Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

05/27/2019 5:06:32 PM

ਜਲੰਧਰ (ਵੈੱਬ ਡੈਸਕ) : ਗੁਰਦਾਸਪੁਰ ਤੋਂ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਆਪਣਾ ਅਸਤੀਫਾ ਕਾਂਗਰਸ ਹਾਈਕਮਾਨ ਨੂੰ ਭੇਜ ਦਿੱਤਾ ਹੈ, ਹਾਲਾਂਕਿ ਹਾਈਕਮਾਨ ਵਲੋਂ ਇਸ ਅਸਤੀਫੇ ਨੂੰ ਮਨਜ਼ੂਰ ਨਹੀਂ ਕੀਤਾ ਗਿਆ ਹੈ। ਦੂਜੇ ਪਾਸੇ ਰਾਜਾ ਵੜਿੰਗ ਵਲੋਂ ਬਾਦਲਾਂ ਨੂੰ ਵੋਟਾਂ ਵੇਚਣ ਦੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਬੌਖਲਾਏ ਸੁਖਪਾਲ ਖਹਿਰਾ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਭੜਾਸ ਕੱਢੀ ਹੈ। ਖਹਿਰਾ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਰਾਜਾ ਵੜਿੰਗ ਨੂੰ ਲੰਮੇਂ ਹੱਥੀਂ ਲਿਆ ਅਤੇ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਜਾਂ ਤਾਂ ਇਨ੍ਹਾਂ ਇਲਜ਼ਾਮਾਂ ਨੂੰ ਸਾਬਤ ਕਰਨ ਜਾਂ ਫਿਰ ਮੁਆਫੀ ਮੰਗਣ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ 'ਸੁਨੀਲ ਜਾਖੜ' ਨੇ ਦਿੱਤਾ ਅਸਤੀਫਾ (ਵੀਡੀਓ)      
 ਗੁਰਦਾਸਪੁਰ ਤੋਂ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਆਪਣਾ ਅਸਤੀਫਾ ਕਾਂਗਰਸ ਹਾਈਕਮਾਨ ਨੂੰ ਭੇਜ ਦਿੱਤਾ ਹੈ, ਹਾਲਾਂਕਿ ਹਾਈਕਮਾਨ ਵਲੋਂ ਇਸ ਅਸਤੀਫੇ ਨੂੰ ਮਨਜ਼ੂਰ ਨਹੀਂ ਕੀਤਾ ਗਿਆ ਹੈ। 

ਵੜਿੰਗ ਦੇ ਦੋਸ਼ਾਂ ਤੋਂ ਬਾਅਦ ਗੁੱਸੇ ਨਾਲ ਲਾਲ ਹੋਏ ਖਹਿਰਾ, ਦਿੱਤੀ ਚੁਣੌਤੀ (ਵੀਡੀਓ)      
ਰਾਜਾ ਵੜਿੰਗ ਵਲੋਂ ਬਾਦਲਾਂ ਨੂੰ ਵੋਟਾਂ ਵੇਚਣ ਦੇ ਲਗਾਏ ਗਏ ਦੋਸ਼ਾਂ ਤੋਂ ਬਾਅਦ ਬੌਖਲਾਏ ਸੁਖਪਾਲ ਖਹਿਰਾ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਭੜਾਸ ਕੱਢੀ ਹੈ।

ਪਠਾਨਕੋਟ ਦੇ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ, ਸੁਰੱਖਿਆ ਵਧਾਈ      
ਸੁਰੱਖਿਆ ਏਜੰਸੀਆਂ ਨੂੰ ਪਠਾਨਕੋਟ ਕੈਂਟ ਅਤੇ ਪਠਾਨਕੋਟ ਰੇਲਵੇ ਸਟੇਸ਼ਨ ਨੂੰ ਉਡਾਉਣ ਦੀ ਇਨਪੁਟ ਮਿਲਣ ਤੋਂ ਬਾਅਦ ਦੋਵਾਂ ਰੇਲਵੇ ਸਟੇਸ਼ਨਾਂ ਦੀ ਸੁਰੱਖਿਆ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। 

ਮੁਕਤਸਰ 'ਚ ਵੱਡੀ ਵਾਰਦਾਤ, ਮੁੰਡੇ ਨੇ ਘਰ ਆ ਕੇ ਕੀਤੀ ਕੁੜੀ ਦੀ ਵੱਢ-ਟੁੱਕ      
 ਪਿੰਡ ਸਰਾਏ ਨਾਗਾ ਵਿਚ ਦਿਨ ਦਿਹਾੜੇ ਇਕ ਨੌਜਵਾਨ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਘਰ 'ਚ ਦਾਖਲ ਹੋ ਕੇ ਕੁੜੀ 'ਤੇ ਹਮਲਾ ਕਰ ਦਿੱਤਾ ਗਿਆ।

ਇਟਲੀ 'ਚ ਪੰਜਾਬੀ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ 'ਚ ਪਰਿਵਾਰ ਨੇ ਲਗਾਈ ਇਹ ਗੁਹਾਰ      
ਇਥੋਂ ਦੇ ਪਿੰਡ ਲੱਖਪੁਰ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਬੀਤੇ ਦਿਨੀਂ ਇਟਲੀ 'ਚ ਮੌਤ ਹੋਣ ਦੇ ਮਾਮਲੇ 'ਚ ਪਰਿਵਾਰ ਵਾਲਿਆਂ ਨੇ ਕੇਂਦਰ ਸਰਕਾਰ ਤੋਂ ਲਾਸ਼ ਨੂੰ ਵਤਨ ਲਿਆਉਣ ਦੀ ਗੁਹਾਰ ਲਗਾਈ ਹੈ। 

ਤੀਹਰਾ ਕਤਲ ਕਾਂਡ : ਅਤਿ ਗਮਗੀਨ ਮਾਹੌਲ 'ਚ ਤਿੰਨਾਂ ਜੀਆਂ ਦਾ ਸਸਕਾਰ      
ਪਿੰਡ ਢੋਟੀਆਂ 'ਚ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆਂ ਦੇ ਮਾਮਲੇ ਵਿਚ ਪੁਲਸ ਦੇ ਭਰੋਸੇ ਤੋਂ ਬਾਅਦ ਢੋਟੀਆਂ ਵਾਸੀਆਂ ਨੇ ਤਿੰਨ ਦਿਨ ਬਾਅਦ ਤਿੰਨਾਂ ਜੀਆਂ ਦਾ ਅਤਿ ਗਮਗਮੀਨ ਮਾਹੌਲ 'ਚ ਐਤਵਾਰ ਨੂੰ ਸਸਕਾਰ ਕਰ ਦਿੱਤਾ। 

ਕ੍ਰਿਕਟ ਦਾ ਮੈਦਾਨ ਬਣਿਆ 'ਜੰਗ ਦਾ ਮੈਦਾਨ' ਦੋ ਧਿਰਾਂ ਵਿਚਾਲੇ ਵੱਢ-ਟੁੱਕ (ਤਸਵੀਰਾਂ)      
ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ 'ਤੇ ਪੈਂਦੇ ਗੁਰਨਾਮ ਨਗਰ ਵਿਖੇ ਕ੍ਰਿਕਟ ਖੇਡ ਰਹੇ 2 ਧਿਰਾਂ ਵਿਚਕਾਰ ਕਾਤਲਾਨਾ ਝੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 

ਪੰਜਾਬ ਦੀਆਂ 2 ਨਗਰ ਪੰਚਾਇਤਾਂ ਤੇ 18 ਵਾਰਡਾਂ ਲਈ ਚੋਣਾਂ ਦਾ ਐਲਾਨ      
 ਪੰਜਾਬ ਦੇ ਚੋਣ ਕਮਿਸ਼ਨਰ ਜਗਪਾਲ ਸਿੰਘ ਸੰਧੂ ਨੇ ਐਲਾਨ ਕਰਦਿਆਂ ਦੱਸਿਆ ਕਿ ਨਗਰ ਪੰਚਾਇਤ ਤਲਵਾੜਾ ਤੇ ਭਾਦਸੋਂ ਦੀਆਂ ਚੋਣਾਂ ਲਈ ਮਿੱਥੇ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ 18 ਵਾਰਡਾਂ ਦੀਆਂ ਚੋਣਾਂ 21 ਜੂਨ ਨੂੰ ਕਰਵਾਈਆਂ ਜਾਣਗੀਆਂ। 

ਮਾਂ ਦੀ ਤਕਲੀਫ ਨਾ ਸਹਾਰ ਸਕੀ ਧੀ, ਕੀਤੀ ਇਕੱਠਿਆ ਨੇ ਖੁਦਕੁਸ਼ੀ      
ਮਾਂ ਅਤੇ ਧੀ ਦਾ ਰਿਸ਼ਤਾ ਇੰਨਾ ਗਹਿਰਾ ਹੁੰਦਾ ਹੈ ਕਿ ਦੋਵੇਂ ਹੀ ਇਕ-ਦੂਜੇ ਦੀ ਤਕਲੀਫ ਨੂੰ ਕਦੇ ਸਹਾਰ ਨਹੀਂ ਸਕਦੀਆਂ।

ਧੂਰੀ ਰੇਪ ਕੇਸ: ਬੱਚੀ ਦੇ ਹੱਕ 'ਚ ਆਵਾਜ਼ ਬੁਲੰਦ ਕਰ ਲੋਕਾਂ ਨੇ ਕੀਤੀ ਇਨਸਾਫ ਦੀ ਮੰਗ      
ਬੀਤੇ ਦਿਨ ਧੂਰੀ ਦੇ ਇਕ ਨਿੱਜੀ ਸਕੂਲ 'ਚ ਪੜ੍ਹਨ ਵਾਲੀ ਇਕ ਚਾਰ ਸਾਲਾ ਬੱਚੀ ਨਾਲ ਸਕੂਲ ਦੇ ਬੱਸ ਕੰਡਕਟਰ ਵਲੋਂ ਜਬਰ-ਜ਼ਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ।

 



 

 

Anuradha

This news is Content Editor Anuradha