Punjab Wrap Up: ਪੜ੍ਹੋ 20 ਮਈ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

05/20/2019 5:55:15 PM

ਜਲੰਧਰ (ਵੈੱਬ ਡੈਸਕ) : ਆਮ ਆਦਮੀ ਪਾਰਟੀ 'ਚੋਂ ਉਲਾਂਭੇ ਹੋਏ ਵਿਧਾਇਕ ਐੱਚ. ਐੱਸ. ਫੂਲਕਾ, ਸੁਖਪਾਲ ਖਹਿਰਾ, ਨਾਜ਼ਰ ਸਿੰਘ ਮਾਨਸ਼ਾਹੀਆ ਦੇ ਅਸਤੀਫੇ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਕੱਲ੍ਹ ਆਪਣਾ ਫੈਸਲਾ ਸੁਣਾ ਸਕਦੇ ਹਨ। ਦੂਜੇ ਪਾਸੇ ਐਗਜ਼ਿਟ ਪੋਲ ਦੇ ਨਤੀਜੇ ਐੱਨ. ਡੀ. ਏ. ਦੇ ਹੱਕ ਵਿਚ ਆਉਣ ਦੇ ਬਾਵਜੂਦ ਤੀਜੇ ਮੋਰਚੇ ਦੇ ਆਗੂਆਂ ਨੇ ਸਰਕਾਰ ਬਣਨ ਦੀ ਆਸ ਨਹੀਂ ਛੱਡੀ ਹੈ । ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

'ਆਪ' ਤੋਂ ਟੁੱਟੇ ਤਿੰਨ ਵਿਧਾਇਕਾਂ ਦੇ ਅਸਤੀਫੇ 'ਤੇ ਕੱਲ੍ਹ ਆਵੇਗਾ ਫੈਸਲਾ!
ਆਮ ਆਦਮੀ ਪਾਰਟੀ 'ਚੋਂ ਉਲਾਂਭੇ ਹੋਏ ਵਿਧਾਇਕ ਐੱਚ. ਐੱਸ. ਫੂਲਕਾ, ਸੁਖਪਾਲ ਖਹਿਰਾ, ਨਾਜ਼ਰ ਸਿੰਘ ਮਾਨਸ਼ਾਹੀਆ ਦੇ ਅਸਤੀਫੇ 'ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਕੱਲ੍ਹ ਆਪਣਾ ਫੈਸਲਾ ਸੁਣਾ ਸਕਦੇ ਹਨ। 

ਤੀਜੇ ਮੋਰਚੇ ਦੀ ਸਰਕਾਰ ਬਣੀ ਤਾਂ ਭਗਵੰਤ ਮਾਨ ਨੂੰ ਮਿਲੇਗਾ ਵੱਡਾ ਅਹੁਦਾ!
ਐਗਜ਼ਿਟ ਪੋਲ ਦੇ ਨਤੀਜੇ ਐੱਨ. ਡੀ. ਏ. ਦੇ ਹੱਕ ਵਿਚ ਆਉਣ ਦੇ ਬਾਵਜੂਦ ਤੀਜੇ ਮੋਰਚੇ ਦੇ ਆਗੂਆਂ ਨੇ ਸਰਕਾਰ ਬਣਨ ਦੀ ਆਸ ਨਹੀਂ ਛੱਡੀ ਹੈ । 

ਅਨਮੋਲ ਕਵਾਤਰਾ ਦੇ ਹੱਕ 'ਚ ਆਈ ਨਵਜੋਤ ਕੌਰ ਲੰਬੀ
ਸਮਾਜ ਸੇਵੀ ਅਨਮੋਲ ਕਵਾਤਰਾ ਤੇ ਉਸ ਦੇ ਪਿਤਾ 'ਤੇ ਹੋਏ ਹਮਲੇ ਤੋਂ ਬਾਅਦ ਉਸ ਦਾ ਸਾਥ ਦੇਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਲੁਧਿਆਣਾ ਪਹੁੰਚ ਗਏ। 

ਅਨਮੋਲ ਕਵਾਤਰਾ ਮਾਮਲੇ 'ਚ ਵੱਡਾ ਮੋੜ, ਦੋਸ਼ੀਆਂ ਨੂੰ ਮਿਲੀ ਜ਼ਮਾਨਤ
ਲੁਧਿਆਣਾ 'ਚ ਬੀਤੇ ਦਿਨ ਅਨਮੋਲ ਕਵਾਤਰਾ ਤੇ ਉਸ ਦੇ ਪਿਤਾ 'ਤੇ ਹੋਏ ਹਮਲੇ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ।

ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਚੱਲੇ ਡਾਂਗਾਂ-ਸੋਟੇ (ਵੀਡੀਓ)
ਅੱਜ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ 'ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ 2 ਗੁੱਟ ਦੁਕਾਨ ਦੇ ਕਬਜ਼ੇ ਨੂੰ ਲੈ ਕੇ ਆਪਸ ਵਿਚ ਭਿੜ ਗਏ।

ਸੁਖਪਾਲ ਖਹਿਰਾ ਨੇ ਕਾਂਗਰਸ ਦੀ ਜਿੱਤ ਦਾ ਕੀਤਾ ਦਾਅਵਾ
ਬਠਿੰਡਾ ਤੋਂ ਪੀ.ਡੀ.ਏ. ਦੇ ਸਾਂਝੇ ਉਮੀਦਵਾਰ ਸੁਖਪਾਲ ਖਹਿਰਾ ਨੂੰ ਆਪਣੀ ਅਤੇ ਹਰਸਿਮਰਤ ਦੀ ਹਾਰ ਨਜ਼ਰ ਆ ਰਹੀ ਹੈ। ਖਹਿਰਾ ਮੁਤਾਬਕ ਕਾਂਗਰਸ ਪਾਰਟੀ ਬਠਿੰਡਾ ਤੋਂ ਜਿੱਤ ਰਹੀ ਹੈ।

...ਤੇ ਹੁਣ ਧਰਮਸੋਤ ਨੇ ਵੀ 'ਸਿੱਧੂ' ਖਿਲਾਫ ਕੱਢੀ ਦਿਲੋਂ ਭੜਾਸ
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪੰਜਾਬ ਸਰਕਾਰ 'ਚ ਘਮਾਸਾਨ ਲਗਾਤਾਰ ਜਾਰੀ ਹੈ, ਜਿਸ ਕਾਰਨ ਪੰਜਾਬ ਦੇ ਮੰਤਰੀ ਸਿੱਧੂ ਦੇ ਖਿਲਾਫ ਹੋ ਗਏ ਹਨ।

ਲੁਧਿਆਣਾ : ਈ. ਵੀ. ਐੱਮ. ਮਸ਼ੀਨਾਂ ਦੀ ਸੁਰੱਖਿਆ ਲਈ ਸਖਤ ਪਹਿਰਾ
ਪੰਜਾਬ ਸਮੇਤ ਪੂਰੇ ਦੇਸ਼ 'ਚ ਸੱਤਵੇਂ ਤੇ ਆਖਰੀ ਗੇੜ ਦੀ ਵੋਟਿੰਗ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਹੁਣ 23 ਮਈ ਨੂੰ ਨਤੀਜੇ ਐਲਾਨੇ ਜਾਣਗੇ। 

ਅੰਮ੍ਰਿਤਾ ਵੜਿੰਗ ਤੋਂ ਸੁਣੋ ਅਕਾਲੀ ਦਲ ਨੂੰ ਆਉਣਗੀਆਂ ਕਿੰਨੀਆਂ ਸੀਟਾਂ (ਵੀਡੀਓ)
ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਚੋਣਾਂ ਖਤਮ ਹੋਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੱਤੀ ਹੈ। 

ਇਸ ਪੁਲਸ ਮੁਲਾਜ਼ਮ ਕਰਕੇ ਮਿਲਿਆ ਅਨਮੋਲ ਕਵਾਤਰਾ ਨੂੰ ਇਨਸਾਫ (ਵੀਡੀਓ)
ਪੰਜਾਬ ਪੁਲਸ ਦੇ ਇਸ ਜਵਾਨ ਨੇ ਆਪਣੀ ਵਰਦੀ ਦੀ ਪਰਵਾਹ ਕੀਤੇ ਬਿਨਾਂ ਜਿਸ ਤਰ੍ਹਾਂ ਅਨਮੋਲ ਕਵਾਤਰਾ ਨੂੰ ਇਨਸਾਫ ਦਿਵਾਉਣ ਲਈ ਕੰਮ ਕੀਤਾ, ਇਸ ਨੂੰ ਦੇਖ ਕੇ ਹਰ ਕੋਈ ਇਸ ਜਵਾਨ ਦਾ ਮੁਰੀਦ ਹੋ ਗਿਆ ਹੈ।

 

 

rajwinder kaur

This news is Content Editor rajwinder kaur