Punjab Wrap Up : ਪੜ੍ਹੋ 3 ਮਈ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

05/03/2019 5:26:57 PM

ਜਲੰਧਰ (ਵੈੱਬ ਡੈਸਕ) : ਬੇਬਾਕ ਬੋਲਾਂ ਰਾਹੀਂ ਅਕਸਰ ਚਰਚਾ 'ਚ ਰਹਿਣ ਵਾਲੇ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੀ ਵਾਇਰਲ ਹੋਈ ਕਥਿਤ ਅਸ਼ਲੀਲ ਵੀਡੀਓ 'ਤੇ ਟਿੱਪਣੀ ਕੀਤੀ ਹੈ। ਵੜਿੰਗ ਦਾ ਕਹਿਣਾ ਹੈ ਕਿ ਜੇਕਰ ਇਸ ਕਥਿਤ ਅਸ਼ਲੀਲ ਵੀਡੀਓ ਵਿਚ ਸ਼ੇਰ ਸਿੰਘ ਘੁਬਾਇਆ ਹਨ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਹੁਸ਼ਿਆਰਪੁਰ ਤੋਂ ਕਾਂਗਰਸ ਉਮੀਦਵਾਰ ਤੇ ਚੱਬੇਵਾਲ ਤੋਂ ਵਿਧਾਇਕ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਹੈ ਕਿ ਭਾਜਪਾ ਭਾਵੇਂ ਸੰਨੀ ਦਿਓਲ ਨੂੰ ਲਿਆਵੇ ਤੇ ਭਾਵੇਂ ਸੰਨੀ ਲਿਓਨੀ ਨੂੰ ਕਾਂਗਰਸ ਦੀ ਹਨੇਰੀ ਅੱਗੇ ਕੋਈ ਨਹੀਂ ਟਿਕ ਸਕੇਗਾ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਲੰਗਾਹ ਵਾਂਗ ਜੇ ਘੁਬਾਇਆ ਗਲਤ ਤਾਂ ਹੋਵੇ ਕਾਰਵਾਈ : ਵੜਿੰਗ      
ਬੇਬਾਕ ਬੋਲਾਂ ਰਾਹੀਂ ਅਕਸਰ ਚਰਚਾ 'ਚ ਰਹਿਣ ਵਾਲੇ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਫਿਰੋਜ਼ਪੁਰ ਤੋਂ ਮੌਜੂਦਾ ਸੰਸਦ ਮੈਂਬਰ ਅਤੇ ਮੌਜੂਦਾ ਸਮੇਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੀ ਵਾਇਰਲ ਹੋਈ ਕਥਿਤ ਅਸ਼ਲੀਲ ਵੀਡੀਓ 'ਤੇ ਟਿੱਪਣੀ ਕੀਤੀ ਹੈ।  

ਸੰਨੀ ਦਿਓਲ 'ਤੇ ਕਾਂਗਰਸ ਦੀ ਟਿੱਪਣੀ, ਦੇਖੋ ਕੀ ਦਿੱਤਾ ਬਿਆਨ (ਵੀਡੀਓ)      
 ਭਾਜਪਾ ਭਾਵੇਂ ਸੰਨੀ ਦਿਓਲ ਨੂੰ ਲਿਆਵੇ ਤੇ ਭਾਵੇਂ ਸੰਨੀ ਲਿਓਨੀ ਨੂੰ ਕਾਂਗਰਸ ਦੀ ਹਨੇਰੀ ਅੱਗੇ ਕੋਈ ਨਹੀਂ ਟਿਕ ਸਕੇਗਾ। ਇਹ ਕਹਿਣਾ ਹੈ ਹੁਸ਼ਿਆਰਪੁਰ ਤੋਂ ਕਾਂਗਰਸ ਉਮੀਦਵਾਰ ਤੇ ਚੱਬੇਵਾਲ ਤੋਂ ਵਿਧਾਇਕ ਰਾਜ ਕੁਮਾਰ ਚੱਬੇਵਾਲ ਦਾ।

ਹਥਿਆਰ ਜਮਾਂ ਕਰਾਉਣ 'ਚ ਅੰਮ੍ਰਿਤਸਰ ਫਾਡੀ, ਪਟਿਆਲਵੀ ਸਭ ਤੋਂ ਵੱਧ ਅਸਲੇ ਦੇ ਸ਼ੌਕੀਨ      
ਪੰਜਾਬ ਵਿਚ ਲੋਕ ਸਭਾ ਚੋਣਾਂ 19 ਮਈ ਨੂੰ ਹੋਣੀਆਂ ਹਨ ਪਰ ਅਜੇ ਤਕ ਕਈ ਜ਼ਿਲਿਆਂ ਦੇ ਲੋਕਾਂ ਨੇ ਲਾਇਸੰਸੀ ਹਥਿਆਰ ਜਮਾਂ ਕਰਵਾਉਣ 'ਚ ਕੋਤਾਹੀ ਵਰਤ ਰਹੇ ਹਨ। 

ਪੁਰੀ ਤੇ ਔਜਲਾ ਨੂੰ ਟੱਕਰ ਦੇਣ ਲਈ ਚੋਣ ਮੈਦਾਨ 'ਚ ਉਤਰਿਆ ਰਿਕਸ਼ੇਵਾਲਾ      
ਅੰਮ੍ਰਿਤਸਰ ਤੋਂ ਅਕਾਲੀ ਦੇ ਉਮੀਦਵਾਰ ਹਰਦੀਪ ਪੁਰੀ ਤੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਟੱਕਰ ਦੇਣ ਲਈ ਚੋਣ 'ਚ ਗਰੀਬ ਜਨਤਾ ਦਲ ਦਾ ਉਮੀਦਵਾਰ ਮਨਜਿੰਦਰ ਸਿੰਘ ਚੋਣ ਮੈਦਾਨ 'ਚ ਨਿੱਤਰਿਆ ਹੈ। 

ਨੌਜਵਾਨ ਨੇ ਬਿਆਸ ਦਰਿਆ 'ਚ ਮਾਰੀ ਛਾਲ, 2 ਮਹੀਨੇ ਪਹਿਲਾਂ ਹੋਇਆ ਸੀ ਵਿਆਹ      
ਨਜ਼ਦੀਕੀ ਪਿੰਡ ਜਾਜਾ ਨਾਲ ਸੰਬੰਧਤ ਇਕ ਨੌਜਵਾਨ ਵੱਲੋਂ ਬੀਤੀ ਸ਼ਾਮ ਬਿਆਸ ਦਰਿਆ ਵਿਚ ਛਾਲ ਮਾਰ ਦਿੱਤੀ ਗਈ, ਜਿਸ ਦਾ 16 ਘੰਟੇ ਬੀਤ ਜਾਣ ਬਾਅਦ ਵੀ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।

ਇਹ 18 ਦਿੱਗਜ ਉਮੀਦਵਾਰ ਖੁਦ ਨੂੰ ਨਹੀਂ ਪਾ ਸਕਣਗੇ ਵੋਟ      
ਪੰਜਾਬ ਵਿਚ ਲੋਕ ਸਭਾ ਚੋਣਾਂ ਲਈ ਵੋਟਿੰਗ ਦਾ ਕਾਊਂਟ ਡਾਊਨ ਸ਼ੁਰੂ ਹੋ ਗਿਆ ਹੈ ਜਿਸ ਦੇ ਨਾਲ ਹੀ ਉਮੀਦਵਾਰਾਂ ਦੀਆਂ ਧੜਕਨਾਂ ਵੀ ਵਧ ਰਹੀਆਂ ਹਨ। 

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਸ਼ਬਦ ਗੁਰੂ ਯਾਤਰਾ' ਦੀ ਅੱਜ ਹੋਵੇਗੀ ਸਮਾਪਤੀ      
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸਾਲ ਨਵੰਬਰ 'ਚ ਮਨਾਏ ਜਾ ਰਹੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 7 ਜਨਵਰੀ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ 3 ਮਈ ਨੂੰ ਸ਼ਾਮ 6 ਵਜੇ ਸੰਪੰਨ ਹੋਵੇਗੀ। 

ਭਗਵੰਤ ਮਾਨ ਨੇ ਵਿਦਿਆਰਥਣ ਦੀ ਇੱਛਾ ਕੀਤੀ ਪੂਰੀ, ਦਿੱਤੀ ਇਹ ਜ਼ਿੰਮੇਵਾਰੀ      
ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਸਮਰਥਨ ਵਿਚ ਨਵੇਂ ਵੋਟਰ ਵੀ ਆਉਣੇ ਸ਼ੁਰੂ ਹੋ ਗਏ ਹਨ। 

ਪੰਜਾਬ 'ਚ 'ਦਿਵਿਆਂਗ ਵੋਟਰਾਂ' ਲਈ ਕੀਤੇ ਜਾ ਰਹੇ ਵਿਸ਼ੇਸ਼ ਪ੍ਰਬੰਧ      
ਭਾਰਤੀ ਚੋਣ ਕਮਿਸ਼ਨ ਨੇ ਜਿੱਥੇ ਇਸ ਵਾਰ ਦਿਵਿਆਂਗ ਵੋਟਰਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ, ਉੱਥੇ ਹੀ ਪੰਜਾਬ ਦੇ ਚੋਣ ਅਧਿਕਾਰੀ ਇਸ ਲਈ ਕੁਝ ਜ਼ਿਆਦਾ ਹੀ 

 

Anuradha

This news is Content Editor Anuradha