Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

06/05/2019 5:38:38 PM

ਜਲੰਧਰ (ਵੈੱਬ ਡੈਸਕ) : ਪੂਰੇ ਭਾਰਤ ਸਮੇਤ ਪੰਜਾਬ 'ਚ 'ਈਦ-ਉਲ-ਫਿਤਰ' ਦੇ ਜਸ਼ਨ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਏ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲੋਕਾਂ ਨੂੰ 'ਈਦ-ਉਲ-ਫਿਤਰ' ਦੇ ਪਵਿੱਤਰ ਮੌਕੇ 'ਤੇ ਵਧਾਈ ਦਿੱਤੀ ਗਈ ਹੈ। ਦੂਜੇ ਪਾਸੇ 
ਜੇਕਰ ਤੁਸੀਂ ਆਪਣੇ ਮਨਪਸੰਦ ਬ੍ਰਾਂਡ ਦੇ ਬੀਅਰ ਨਾਲ ਇਸ ਅੱਤ ਦੀ ਗਰਮੀ ਨੂੰ ਮਾਤ ਦੇਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਥੋੜਾ ਨਿਰਾਸ਼ ਹੋਣਾ ਪੈ ਸਕਦਾ ਹੈ। ਆਲਮ ਇਹ ਹੈ ਕਿ ਸੂਬੇ ਦੇ ਕਈ ਹਿੱਸਿਆਂ ਵਿਚ ਬੀਅਰ ਦੇ ਜ਼ਿਆਦਾ ਬ੍ਰਾਂਡ (ਘਰੇਲੂ ਤੇ ਬਰਾਮਦ ਹੋਣ ਵਾਲੇ) ਦੀ ਜਾਂ ਤਾਂ ਭਾਰੀ ਕਿੱਲਤ ਹੈ ਜਾਂ ਫਿਰ ਉਪਲੱਬਧ ਹੀ ਨਹੀਂ ਹਨ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਪੰਜਾਬ 'ਚ 'ਈਦ' ਦਾ ਜਸ਼ਨ, ਕੈਪਟਨ ਨੇ ਦਿੱਤੀਆਂ ਮੁਬਾਰਕਾਂ      
 ਪੂਰੇ ਭਾਰਤ ਸਮੇਤ ਪੰਜਾਬ 'ਚ 'ਈਦ-ਉਲ-ਫਿਤਰ' ਦੇ ਜਸ਼ਨ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਏ ਜਾ ਰਹੇ ਹਨ।  

ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਹਾਈ ਸਕਿਓਰਿਟੀ, ਚੱਪੇ ਚੱਪੇ 'ਤੇ ਪੁਲਸ      
 6 ਜੂਨ ਨੂੰ ਮਨਾਏ ਜਾਣ ਵਾਲੇ ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਹਾਈ ਸਕਿਓਰਿਟੀ ਤਾਇਨਾਤ ਕੀਤੀ ਗਈ। 

ਪਿਆਕੜਾ ਨੂੰ ਝਟਕਾ, ਪੰਜਾਬ 'ਚ ਆਈ ਬੀਅਰ ਦੀ ਕਿੱਲਤ      
ਜੇਕਰ ਤੁਸੀਂ ਆਪਣੇ ਮਨਪਸੰਦ ਬ੍ਰਾਂਡ ਦੇ ਬੀਅਰ ਨਾਲ ਇਸ ਅੱਤ ਦੀ ਗਰਮੀ ਨੂੰ ਮਾਤ ਦੇਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਥੋੜਾ ਨਿਰਾਸ਼ ਹੋਣਾ ਪੈ ਸਕਦਾ ਹੈ।

ਗੁੰਝਲਦਾਰ ਬਣਿਆ ਸ਼ਿਲੌਂਗ 'ਚ 'ਪੰਜਾਬੀਆਂ ਦੇ ਉਜਾੜੇ' ਦਾ ਮਾਮਲਾ      
ਸ਼ਿਲੌਂਗ 'ਚ ਪੰਜਾਬੀਆਂ ਦੇ ਉਜਾੜੇ ਦਾ ਮਾਮਲਾ ਗੁੰਝਲਦਾਰ ਬਣਦਾ ਜਾ ਰਿਹਾ ਹੈ ਕਿਉਂਕਿ ਮੇਘਾਲਿਆ ਦੇ ਉਪ ਮੁੱਖ ਮੰਤਰੀ ਦੀ ਅਗਵਾਈ ਹੇਠ ਇਕ ਉੱਚ ਪੱਧਰੀ ਕਮੇਟੀ ਬਣੀ ਹੈ

'ਬੁੱਢਾ ਨਾਲਾ' ਬਣਿਆ ਕਾਲੇ ਪਾਣੀ ਦੀ ਸਜ਼ਾ, ਲੋਕ ਖੋਹ ਰਹੇ ਜਵਾਨੀ      
 ਲੁਧਿਆਣਾ ਦਾ ਬੁੱਢਾ ਨਾਲਾ ਲੋਕਾਂ ਲਈ ਕਾਲੇ ਪਾਣੀਆਂ ਦੀ ਸਜ਼ਾ ਬਣ ਗਿਆ ਹੈ ਅਤੇ ਇਸ ਨਾਲੇ ਕਾਰਨ ਹੁਣ ਤੱਕ ਸੈਂਕੜੇ ਜਾਨਾਂ ਨੂੰ ਹੱਥ ਧੋਣਾ ਪਿਆ ਹੈ। 

ਕੈਪਟਨ ਵਲੋਂ ਪ੍ਰਧਾਨ ਮੰਤਰੀ ਨੂੰ ਲਿਖੀਆਂ ਚਿੱਠੀਆਂ 'ਤੇ ਅਕਾਲੀ ਦਲ ਦੀ ਚੁਟਕੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀਆਂ ਜਾ ਰਹੀਆਂ ਚਿੱਠੀਆਂ 'ਤੇ ਅਕਾਲੀ ਦਲ ਨੇ ਚੁਟਕੀ ਲਈ ਹੈ।  

ਸ਼੍ਰੀ ਅਮਰਨਾਥ ਯਾਤਰਾ : 114 ਭੰਡਾਰਾ ਕਮੇਟੀਆਂ ਨੇ ਲੰਗਰ ਨਾ ਲਗਾਉਣ ਦਾ ਲਿਆ ਫੈਸਲਾ      
ਇਕ ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਸ਼੍ਰੀ ਅਮਰਨਾਥ ਯਾਤਰਾ ਦੇ ਦੌਰਾਨ ਆ ਰਹੇ ਇਸ ਵਾਰ ਦੇ ਸ਼ਰਧਾਲੂਆਂ ਨੂੰ ਲੰਗਰ ਨਹੀਂ ਮਿਲੇਗਾ। 

...ਤੇ ਹੁਣ ਪੰਜਾਬ ਵੱਲ ਰੁਖ ਕਰਨ ਦੀ ਤਿਆਰੀ 'ਚ 'ਭਾਜਪਾ'      
ਦੇਸ਼ 'ਚ ਵੱਡੀ ਲੀਡ ਨਾਲ ਜਿੱਤ ਹਾਸਲ ਕਰਨ ਵਾਲੀ ਭਾਜਪਾ ਹੁਣ ਆਪਣਾ ਰੁਖ ਪੰਜਾਬ ਵੱਲ ਕਰਨ ਦੀ ਤਿਆਰੀ 'ਚ ਹੈ।

'ਵਾਤਾਵਰਣ ਦਿਵਸ' 'ਤੇ ਕੈਪਟਨ ਨੇ ਲਾਏ ਬੂਟੇ, ਅਕਾਲੀ ਦਲ ਨੇ ਦਿੱਤਾ ਸੰਦੇਸ਼      
ਵਾਤਾਵਰਣ ਦਿਵਸ' ਮੌਕੇ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੌਦੇ ਲਾਏ ਗਏ। 

ਜਸਪਾਲ ਤੋਂ ਬਾਅਦ ਹੁਣ ਛੋਟੇ ਬੱਚੇ ਨੂੰ ਚੁੱਕ ਪੁਲਸ ਨੇ ਥਾਣੇ 'ਚ ਕੁੱਟਿਆ (ਵੀਡੀਓ)      
ਜਲੰਧਰ ਤੋਂ ਪੰਜਾਬ ਪੁਲਸ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ।  ਕਾਂਗਰਸੀ ਕੌਂਸਲਰ ਦੀ ਸ਼ਿਕਾਇਤ 'ਤੇ ਪੁਲਸ ਬੱਚੇ ਨੂੰ ਥਾਣੇ ਲੈ ਗਈ ਅਤੇ ਉੱਥੇ ਲਿਜਾ ਕੇ ਉਸ ਦੀ ਕੁੱਟਮਾਰ ਕੀਤੀ। 
 


 

    

 

Anuradha

This news is Content Editor Anuradha