. ਸੀ. ਨੇ ਬਿਆਨ ਕੀਤਾ ਜੇਲ ਅੰਦਰਲਾ ਮਾਹੌਲ, ਦੱਸਿਆ ਝੜਪ ਦਾ ਕਾਰਨ (ਵੀਡੀਓ)      
 ਲੁਧਿਆਣਾ ਕੇਂਦਰੀ ਜੇਲ 'ਚ ਕੈਦੀਆਂ ਵਿਚਕਾਰ ਹੋਈ ਖੂਨੀ ਝੜਪ ਬਾਰੇ ਡਿਪਟੀ ਕਮਿਸ਼ਨਰ ਪਰਦੀਪ ਅਗਰਵਾਲ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ। 

ਲੁਧਿਆਣਾ ਜੇਲ 'ਚ ਹੋਈ ਖੂਨੀ ਝੜਪ 'ਤੇ ਕੈਪਟਨ ਦਾ ਵੱਡਾ ਬਿਆਨ      
 ਲੁਧਿਆਣਾ ਦੀ ਸੈਂਟਰਲ ਜੇਲ 'ਚ ਹੋਈ ਖੂਨੀ ਝੜਪ ਦੇ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਜੇਲ 'ਚ ਇਕ ਕੈਦੀ ਦੀ ਮੌਤ ਹੋ ਗਈ ਸੀ, ਜਿਸ ਦੀ ਰਿਪੋਰਟ ਅੱਜ ਸਵੇਰੇ ਉਨ੍ਹਾਂ ਨੂੰ ਮਿਲੀ ਹੈ

ਲੁਧਿਆਣਾ ਜੇਲ ਝੜਪ 'ਤੇ ਜੇਲ ਮੰਤਰੀ ਦਾ ਬਿਆਨ ਆਇਆ ਸਾਹਮਣੇ      
ਲੁਧਿਆਣਾ ਦੀ ਕੇਂਦਰੀ ਜੇਲ 'ਚ ਵੀਰਵਾਰ ਨੂੰ ਹੋਈ ਖੂਨੀ ਝੜਪ 'ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਸਾਹਮਣੇ ਆਇਆ ਹੈ। 

ਅੰਮ੍ਰਿਤਸਰ : 100 ਦੇ ਕਰੀਬ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ, ਬੱਚਿਆਂ ਦੇ ਅੰਦਰ ਹੋਣ ਦਾ ਖਦਸ਼ਾ      
ਅੰਮ੍ਰਿਤਸਰ ਦੇ ਚਮਰੰਗ ਰੋਡ ਇਲਾਕੇ 'ਚ 100 ਦੇ ਕਰੀਬ ਝੁੱਗੀਆਂ ਨੂੰ ਅਚਾਨਕ ਭਿਆਨਕ ਅੱਗ ਲੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

550ਵਾਂ ਪ੍ਰਕਾਸ਼ ਪੁਰਬ: ਸੁਲਤਾਨਪੁਰ ਲੋਧੀ ਨੂੰ ਵਿਲੱਖਣ ਦਿਖ ਦੇਣ ਦੀ ਕੋਸ਼ਿਸ਼ ਵਿਵਾਦਾਂ 'ਚ ਘਿਰੀ      
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਅਜਿਹੀ ਵਿਲੱਖਣ ਦਿਖ ਦੇਣ ਦਾ ਪਲਾਨ ਸੀ, ਜਿਸ ਨੂੰ ਦੇਖ ਕੇ ਹਰ ਕਿਸੇ ਦਾ ਮਨ ਬਾਬੇ ਨਾਨਕ ਦੇ ਰੰਗ 'ਚ ਰੰਗਿਆ ਜਾਵੇ। 

ਮਹਿੰਦਰਪਾਲ ਬਿੱਟੂ ਹੱਤਿਆਕਾਂਡ: ਪੰਜ ਮੁਲਜ਼ਮਾਂ ਨੂੰ ਮਿਲਿਆ 2 ਦਿਨ ਦਾ ਪੁਲਸ ਰਿਮਾਂਡ (ਵੀਡੀਓ)      
ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ 'ਚ ਪਟਿਆਲਾ ਪੁਲਸ ਵਲੋਂ ਗ੍ਰਿਫਤਾਰ ਕੀਤੇ ਗਏ ਪੰਜਾਂ ਮੁਲਜ਼ਮਾਂ ਨੂੰ ਸੀ.ਆਈ.ਏ. ਸਟਾਫ ਪਟਿਆਲਾ ਦੀ ਪੁਲਸ ਨੇ ਅੱਜ ਸਵੇਰੇ ਹੀ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਹੈ

ਫਾਰਮ ਹਾਊਸ 'ਚੋਂ ਦਰੱਖਤ ਕਟਵਾ ਕੇ ਬੁਰੇ ਫਸੇ ਦਲੇਰ ਮਹਿੰਦੀ, ਲੱਗਾ ਭਾਰੀ ਜੁਰਮਾਨਾ      
ਅਰਾਵਲੀ 'ਚ ਵਸੇ ਪਿੰਡ 'ਸਾਂਪ ਕੀ ਨੰਗਲੀ' 'ਚ ਪ੍ਰਸਿੱਧ ਪੰਜਾਬੀ ਗਾਇਕ ਦਲੇਰ ਮਹਿੰਦੀ ਦੇ ਫਾਰਮ ਹਾਊਸ 'ਚ ਬਿਨਾਂ ਆਗਿਆ ਦੇ 196 ਦਰੱਖਤ ਕੱਟ ਦਿੱਤੇ ਗਏ। 

 ਚੰਡੀਗੜ੍ਹ : ਮੁੰਡੇ ਨੂੰ ਰਾਡ ਨਾਲ ਕੁੱਟਣ ਵਾਲੀ ਕੁੜੀ 'ਤੇ ਵੱਡੀ ਕਾਰਵਾਈ (ਵੀਡੀਓ)      
 ਇੱਥੇ ਟ੍ਰਿਬੀਊਨ ਚੌਂਕ 'ਚ ਕਾਰਾਂ ਦੀ ਮਾਮੂਲੀ ਟੱਕਰ ਤੋਂ ਬਾਅਦ ਨੌਜਵਾਨ ਨੂੰ ਰਾਡ ਨਾਲ ਕੁੱਟਣ ਵਾਲੀ ਕੁੜੀ ਨੂੰ ਉਸ ਦੀ ਕਰਨੀ ਦੀ ਸਜ਼ਾ ਮਿਲ ਗਈ ਹੈ। 
 



 

Anuradha

This news is Content Editor Anuradha