Punjab Wrap Up : ਪੜ੍ਹੋ 10 ਅਪ੍ਰੈਲ ਦੀਆਂ ਪੰਜਾਬ ਦੀਆਂ ਖ਼ਾਸ ਖ਼ਬਰਾਂ

04/10/2019 4:53:53 PM

ਜਲੰਧਰ (ਵੈੱਬ ਡੈਸਕ) : ਮੰਗਲਵਾਰ ਨੂੰ ਪਾਕਿਸਤਾਨ ਵਲੋਂ ਸਿੱਖਾਂ ਦੇ ਪਵਿੱਤਰ ਸ਼ਹਿਰ ਨਨਕਾਣਾ ਸਾਹਿਬ 'ਚ ਰੇਲਵੇ ਸਟੇਸ਼ਨ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਦੂਜੇ ਪਾਸੇ ਅੱਜ ਦੇ ਦੌਰ 'ਚ ਜਦੋਂ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤੇ ਬਿਨਾਂ ਲੀਡਰਾਂ ਦਾ ਚੋਣ ਜਿੱਤਣਾ ਲਗਭਗ ਅਸੰਭਵ ਮੰਨਿਆ ਜਾਂਦਾ ਹੈ, ਉਸ ਦੌਰ 'ਚ 70 ਸਾਲ ਦੇ ਸਿਆਸੀ ਤਜ਼ਰਬੇ ਵਾਲੇ 92 ਸਾਲਾ ਪ੍ਰਕਾਸ਼ ਸਿੰਘ ਬਾਦਲ ਦਾ ਨਾ ਤਾਂ ਫੇਸਬੁਕ ਅਤੇ ਨਾ ਹੀ ਟਵਿੱਟਰ 'ਤੇ ਕੋਈ ਅਕਾਊਂਟ ਹੈ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਕਰਤਾਰਪੁਰ ਕਾਰੀਡੋਰ ਤੋਂ ਬਾਅਦ ਪਾਕਿ ਦਾ ਸਿੱਖਾਂ ਲਈ ਇਕ ਹੋਰ ਵੱਡਾ ਐਲਾਨ
ਮੰਗਲਵਾਰ ਨੂੰ ਪਾਕਿਸਤਾਨ ਵਲੋਂ ਸਿੱਖਾਂ ਦੇ ਪਵਿੱਤਰ ਸ਼ਹਿਰ ਨਨਕਾਣਾ ਸਾਹਿਬ 'ਚ ਰੇਲਵੇ ਸਟੇਸ਼ਨ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। 

ਹੁਣ ਬਾਦਲਾਂ ਦੀਆਂ ਅੱਖਾਂ ਦਾ ਤਾਰਾ ਨਹੀਂ ਰਿਹਾ ਬਰਨਾਲਾ ਪਰਿਵਾਰ      
ਕਿਸੇ ਸਮੇਂ ਪੰਜਾਬ ਦੀ ਸਿਆਸਤ ਦਾ ਧੁਰਾ ਰਹੇ ਸਾਬਕਾ ਮੁੱਖ ਮੰਤਰੀ ਮਰਹੂਮ ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਸੂਬੇ ਦੀ ਸਿਆਸਤ 'ਚੋਂ ਹਾਸ਼ੀਏ 'ਤੇ ਪੁੱਜ ਗਿਆ ਹੈ।  

ਸਿਆਸਤ 'ਚ ਵੱਡੀਆਂ ਮੱਲਾਂ ਮਾਰਨ ਵਾਲੇ ਵੱਡੇ ਬਾਦਲ ਸੋਸ਼ਲ ਮੀਡੀਆ ਤੋਂ ਕੋਹਾਂ ਦੂਰ      
ਅੱਜ ਦੇ ਦੌਰ 'ਚ ਜਦੋਂ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤੇ ਬਿਨਾਂ ਲੀਡਰਾਂ ਦਾ ਚੋਣ ਜਿੱਤਣਾ ਲਗਭਗ ਅਸੰਭਵ ਮੰਨਿਆ ਜਾਂਦਾ ਹੈ, ਉਸ ਦੌਰ 'ਚ 70 ਸਾਲ ਦੇ ਸਿਆਸੀ ਤਜ਼ਰਬੇ ਵਾਲੇ 92 ਸਾਲਾ ਪ੍ਰਕਾਸ਼ ਸਿੰਘ ਬਾਦਲ ਦਾ ਨਾ ਤਾਂ ਫੇਸਬੁਕ ਅਤੇ ਨਾ ਹੀ ਟਵਿੱਟਰ 'ਤੇ ਕੋਈ ਅਕਾਊਂਟ ਹੈ।

ਜਹਾਜ਼ਾਂ ਦੇ ਮਾਡਲ ਬਣਾ ਖੇਤਾਂ 'ਚ ਉਡਾਉਂਦਾ ਸੀ ਕਿਸਾਨ, ਹੁਣ ਬਣਾਇਆ ਜਹਾਜ਼      
12 ਸਾਲ ਤੋਂ ਏਅਰ ਕਰਾਫਟ ਦੇ ਮਾਡਲ ਬਣਾ ਰਿਹਾ ਹੈ ਬਠਿੰਡਾ ਦੇ ਪਿੰਡ ਸੀਰੀਏ ਵਾਲੇ ਦਾ ਯਾਦਵਿੰਦਰ ਸਿੰਘ। 

ਸਿੱਖ ਡਰਾਈਵਰ ਨਾਲ ਬਦਸਲੂਕੀ ਦੇ ਮਾਮਲੇ 'ਚ ਕੈਪਟਨ ਨੇ ਲਿਆ ਨੋਟਿਸ      
ਉੱਤਰ ਪ੍ਰਦੇਸ਼ ਵਿਚ ਇਕ ਸਿੱਖ ਡਰਾਈਵਰ ਨਾਲ ਪੁਲਸ ਮੁਲਾਜ਼ਮਾਂ ਵਲੋਂ ਬਦਸਲੂਕੀ ਕਰਨ ਦੀ ਘਟਨਾ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੰਦਾ ਕੀਤੀ ਹੈ।

ਫੀਡਬੈਕ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਐਕਟਿਵ 'ਬੀਬਾ ਬਾਦਲ'      
ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਜਿੱਥੇ ਹਰ ਪਾਰਟੀ ਜ਼ੋਰਦਾਰ ਤਰੀਕੇ ਨਾਲ ਸੋਸ਼ਲ ਮੀਡੀਆ 'ਤੇ ਚੋਣ ਪ੍ਰਚਾਰ ਕਰਨ 'ਚ ਲੱਗੀ ਹੋਈ ਹੈ, ਉੱਥੇ ਹੀ ਅਕਾਲੀ ਦਲ ਇਸ ਮਾਮਲੇ 'ਚ ਪਿੱਛੇ ਚੱਲ ਰਿਹਾ ਹੈ। 

 ਪੰਜਾਬ ਦੇ '118 ਆਗੂ' ਨਹੀਂ ਲੜਨਗੇ ਚੋਣ!      
 ਪੰਜਾਬ ਦੇ 118 ਆਗੂ ਲੋਕ ਸਭਾ ਚੋਣ ਨਹੀਂ ਲੜ ਸਕਣਗੇ ਕਿਉਂਕਿ ਚੋਣ ਕਮਿਸ਼ਨ ਨੇ ਇਨ੍ਹਾਂ ਆਗੂਆਂ ਦੇ ਚੋਣ ਲੜਨ 'ਤੇ ਪਾਬੰਦੀ ਲਾ ਦਿੱਤੀ ਹੈ। 

ਭਾਰੀ ਬਾਰਿਸ਼ ਦਾ ਕਹਿਰ, ਮਧੂ ਮੱਖੀ ਪਾਲਕਾਂ ਦੀ ਪਾਣੀ 'ਚ ਜੀਵਨ ਭਰ ਦੀ ਪੂੰਜੀ (ਵੀਡੀਓ)      
 ਸੋਮਵਾਰ ਦੀ ਰਾਤ ਪਈ ਭਾਰੀ ਬਾਰਿਸ਼ ਨਾਲ ਜਿੱਥੇ ਕਿਸਾਨਾਂ ਵੱਲੋਂ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ

 'ਲੁਧਿਆਣਾ ਸੀਟ' 'ਤੇ ਫਸਿਆ ਅਕਾਲੀ ਦਲ ਦਾ ਪੇਚ, ਨਿੱਤ ਨਵੇਂ ਨਾਵਾਂ ਦੇ ਚਰਚੇ      
ਲੁਧਿਆਣਾ ਲੋਕ ਸਭਾ ਹਲਕੇ 'ਚ ਅਕਾਲੀ ਉਮੀਦਵਾਰ ਖੜ੍ਹਾ ਕਰਨ ਦੇ ਮਾਮਲੇ 'ਚ ਅਕਾਲੀ ਦਲ ਦਾ ਪੇਚ ਫਸ ਗਿਆ ਹੈ। 

'ਕੁੰਵਰ' ਦੇ ਹੱਕ 'ਚ ਨਿੱਤਰੀ 'ਆਪ', ਚੋਣ ਕਮਿਸ਼ਨਰ ਨੂੰ ਦਿੱਤੀ ਚਿਤਾਵਨੀ      
 ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਬਦਲੀ ਦੇ ਮਾਮਲੇ 'ਚ ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਉਨ੍ਹਾਂ ਦੇ ਹੱਕ 'ਚ ਨਿਤਰ ਆਈ ਹੈ। 

ਕੁੰਵਰ ਵਿਜੇ ਦੇ ਤਬਾਦਲੇ 'ਤੇ ਖੁੱਲ੍ਹ ਕੇ ਬੋਲੇ ਸੁਖਬੀਰ, ਇਸ ਲਈ ਕਰਵਾਈ ਬਦਲੀ     
ਬੇਅਦਬੀ ਤੇ ਗੋਲੀਕਾਂਡ ਦੀ ਜਾਂਚ ਕਰ ਰਹੀ ਐੱਸ. ਆਈ. ਟੀ. (ਸਿੱਟ) ਦੇ ਅਹਿਮ ਮੈਂਬਰ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਤਬਾਦਲੇ 'ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਕਾਂਗਰਸ ਦੇ ਹੱਥਾਂ 'ਚ ਖੇਡ ਰਹੇ ਸਨ।

 

Anuradha

This news is Content Editor Anuradha