Punjab Wrap Up: ਪੜ੍ਹੋ 26 ਮਈ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

05/26/2019 5:18:25 PM

ਜਲੰਧਰ (ਵੈੱਬ ਡੈਸਕ) : ਲੋਕ ਸਭਾ ਹਲਕਾ ਬਠਿੰਡਾ 'ਚ ਮਿਲੀ ਹਾਰ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਪਾਲ ਖਹਿਰਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ 'ਤੇ ਵੱਡਾ ਹਮਲਾ ਬੋਲਿਆ ਹੈ। ਦੂਜੇ ਪਾਸੇ 2014 ਦੀਆਂ ਲੋਕ ਸਭਾ ਚੋਣਾ 'ਚ ਪੰਜਾਬ 'ਚ ਚਾਰ ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ 2019 ਵਿਚ ਸਿਰਫ ਇਕ ਸੀਟ 'ਤੇ ਸਿਮਟ ਕੇ ਰਹਿ ਗਈ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਖਹਿਰਾ ਤੇ ਬ੍ਰਹਮਪੁਰਾ ਨੂੰ ਵੜਿੰਗ ਦੀਆਂ ਖਰੀਆਂ-ਖਰੀਆਂ (ਵੀਡੀਓ)
ਲੋਕ ਸਭਾ ਹਲਕਾ ਬਠਿੰਡਾ 'ਚ ਮਿਲੀ ਹਾਰ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਪਾਲ ਖਹਿਰਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ 'ਤੇ ਵੱਡਾ ਹਮਲਾ ਬੋਲਿਆ ਹੈ। 

ਜਾਣੋ ਪੰਜਾਬ 'ਚ ਕਿਉਂ ਕਮਜ਼ੋਰ ਹੋਈ ਆਮ ਆਦਮੀ ਪਾਰਟੀ 
 2014 ਦੀਆਂ ਲੋਕ ਸਭਾ ਚੋਣਾ 'ਚ ਪੰਜਾਬ 'ਚ ਚਾਰ ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ 2019 ਵਿਚ ਸਿਰਫ ਇਕ ਸੀਟ 'ਤੇ ਸਿਮਟ ਕੇ ਰਹਿ ਗਈ ਹੈ। 

ਲਵਲੀ ਆਟੋਜ਼ ਗੋਲੀਕਾਂਡ ਦੇ ਮਾਮਲੇ 'ਚ ਸਨਸਨੀਖੇਜ਼ ਤੱਥ ਆਇਆ ਸਾਹਮਣੇ
ਕਰੀਬ 20 ਦਿਨ ਬਾਅਦ ਵੀ ਥਾਣਾ ਨੰਬਰ 4 ਦੀ ਪੁਲਸ ਕਪੂਰਥਲਾ ਵਿਚ ਫਰਜ਼ੀ ਨਾਂ 'ਤੇ ਚਲਾ ਰਹੇ ਗੰਨ ਹਾਊਸ ਦੇ ਮਾਲਕ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ।  

ਰੇਪ ਪੀੜਤਾ ਦੇ ਹੱਕ 'ਚ ਗਵਾਹੀ ਦੇਣੀ ਪਈ ਮਹਿੰਗੀ, ਤਲਵਾਰਾਂ ਨਾਲ ਵੱਢਿਆ ਨੌਜਵਾਨ (ਤਸਵੀਰਾਂ)
ਹੁਸ਼ਿਆਰਪੁਰ 'ਚ ਇਕ ਬਲਾਤਕਾਰ ਕੇਸ ਦੇ ਮਾਮਲੇ 'ਚ ਇਕ ਸ਼ਖਸ ਨੂੰ ਗਵਾਹੀ ਦੇਣੀ ਉਸ ਸਮੇਂ ਮਹਿੰਗੀ ਪੈ ਗਈ ਜਦੋਂ ਕੁਝ ਹਥਿਆਰਬੰਦ ਲੋਕਾਂ ਨੇ ਗਵਾਹੀ ਦੇਣ ਵਾਲੇ ਸ਼ਖਸ 'ਤੇ ਹਮਲਾ ਕਰ ਦਿੱਤਾ। 

ਨੀਟੂ ਸ਼ਟਰਾਂ ਵਾਲੇ ਦੇ ਇਲਜ਼ਾਮਾਂ 'ਤੇ ਜਾਣੋ ਕੀ ਬੋਲੇ ਸੰਤੋਖ ਚੌਧਰੀ (ਵੀਡੀਓ)
ਨੀਟੂ ਸ਼ਟਰਾਂ ਵਾਲੇ ਵਲੋਂ ਲਗਾਏ ਗਏ ਇਨ੍ਹਾਂ ਦੋਸ਼ਾਂ ਦਾ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਨੇ ਜਵਾਬ ਦਿੱਤਾ ਹੈ। 

ਪਟਿਆਲਾ: ਧਰਨੇ 'ਤੇ ਬੈਠੇ ਸਿੱਖ ਆਗੂਆਂ 'ਤੇ ਪੁਲਸ ਵੱਲੋਂ ਲਾਠੀਚਾਰਜ
ਰਾਜਪੁਰਾ-ਪਟਿਆਲਾ ਰੋਡ 'ਤੇ ਸੱਥਿਤ ਪਿੰਡ ਨਰੜੂ ਮੋੜ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਪੈਂਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਕਮੇਟੀ ਵੱਲੋਂ ਗ੍ਰੰਥੀ ਸਿੰਘ ਨਾਲ ਬਦਸਲੁਕੀ ਕਰਨ 'ਤੇ ਸਿੱਖ ਸੰਗਤਾਂ ਸਣੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਹਾਈਵੇਅ 'ਤੇ ਧਰਨਾ ਦਿੱਤਾ ਗਿਆ।

ਮਾਮਲਾ ਪੁਲਸ ਹਿਰਾਸਤ 'ਚ ਹੋਈ ਮੌਤ ਦਾ, ਲੱਗੇ ਦੋਸ਼ਾਂ 'ਤੇ ਜਾਣੋ ਕੀ ਬੋਲੇ ਹਲਕੇ ਦੇ ਵਿਧਾਇਕ 
ਪੁਲਸ ਵਲੋਂ ਮਾਰੇ ਗਏ ਨੌਜਵਾਨ ਜਸਪਾਲ ਦੇ ਪਰਿਵਾਰ ਅਤੇ ਹੋਰ ਪ੍ਰਦਰਸ਼ਨਕਾਰੀਆਂ ਵਲੋਂ ਲੋਕਾਂ ਨੂੰ ਇਸ ਧਰਨੇ 'ਚ ਆਉਣ ਤੋਂ ਰੋਕਣ ਦੇ ਹਲਕੇ ਦੇ ਕਾਂਗਰਸੀ ਵਿਧਾਇਕ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ।

ਵਿਆਹ 'ਚ ਰਿਬਨ ਕੱਟਣ ਦੌਰਾਨ ਪਿਆ ਭੜਥੂ, ਭਿੜੇ ਬਾਰਾਤੀ ਤੇ ਚੱਲੇ ਇੱਟਾਂ-ਪੱਥਰ (ਤਸਵੀਰਾਂ) 
ਇਥੋਂ ਦੇ ਪਿੰਡ ਚੌਹਾਲ ਨੇੜੇ ਇਕ ਵਿਆਹ ਸਮਾਗਮ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਰਿਬਨ ਕੱਟਣ ਦੀ ਰਸਮ ਦੌਰਾਨ ਬਾਰਾਤੀ ਲੜਕੀ ਧਿਰ ਨਾਲ ਭਿੜ ਗਏ। 

ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰੇਗੀ ਪੰਜਾਬ ਸਰਕਾਰ, ਕੱਲ ਹੋਵੇਗਾ ਫੈਸਲਾ 
ਪਿਛਲੀ ਬਾਦਲ ਸਰਕਾਰ ਸਮੇਂ ਠੇਕੇ 'ਤੇ ਰੱਖੇ ਅਤੇ ਹੋਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਬਣਾਏ ਐਕਟ ਦੀ ਥਾਂ ਪੰਜਾਬ ਦੀ ਕੈਪਟਨ ਸਰਕਾਰ ਨੇ ਨਵਾਂ ਕਾਨੂੰਨ ਲਿਆ ਕੇ ਇਨ੍ਹਾਂ ਨੂੰ ਰੈਗੂਲਰ ਕਰਨ ਦਾ ਫੈਸਲਾ ਕੀਤਾ ਹੈ। 

ਪਿਆਰ ਦੇ ਜਾਲ 'ਚ ਫਸਾ ਨਾਬਾਲਗ ਨੂੰ ਕੀਤਾ ਗਰਭਵਤੀ, ਹੁਣ ਠੋਕਰਾਂ ਖਾਣ ਨੂੰ ਹੋਈ ਮਜਬੂਰ (ਤਸਵੀਰਾਂ)
 ਹੁਸ਼ਿਆਰਪੁਰ ਸਥਿਤ ਇਕ ਨਾਬਾਲਗ ਲੜਕੀ ਨੇ ਆਪਣੇ ਨਾਲ ਹੋਏ ਜਬਰ-ਜ਼ਨਾਹ ਨੂੰ ਲੈ ਕੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ।

 

 

 

 

rajwinder kaur

This news is Content Editor rajwinder kaur