Punjab Wrap Up : ਪੜ੍ਹੋ 12 ਅਪ੍ਰੈਲ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

04/12/2019 5:11:26 PM

ਜਲੰਧਰ (ਵੈੱਬ ਡੈਸਕ) : ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਅੰਮ੍ਰਿਤਸਰ ਤੋਂ ਬੀਬੀ ਦਸਵਿੰਦਰ ਕੌਰ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਦਸਵਿੰਦਰ ਕੌਰ ਸੀ. ਪੀ. ਆਈ. (ਭਾਰਤੀ ਕਮਿਊਨਿਸਟ ਪਾਰਟੀ) ਵਲੋਂ ਅੰਮ੍ਰਿਤਸਰ ਦੇ ਚੋਣ ਮੈਦਾਨ ਵਿਚ ਉਤਾਰੇ ਗਏ ਹਨ। ਇਸ ਦੇ ਨਾਲ ਹੀ ਹਮਖਿਆਲੀ ਧਿਰਾਂ ਵਲੋਂ ਬਣਾਏ ਗਏ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਪੰਜਾਬ ਦੀਆਂ 13 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਬਠਿੰਡਾ ਲੋਕ ਸਭਾ ਸੀਟ ਲਈ ਹਲਕਾ ਤਲਵੰਡੀ ਸਾਬੋ ਤੋਂ ਮੌਜੂਦਾ ਵਿਧਾਇਕ ਬਲਜਿੰਦਰ ਕੌਰ ਨੂੰ ਮੈਦਾਨ ਵਿਚ ਉਤਾਰਿਆ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਅੰਮ੍ਰਿਤਸਰ ਤੋਂ ਐਲਾਨਿਆ ਆਖਰੀ ਉਮੀਦਵਾਰ
ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਅੰਮ੍ਰਿਤਸਰ ਤੋਂ ਬੀਬੀ ਦਸਵਿੰਦਰ ਕੌਰ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਦਸਵਿੰਦਰ ਕੌਰ ਸੀ. ਪੀ. ਆਈ. (ਭਾਰਤੀ ਕਮਿਊਨਿਸਟ ਪਾਰਟੀ) ਵਲੋਂ ਅੰਮ੍ਰਿਤਸਰ ਦੇ ਚੋਣ ਮੈਦਾਨ ਵਿਚ ਉਤਾਰੇ ਗਏ ਹਨ। ਇਸ ਦੇ ਨਾਲ ਹੀ ਹਮਖਿਆਲੀ ਧਿਰਾਂ ਵਲੋਂ ਬਣਾਏ ਗਏ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਵਲੋਂ ਪੰਜਾਬ ਦੀਆਂ 13 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। 

ਆਮ ਆਦਮੀ ਪਾਰਟੀ ਨੇ ਬਠਿੰਡਾ ਤੋਂ ਐਲਾਨਿਆ ਉਮੀਦਵਾਰ
ਆਮ ਆਦਮੀ ਪਾਰਟੀ ਨੇ ਬਠਿੰਡਾ ਲੋਕ ਸਭਾ ਸੀਟ ਲਈ ਹਲਕਾ ਤਲਵੰਡੀ ਸਾਬੋ ਤੋਂ ਮੌਜੂਦਾ ਵਿਧਾਇਕ ਬਲਜਿੰਦਰ ਕੌਰ ਨੂੰ ਮੈਦਾਨ ਵਿਚ ਉਤਾਰਿਆ ਹੈ। 

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੀ ਜੱਸੀ ਜਸਰਾਜ ਨੇ ਦਿੱਤੀ ਸਫਾਈ
ਇਕ ਜਨ ਸਭਾ ਦੌਰਾਨ ਲੋਕਾਂ ਨੂੰ 'ਜੁੱਤੀਆਂ ਨਾ ਖਾ ਲਿਓ' ਦੀ ਚਿਤਾਵਨੀ ਦਿੰਦਿਆਂ ਦੀ ਵਾਇਰਲ ਹੋਈ ਵੀਡੀਓ ਦੀ ਜੱਸੀ ਜਸਰਾਜ ਨੇ ਸਫਾਈ ਦਿੱਤੀ ਹੈ। 

ਸਰਨਾ ਨੇ ਕੀਤੀ ਪੱਤਰਕਾਰ ਨਾਲ ਬਦਸਲੂਕੀ, ਵੀਡੀਓ ਆਈ ਸਾਹਮਣੇ
ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਆਗੂ ਹਰਵਿੰਦਰ ਸਿੰਘ ਸਰਨਾ ਵੱਲੋਂ ਇਕ ਨਿੱਜੀ ਚੈਨਲ ਦੇ ਪੱਤਰਕਾਰ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

92 ਸਾਲ ਦੀ ਉਮਰ 'ਚ ਬਾਦਲ ਸਾਹਿਬ ਕਰ ਰਹੇ ਹਨ ਨੂੰਹ ਲਈ ਪ੍ਰਚਾਰ (ਵੀਡੀਓ)
ਬਠਿੰਡਾ ਦੀ ਹੌਟ ਸੀਟ ਤੋਂ ਕਾਂਗਰਸ ਤੇ ਅਕਾਲੀ ਦਲ ਦੀ ਸਰਕਾਰ ਨੇ ਅਜੇ ਤੱਕ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਜਦਕਿ ਅਕਾਲੀ ਦਲ ਵਲੋਂ ਇਸ ਸੀਟ 'ਤੇ ਹਰਸਿਮਰਤ ਬਾਦਲ ਦਾ ਉਤਰਨਾ ਤੈਅ ਮੰਨਿਆ ਜਾ ਰਿਹਾ ਹੈ।

ਟਿਕਟਾਂ ਨੂੰ ਲੈ ਕੇ ਕਾਂਗਰਸੀ ਹੋ ਰਹੇ ਹਨ ਜੁੱਤੀਓ-ਜੁੱਤੀ : ਸੁਖਬੀਰ (ਵੀਡੀਓ)
ਟਿਕਟਾਂ ਨੂੰ ਲੈ ਕੇ ਕਾਂਗਰਸ 'ਚ ਚੱਲ ਰਹੀ ਉਥਲ ਪੁਥਲ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਚੁਟਕੀ ਲਈ ਹੈ। 

ਵਿਰੋਧੀ ਮਿਲ ਕੇ ਅਕਾਲੀ ਦਲ ਖਿਲਾਫ ਮਾਹੌਲ ਤਿਆਰ ਕਰਨ 'ਚ ਲੱਗੇ  : ਚਰਨਜੀਤ ਬਰਾੜ
ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਵਲੋਂ 'ਐੱਸ. ਆਈ. ਟੀ.' ਤੋਂ ਕੁੰਵਰ ਵਿਜੇ ਪ੍ਰਤਾਪ ਨੂੰ ਹਟਾਉਣ ਬਾਰੇ ਅਕਾਲੀ ਦਲ ਖਿਲਾਫ ਦਿੱਤੇ ਗਏ ਬਿਆਨ 'ਤੇ ਅਕਾਲੀ ਦਲ ਦੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। 

ਜੱਸੀ ਜਸਰਾਜ ਦੀ ਫਿਸਲੀ ਜ਼ੁਬਾਨ, ਜਾਣੋ ਕੀ ਕਹਿ ਗਏ (ਵੀਡੀਓ)
ਸੰਗਰੂਰ ਤੋਂ ਪੀ.ਡੀ.ਏ. ਦੇ ਉਮੀਦਵਾਰ ਜੱਸੀ ਜਸਰਾਜ ਵੋਟਾਂ ਮੰਗਣ ਲਈ ਅੱਜ ਪਿੰਡ ਮਾਂਡਵੀ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਨੇ ਇਕ ਜਨਸਭਾ ਨੂੰ ਸੰਬੋਧਨ ਕੀਤਾ। 

...ਤੇ ਹੁਣ ਇਕ ਹੋਰ ਮਹਿਲਾ ਡਰੱਗ ਇੰਸਪੈਕਟਰ ਨੂੰ ਮਿਲ ਰਹੀਆਂ ਧਮਕੀਆਂ
ਪੰਜਾਬ ਦੀ ਮਹਿਲਾ ਡਰੱਗ ਇੰਸਪੈਕਟਰ ਨੇਹਾ ਸ਼ੌਰੀ ਦੇ ਕਤਲ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਕਿ ਚੰਡੀਗੜ੍ਹ ਦੀ ਇਕ ਹੋਰ ਮਹਿਲਾ ਡਰੱਗ ਇੰਸਪੈਕਟਰ ਨੂੰ ਦਫਤਰ 'ਚ ਵੜ ਕੇ ਧਮਕੀਆਂ ਦੇਣ ਦਾ ਨਵਾਂ ਮਾਮਲਾ ਸਾਹਮਣੇ ਆ ਗਿਆ ਹੈ। 

ਭਾਖੜਾ ਨਹਿਰ 'ਚ ਪਤੀ-ਪਤਨੀ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਪਟਿਆਲਾ ਦੀ ਭਾਖੜਾ ਨਹਿਰ 'ਚ ਇਕ  ਜੋੜੇ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
 

rajwinder kaur

This news is Content Editor rajwinder kaur