Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

05/17/2019 5:32:24 PM

ਜਲੰਧਰ (ਵੈੱਬ ਡੈਸਕ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਪੰਜਾਬ 'ਚ ਕਾਂਗਰਸ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਤਾਂ ਉਹ ਅਸਤੀਫਾ ਦੇ ਦੇਣਗੇ। ਦੂਜੇ ਪਾਸੇ ਆਸਟ੍ਰੇਲੀਆ ਦੀ 'ਰੈੱਡ ਬਬਲ' ਨਾਂ ਦੀ ਕੰਪਨੀ ਵਲੋਂ ਮਿੰਨੀ ਸਕਰਟਾਂ 'ਤੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਛਾਪਣ ਦੇ ਮਾਮਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲਿਆ ਹੈ। ਐਸ.ਜੀ.ਪੀ.ਸੀ. ਵਲੋਂ ਕੰਪਨੀ ਖਿਲਾਫ ਅੰਮ੍ਰਿਤਸਰ ਵਿਖੇ ਕੇਸ ਦਰਜ ਕਰਵਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ  ਜੁੜੀਆਂ ਖ਼ਬਰਾਂ ਦੱਸਾਂਗੇ-

ਕੈਪਟਨ ਦਾ ਵੱਡਾ ਬਿਆਨ, ''ਕਾਂਗਰਸ ਹਾਰੀ ਤਾਂ ਅਸਤੀਫਾ ਦੇ ਦੇਵਾਂਗਾ''      
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਪੰਜਾਬ 'ਚ ਕਾਂਗਰਸ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੀ ਤਾਂ ਉਹ ਅਸਤੀਫਾ ਦੇ ਦੇਣਗੇ। 

ਮਿੰਨੀ ਸਕਰਟਾਂ 'ਤੇ ਦਰਬਾਰ ਸਾਹਿਬ ਦੀ ਫੋਟੋ ਦਾ ਮਾਮਲਾ, ਕੰਪਨੀ ਖਿਲਾਫ ਕੇਸ ਦਰਜ (ਵੀਡੀਓ)      
ਆਸਟ੍ਰੇਲੀਆ ਦੀ 'ਰੈੱਡ ਬਬਲ' ਨਾਂ ਦੀ ਕੰਪਨੀ ਵਲੋਂ ਮਿੰਨੀ ਸਕਰਟਾਂ 'ਤੇ ਸਿੱਖਾਂ ਦੇ ਧਾਰਮਿਕ ਚਿੰਨ੍ਹ ਛਾਪਣ ਦੇ ਮਾਮਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲਿਆ ਹੈ।  

 ਪੰਜਾਬ 'ਚ ਅੱਜ ਸ਼ਾਮ ਤੋਂ ਚੋਣ ਪ੍ਰਚਾਰ ਬੰਦ (ਵੀਡੀਓ)      
 ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ (ਸ਼ੁੱਕਰਵਾਰ) ਤੋਂ ਬੰਦ ਹੋ ਜਾਵੇਗਾ। 19 ਤਰੀਕ ਨੂੰ ਲੋਕ ਆਪਣੇ ਨੁਮਾਇੰਦੇ ਚੁਣਨ ਲਈ ਪੋਲਿੰਗ ਬੂਥਾਂ 'ਤੇ ਪਹੁੰਚ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। 

ਨਵਜੋਤ ਸਿੱਧੂ ਦਾ ਵੱਡਾ ਬਿਆਨ, ਟਿਕਟ ਨਾ ਮਿਲਣ ਦਾ ਦੱਸਿਆ ਅਸਲ ਕਾਰਨ      
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਤੋਂ ਲੋਕ ਸਭਾ ਟਿਕਟ ਨਾ ਮਿਲਣ ਦੇ ਮੁੱਦੇ 'ਤੇ ਆਪਣਾ ਪੱਖ ਰੱਖਦੇ ਹੋਏ ਵੱਡਾ ਬਿਆਨ ਦਿੱਤਾ ਹੈ। 

ਲੋਕ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ-ਸਿੱਧੂ ਆਹਮੋ-ਸਾਹਮਣੇ      
ਵੋਟਾਂ ਤੋਂ ਤਿੰਨ ਦਿਨ ਪਹਿਲਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਚ ਮਤਭੇਦ ਫਿਰ ਉਭਰ ਕੇ ਸਾਹਮਣੇ ਆ ਗਿਆ ਹੈ। 

ਕੈਪਟਨ ਨਾਲ ਪਟਿਆਲਾ ਪੈੱਗ ਲਗਾਉਣਗੇ ਧਰਮਿੰਦਰ! (ਵੀਡੀਓ)      
 ਫਿਲਮ ਸਟਾਰ ਧਰਮਿੰਦਰ ਆਪਣੇ ਬੇਟੇ ਸੰਨੀ ਦਿਓਲ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੇ ਚੱਲਦਿਆਂ ਬੀਤੇ ਦਿਨ ਉਨ੍ਹਾਂ ਨੇ ਬਟਾਲਾ ਵਿਖੇ ਚੋਣ ਪ੍ਰਚਾਰ ਕੀਤਾ। 

ਮਈ ਮਹੀਨੇ ਦੌਰਾਨ ਪੰਜਾਬ 'ਚ 90 ਫੀਸਦੀ ਵਧੇ 'ਨੇਤਾ' ਐਪ ਦੇ ਯੂਜ਼ਰ      
2019 ਆਮ ਚੋਣਾਂ ਦੇ ਆਖਰੀ ਦੌਰ 'ਚ ਜਿਥੇ ਪੰਜਾਬ 'ਚ ਚੋਣਾਂ ਦੀ ਸਰਗਰਮੀ ਹੈ ਤਾਂ ਉਥੇ ਹੀ 'ਨੇਤਾ' ਐਪ ਦੇ ਯੂਜ਼ਰਾਂ 'ਚ ਪਿਛਲੇ 15 ਦਿਨਾਂ 'ਚ 90 ਫੀਸਦੀ ਦੀ ਤੇਜ਼ੀ ਦੇਖੀ ਗਈ ਹੈ।

ਪੰਜਾਬ 'ਚ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ 283 ਕਰੋੜ ਦੀ ਨਕਦੀ ਤੇ ਵਸਤਾਂ ਜ਼ਬਤ      
 ਲੋਕ ਸਭਾ ਚੋਣਾਂ ਦੇ ਐਲਾਨ ਹੋਣ ਉਪਰੰਤ ਸੂਬੇ 'ਚ ਲਾਗੂ ਹੋਏ ਆਦਰਸ਼ ਚੋਣ ਜ਼ਾਬਤੇ ਦੌਰਾਨ ਮਈ, 2019 ਤੱਕ ਕੁੱਲ 283 ਕਰੋੜ ਦੀਆਂ ਵਸਤਾਂ ਅਤੇ ਨਕਦੀ ਜ਼ਬਤ ਕੀਤੀ ਗਈ ਹੈ। 

ਪੰਜਾਬ 'ਚ ਹਨੇਰੀਆਂ, ਝੱਖੜ ਸੰਭਵ, ਪੈਣਗੇ ਗੜੇ      
 ਪਿਛਲੇ 24 ਘੰਟਿਆਂ ਦੌਰਾਨ ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਕਈ ਥਾਈਂ ਤੇਜ਼ ਹਨੇਰੀਆਂ ਝੁੱਲੀਆਂ ਅਤੇ ਮੀਂਹ ਪਿਆ। 

 'ਡੇਰਾਬੱਸੀ : ਕਾਂਗਰਸੀ ਨੇਤਾ 'ਤੇ ਗੋਲੀਆਂ ਚਲਾਉਣ ਵਾਲੇ 2 ਗ੍ਰਿਫਤਾਰ      
ਡੇਰਾਬੱਸੀ ਪੁਲਸ ਨੇ ਪਿੰਡ ਮਹੀਵਾਲ ਕਾਂਗਰਸ ਬਲਾਕ ਸਮਿਤੀ ਮੈਂਬਰ ਰੌਸ਼ਨੀ ਦੇਵੀ ਦੇ ਬੇਟੇ ਅਤੇ ਕਾਂਗਰਸੀ ਆਗੂ ਲਖਵਿੰਦਰ ਸਿੰਘ ਲੱਖੀ ਚੌਧਰੀ 'ਤੇ ਹਮਲਾ ਕਰਨ ਵਾਲੇ 2 ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। 


 

 

Anuradha

This news is Content Editor Anuradha